Lyrics Virsa

(1) ਪੰਜਾਂ ਦਰਿਆਵਾਂ ਵਿੱਚੋ ਤਿੰਨਾਂ ਉੱਤੇ ਹੱਕ ਸੀ
ਉਹਨਾ ਨੇ ਹੀ ਲੁੱਟਿਆ ਜਿੰਨਾਂ ਦੇ ਉੱਤੇ ਹੱਕ ਸੀ
ਸੋਨੇ ਦੀ ਚਿੜੀ ਨੂੰ ਮਿੱਟੀ ਵਿੱਚ ਰੋਲਕੇ ਕਾਹਤੋ ਵੇਚਕੇ ਇਮਾਨ ਇਹਦਾ ਖਾ ਲਿਆ…
ਦੱਸ ਕਿਹੜੇ ਮੂੰਹ ਨਾ ਪੰਜਾਬੀ ਤੂੰ ਕਹਾਉਨੈ ਤੈਥੋ ਵਿਰਸਾ ਤਾ ਗਿਆ ਨਾ ਸੰਭਾਲਿਆ..
ਦੱਸ ਕਿਹੜੇ ਮੂੰਹ ਨਾ ਪੰਜਾਬੀ ਤੂੰ ਕਹਾਉਨੈ ਤੈਥੋ ਵਿਰਸਾ ਤਾ ਗਿਆ ਨਾ ਸੰਭਾਲਿਆ.

(2) ਜੋਰ ਮੇਰਾ ਚੱਲਿਆ ਰਹੀ ਨਾ ਗੱਲ ਬੱਸ ਦੀ
ਚਾਟੀ ਤੇ ਮਧਾਣੀ ਦੁੱਖ ਰੋ-ਰੋ ਕੇ ਦੱਸਦੀ
ਪਿੱਪਲੀ ਤੇ ਪੀ੍ਘ ਪਾਈ ਭਾਲਦੀ ਹੁਲਾਰਾ ਪਰ ਮੁੱਖ ਮੁਟਿਆਰ ਨੇ ਘੁਮਾ ਲਿਆ…
ਦੱਸ ਕਿਹੜੇ ਮੂੰਹ ਨਾ ਪੰਜਾਬੀ ਤੂੰ ਕਹਾਉਨੈ ਤੈਥੋ ਵਿਰਸਾ ਤਾ ਗਿਆ ਨਾ ਸੰਭਾਲਿਆ..
ਦੱਸ ਕਿਹੜੇ ਮੂੰਹ ਨਾ ਪੰਜਾਬੀ ਤੂੰ ਕਹਾਉਨੈ ਤੈਥੋ ਵਿਰਸਾ ਤਾ ਗਿਆ ਨਾ ਸੰਭਾਲਿਆ.

(3) ਖੂਹ ਦੀਆਂ ਟਿੰਡਾ ਕਹਿਣ ਮਾੜੇ ਸਾਡੇ ਹਾਲ ਨੇ
ਚਿਮਟੇ ਤੇ ਛੈਣੇ ਸਾਰੇ ਖਾ ਲਏ ਜੰਗਾਲ ਨੇ
ਤੂੰਬੀ ਅਤੇ ਡੱਫਲੀ ਨੂੰ ਪੁੱਛਿਆ ਕਿਸੇ ਨਾ ਬੱਸ ਯਮਲੇ ਤੇ ਮਾਨ ਨੇ ਵਜਾ ਲਿਆ ..
ਦੱਸ ਕਿਹੜੇ ਮੂੰਹ ਨਾ ਪੰਜਾਬੀ ਤੂੰ ਕਹਾਉਨੈ ਤੈਥੋ ਵਿਰਸਾ ਤਾ ਗਿਆ ਨਾ ਸੰਭਾਲਿਆ..
ਦੱਸ ਕਿਹੜੇ ਮੂੰਹ ਨਾ ਪੰਜਾਬੀ ਤੂੰ ਕਹਾਉਨੈ ਤੈਥੋ ਵਿਰਸਾ ਤਾ ਗਿਆ ਨਾ ਸੰਭਾਲਿਆ.

(4) ਸਭ ਨੇ ਉਜਾੜਿਆ ਨਾ ਲਵਾ ਕਿਸ-ਕਿਸਦਾ
ਰਾਮਗੜ ਭੁੱਲਰਾਂ ਦਾ ਬੰਟੀ ਸੱਚ ਲਿਖਦਾ
ਨਾਮ ਤੇ ਨਿਸ਼ਾਨ ਲਾਲੀ ਮਿਟ ਜਾਊਗਾ ਜਦੋ ਇਹਦਾ ਫੇਰ ਏਹੇ ਲੱਭਣਾ ਨੀ ਭਾਲਿਆ..
ਦੱਸ ਕਿਹੜੇ ਮੂੰਹ ਨਾ ਪੰਜਾਬੀ ਤੂੰ ਕਹਾਉਨੈ ਤੈਥੋ ਵਿਰਸਾ ਤਾ ਗਿਆ ਨਾ ਸੰਭਾਲਿਆ..
ਦੱਸ ਕਿਹੜੇ ਮੂੰਹ ਨਾ ਪੰਜਾਬੀ ਤੂੰ ਕਹਾਉਨੈ ਤੈਥੋ ਵਿਰਸਾ ਤਾ ਗਿਆ ਨਾ ਸੰਭਾਲਿਆ…

ਐਲਬੰਬ-ਗੁੱਡ ਨਾਈਟ
ਗੀਤ- ਵਿਰਸਾ
ਗਾਇਕ-ਲਾਲੀ ਮਾਂਗਟ
ਗੀਤਕਾਰ-ਬੰਟੀ ਰਾਮਗੜ ਭੁੱਲਰ
 
Last edited by a moderator:
Top