Wohti <3

Royal Singh

Prime VIP
⁠⁠⁠ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ,
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ,
ਧੰਨਵਾਦ ਕਰਦੇ ਆਂ ਜ਼ਿੰਦਗੀ 'ਚ ਆਉਣ ਲਈ,
ਜ਼ਿੰਦਗੀ 'ਚ ਆ ਕੇ ਸਾਡੇ ਸੁਪਨੇ ਸਜਾਉਣ ਲਈ,
ਗੋਰੇ ਹੱਥਾਂ ਉੱਤੇ ਲਾਈਆਂ ਮਹਿੰਦੀਆਂ, ਮੈਨੂੰ ਰਾਤਾਂ ਨੂੰ ਨਾ ਸੌਣ ਦਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨ ਜਾਨ ਆਣ ਕਹਿੰਦੀਆਂ

ਮੇਰੀ ਮਹਿੰਦੀ ਦਾ ਰੰਗ ਗੂੜਾ ਵੇ, ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ, ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ
ਖੁਸ਼ ਹੋ ਕੇ ਹਵਾਵਾਂ ਕਹਿੰਦੀਆਂ, ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ

ਹਰ ਵੇਲੇ ਤੇਰਾ ਨਾਮ ਜੱਪਦਾ ਨਾ ਥੱਕੂਗਾ, ਕੱਚ ਦੀ ਗਲਾਸੀ ਵਾਂਗ ਸਾਂਭ-ਸਾਂਭ ਰੱਖੂਗਾ,
ਆਪੇ ਸਾਂਭੇਗੀਂ ਕਬੀਲਦਾਰੀਆਂ ਓ ਮੇਰੇ ਘਰ ਦੀਆਂ ਜੋ ਸੀ ਰਹਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ
:x :b :lub
 
Top