Full Lyrics Weekend - Ranjit Bawa - Rav Hanjra - Snappy - Punjabi Font

[JUGRAJ SINGH]

Prime VIP
Staff member
ਹੋ ਫੇਰੇ ਤੋਰੇ ਦੇ ਤੂੰ ਸੋਹਣੀਏ ਨੀ ਲੱਭਦੀ ਬਹਾਨੇ
ਹੋ ਬੜੇ ਔਖੇ ਤੇਰੇ ਨਾਲ ਹਾਏ ਨੀ ਨਿਭਣੇ ਯਾਰਾਨੇ
ਲਾਲਾ ਵੇਹਲੜਾ ਨਾਲ ਯਾਰੀ ਮੇਰੇ ਤੇ ਬਾਹਲੀ ਜਿੰਮੇਵਾਰੀ
ਫੇਰ ਮੁੜਕੇ ਉਲਾਹਮੇ ਨਾ ਤੂੰ ਦੇਈਂ ਅੱਲ੍ਹੜੇ
ਤੇਰਾ ਵੀਕਐਂਡ ਲੱਗਦਾ ਦੁਬਈ ਅੱਲ੍ਹੜੇ
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ

ਕਦੇ ਕਦੇ ਤਾਂ ਫਨ ਸ਼ਨ ਕਰਦਾ ਚੰਗਾ ਲੱਗਦਾ ਬੰਦਾ ਵੀ
ਕਹਿਣ ਸਿਆਣੇ ਹੋ ਬੇਫਿਕਰ ਨਹੀਓਂ ਚੱਲਦਾ ਧੰਦਾ ਵੀ
ਹੋ ਜੇ ਤੂੰ ਜਾਨੀਂ ਆ ਤਾਂ ਜਾ ਸਾਨੂੰ ਨਹੀਓਂ ਪ੍ਰਵਾਹ
ਰੇਵ ਹੰਜਰਾ ਨੇ ਗੱਲ ਕਹੀ ਆ ਸਹੀ ਅੱਲ੍ਹੜੇ
ਤੇਰਾ ਵੀਕਐਂਡ ਲੱਗਦਾ ਦੁਬਈ ਅੱਲ੍ਹੜੇ
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ

ਬੇਬੇ ਬਾਪੂ ਨੇ ਮੈਥੋਂ ਬੱਲੀਏ ਬਹੁਤ ਉਮੀਦ ਲਾਈਆਂ ਨੇ
ਹੋ ਮਿੱਟੀ ਦੇ ਨਾਲ ਮਿੱਟੀ ਹੋਕੇ ਹੁੰਦੀਆਂ ਵੇਖ ਕਮਾਈਆਂ ਨੇ
ਜੇ ਤੂੰ ਮਾਨ ਨਾ ਨੀ ਕਹਿਣਾ ਦੂਰ ਸਿੱਖ ਲੈ ਤੂੰ ਰਹਿਣਾ
ਸਾਨੂੰ ਲੰਮੀਆਂ ਏ ਸੁੱਤਿਆਂ ਤੂੰ ਦੇਈਂ ਅੱਲ੍ਹੜੇ
ਤੇਰਾ ਵੀਕਐਂਡ ਲੱਗਦਾ ਦੁਬਈ ਅੱਲ੍ਹੜੇ
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ

ਉਹ ਯਾਰਾਂ ਦੇ ਨਾਲ ਬੈਠਿਆਂ ਪੂਰਾ ਸਾਲ ਹੋ ਗਏ ਮੈਨੂੰ ਨੀ
ਹਰ ਤੀਜੇ ਦਿਨ ਘੁੱਮਣ ਘੁਮਾਉਣ ਨੂੰ ਲੈਜਾ ਕਿਥੇ ਤੈਨੂੰ ਨੀ
ਬੂਟਾ ਪਿਆਰ ਵਾਲਾ ਵੱਧ ਖੈੜਾ ਸਾਡਾ ਨੀ ਤੂੰ ਛੱਡ
ਕਿਸੇ ਹੋਰ ਨਾਲ ਰਾਜੀ ਖੁਸ਼ੀ ਰਹੀ ਅੱਲ੍ਹੜੇ
ਤੇਰਾ ਵੀਕਐਂਡ ਲੱਗਦਾ ਦੁਬਈ ਅੱਲ੍ਹੜੇ
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ​
 
Top