Lyrics Wasta-E-Mera - Surinder Kaur - Best

ਵਾਸਤਾ ਈ ਮੇਰਾ, ਮੇਰੇ ਦਿਲਾਂ ਦਿਆਂ ਮਹਿਰਮਾਂ, ਵਾਸਤਾ ਈ ਮੇਰਾ, ਮੇਰੇ ਦਿਲਾਂ ਦਿਆਂ ਮਹਿਰਮਾਂ
ਖੁਲੀਆਂ ਘਨੇਰਾਂ ਘਰ ਆ..., ਲੱਗੀ ਤੇਰੀ ਦੀਦ ਦੀ ਵੇ ਤੇਹ ਮੇਰੇ ਦੀਦਿਆਂ ਨੂੰ, ਇੱਕ ਘੁੱਟ ਚਾਨਣੀ ਪਿਆ

ਥੱਕੀ-ਥੱਕੀ ਯਾਦ ਤੇਰੀ ਆਈ ਸਾਡੇ ਵਿਹਰੜੇ ਵੇ, ਦਿੱਤੇ ਅਸਾਂ ਪਲੰਗ ਵਿਛਾ
ਮਿੱਠੀ-ਮਿੱਠੀ ਮਹਿਕ ਜੋ ਬੇਲੀਆਂ ਦੀ ਪਹਿਰਾ ਦੇਵੇ, ਅੱਧੀ ਰਾਤੀ ਗਈ ਓ ਜਗਾ

ਵਾਸਤਾ ਈ ਮੇਰਾ, ਵੇ ਵਾਸਤਾ ਈ ਮੇਰਾ
ਖੁਲੀਆਂ ਘਨੇਰਾਂ ਘਰ ਆ, ਲੱਗੀ ਤੇਰੀ ਦੀਦ ਦੀ ਵੇ ਤੇਹ ਮੇਰੇ ਦੀਦਿਆਂ ਨੂੰ, ਇੱਕ ਘੁੱਟ ਚਾਨਣੀ ਪਿਆ
ਵਾਸਤਾ ਈ ਮੇਰਾ ਮੇਰੇ ਦਿਲਾਂ ਦਿਆਂ ਮਹਿਰਮਾਂ

ਮਾੜੀ- ਮਾੜੀ ਹੋਵੇ ਵੇ ਕਲੇਜੜੇ ਚ ਪੀੜ ਜਿਹੀ, ਠੰਡੀ-ਠੰਡੀ ਵਗਦੀ ਓ ਹਵਾ
ਪੈਣ ਪਇਆਂ ਦੰਦਲਾਂ
ਵੇ ਨਦੀਆਂ ਦੇ ਪਾਣੀਆਂ ਨੂੰ, ਲਾਉਂਦੀ ਕੋਈ ਵੇਖ ਕੇ ਛੁਆ

ਵਾਸਤਾ ਈ ਮੇਰਾ ਮੇਰੇ ਦਿਲਾਂ ਦਿਆਂ ਮਹਿਰਮਾਂ
ਵਾਸਤਾ ਈ ਮੇਰਾ ਮੇਰੇ ਦਿਲਾਂ ਦਿਆਂ ਮਹਿਰਮਾਂ.......
ਖੁਲੀਆਂ ਘਨੇਰਾਂ ਘਰ ਆ, ਲੱਗੀ ਤੇਰੀ ਦੀਦ ਦੀ ਵੇ ਤੇਹ ਮੇਰੇ ਦੀਦਿਆਂ ਨੂੰ, ਇੱਕ ਘੁੱਟ ਚਾਨਣੀ ਪਿਆ ।
 
Top