What is ਵੱਟ..?

Student of kalgidhar

Prime VIP
Staff member
*!..What is ਵੱਟ..?*!.. ਲਓ ਬਈ ਮਿੱਤਰੋ.... ਇਕ ਅੰਗਰੇਜ ਦੀ ਜੱਟ ਨਾਲ ਆੜੀ ਪੈ ਗਈ ...ਤੇ ..ਖੁੱਲੀ ਡੁੱਲੀ ਬੋਲੀ ਦੇਖ ਕੇ ਜੱਟ ਨੂੰ ਕਹਿੰਦਾ ''ਮੈਂ ਵੀ ਪੰਜਾਬੀ ਸਿਖਣੀ ਹੈ''... ਜੱਟ ਕਹਿੰਦਾ ''ਏਸ ਵਾਸਤੇ ਤਾਂ ਤੈਨੂੰ ਪੰਜਾਬ ਜਾ ਕੇ ਮੇਰੇ ਮਾਸਟਰ ਕੋਲ ਕਲਾਸਾਂ ਲਾਉਣੀਆਂ ਪੈਣਗੀਆਂ'' ...ਅੰਗਰੇਜ ਧੁੰਨ ਦਾ ਪੱਕਾ ...ਜੱਟ ਨੂੰ ਨਾਲ ਲੈਕੇ ਪਹੁੰਚ ਗਿਆ ਪੰਜਾਬ ਦੇ ਇਕ ਪਿੰਡ ਵਿੱਚ .....ਮਾਸਟਰ ਨੇ ਘਰ ਪਿੰਡ ਦੇ ਬਾਹਰ ਬਾਹਰ ਖੇਤਾਂ ਵਿੱਚ ਪਾ ਲਿਆ ਸੀ ......ਓਹ ਦੋਵੇਂ ਜਾਣੇ ਰਾਹ ਪੁਛਣ ਲਈ ਇਕ ਬੋਹੜ ਦੀ ਛਾਵੇਂ ਬੈਠੇ ਦਾਦੇ ਤੇ ਪੋਤੇ ਵੱਲ ਨੂੰ ਵਧੇ ਜਿਹੜੇ ਕੇ ਰੱਸੇ ਵੱਟ ਰਹੇ ਸੀ,.... ਏਨੇ ਵਿੱਚ ਬਜੁਰਗ ਬੋਲਿਆ...''ਕਾਕਾ ਹੁਣ ਤੇਰੇ ਮੈਥੋਂ ਵੱਟ ਕੇ ਚਪੇੜ ਪੈਣੀ ਹੈ ਜੇ ਛੇਤੀ ਛੇਤੀ ਵੱਟ ਨਾ ਚਾੜਿਆ ..... ਫੇਰ ਤੈਨੂੰ ਪਤਾ ਵੱਟ ਚੜ ਜਾਣਾ ...ਫੇਰ ਤੂੰ ਕਹਿਣਾ ਮੇਰੇ ਢਿਡ ਚ ਵੱਟ ਪੈਂਦੇ ਨੇ''.. ......ਅੰਗਰੇਜ ਨੇ ਆਪਣੇ ਜੱਟ ਦੋਸਤ ਨੂੰ ਪੂਰੀ ਗੱਲ ਦਾ ਮਤਲਵ ਪੁਛਿਆ......ਜੱਟ ਕਹਿੰਦਾ ''ਪਹਿਲਾ ਵੱਟ Vigorous slap, 2nd ਵੱਟ twisting, 3rd ਵੱਟ hot & 4th ਵੱਟ stomach''.... ਚਲੋ ਜੀ ਉਹ ਬਜੁਰਗ ਕੋਲ ਗਏ ਤੇ ਉਹਨਾ ਨੇ ਮਾਸਟਰ ਜੀ ਦਾ ਘਰ ਪੁਛਿਆ...... ਬਜੁਰਗ ਕਹਿੰਦਾ ''ਤੁਸੀਂ ਏਦਾਂ ਕਰੋ ...ਆਹ ਵੱਟੇ ਵੱਟ ਚਲੇ ਜਾਓ ਤੇ ਉਹ ਸਾਹਮਣੇ ਖੰਬੇ ਕੋਲੋਂ ਸੱਜੇ ਨੂੰ ਵੱਟ ਜਿਓ ਉਹਦਾ ਘਰ ਆ ਜਾਣਾ''..... ਅੰਗਰੇਜ ਕਹਿੰਦਾ ''ਹੁਣ ਆਹ ਵੱਟ ਦਾ ਕੀ ਹਿਸਾਬ ਹੈ''?!... ਜੱਟ ਕਹਿੰਦਾ 1st ਵੱਟ line of soil & 2nd ਵੱਟ turn right.... ਚਲੋ ਜੀ ਉਹ ਗੱਲਾਂ ਕਰਦੇ ਮਾਸਟਰ ਜੀ ਦੇ ਘਰ ਪਹੁੰਚਗੇ...... ਅੱਗੋਂ ਮਾਸਟਰ ਜੀ ਦੀਆਂ ਸਾਰੀਆ ਬੁੜੀਆਂ ਕੁੜੀਆਂ ਮੂਹਰਲੇ ਵਰਾਂਡੇ ਚ ਹੀ ਬੈਠੀਆਂ ਹੀ ਦੋਵਾਂ ਨੂੰ ਦੇਖ ਕੇ ਖਿੜ ਖਿੜ ਹੱਸ ਪਈਆਂ .....ਤੇ ਮਾਸਟਰ ਜੀ ਮੂੰਹ ਤੇ ਠਾਠੀ ਬੰਨੀ ਬਾਹਰ ਆਕੇ ਲੱਗ ਪਏ ਸਾਰੀਆਂ ਨੂੰ ਬੋਲਣ ...... ''ਥੋਨੂੰ ਕਿੰਨੀ ਵਾਰੀ ਕਿਹਾ ਜਦੋਂ ਕੋਈ ਬਾਹਰੋਂ ਆਉਂਦਾ ਆਪਣੇ ਝਾਟੇ ਢਕ ਲਿਆ ਕਰੋ ਤੇ ਪਾਸੇ ਵੱਟ ਲਿਆ ਕਰੋ......ਜੇ ਖੜੇ ਬੈਠੇ ਤੋਂ ਥੋਨੂੰ ਕਹਿਦੋ ਫੇਰ ਮੱਥੇ ਵੱਟ ਪੈ ਜਾੰਦੇ ਨੇ ਥੋਡੇ'' ........ਅੰਗਰੇਜ ਪਰੇਸ਼ਾਨ ...ਤੇ ਉਹ ਉਹਨਾ ਦਾ ਮਤਲਵ ਪੁਛਣ ਤੋਂ ਬਾਅਦ ਕਹਿੰਦਾ ......''ਯਾਰ ਮੈਂ ਨੀ ਸਿੱਖਣੀ ਪੰਜਾਬੀ.... ਥੋਡੀ ਪੰਜਾਬੀ ਥੋਨੂੰ ਅਮਾਨਤ .....ਸਾਡਾ ਤਾਂ ਇੱਕੋ what ਹੈ .....ਤੇ ਉਸਦਾ ਸਾਦਾ ਜਿਹਾ ਮਤਲਵ ਹੈ.... ਕੀ .............ਤੇਥੋਡਾ ਸਾਲਾ ਅਜੇ ਵੱਟ ਨੀ ਮੁੱਕਿਆ ਬਾਕੀ ਪੰਜਾਬੀ ਦਾ ਕੀ ਬਣੂ''?!........-
 
Back
Top