ve rabba

mannchahal

Mann (pb9h)
ਤੇਰੇ ਦਰ ਛਡ ਕਿਸੇ ਹੋਰ ਦਰ ਜਾਵਾ.... ਹਾਏ ਰੱਬਾ ਤੇਰਾ ਕਾਫ਼ਿਰ ਅਖਵਾਵਾਂ...ਏਸ ਦੁਨੀਆ ਤੇ ਧਰਮ ਦੇ ਠੇਕੇਦਾਰ ਬੜੇ... ਤੈਨੂੰ ਨਾ ਕੋਈ ਪੂਜੇ ਵੇ ਹਰ ਮੋੜ ਤੇ ਧੋਖੇਬਾਜ਼ ਖੜੇ...ਨਾਂ ਤੇਰਾ ਲੈ ਲੈ ਠਗਦੇ ਜੋ ਕੈਸੇ ਇਹ ਵਪਾਰੀ ਆ.. ਵੇਚਦੇ ਤੈਨੂ ਹਰ ਜਗ੍ਹਾ ਸਭ ਮਾਇਆ ਦੇ ਖਿਡਾਰੀ ਆ... .. ਤੇਰੇ ਹਥੀ ਬਣਾਈ ਧਰਤੀ ਤੇ ਵਧ ਗਏ ਜੁਲਮ ਜਬਰ ਬੜੇ...ਝੂਠ ਦਾ ਬੋਲ ਬਾਲਾ ਏ ਸਚੇ ਅਜਕਲ ਸੂਲੀ ਚੜੇ..,.. ਤੇਰੇ ਦਰ ਜਾਵੇ ਓਦੋ ਹੀ ਜਦ ਮੁਸੀਬਤ ਕੋਈ ਪਹਾੜ ਬਣੇ... ਮਿਲ ਜਾਵੇ ਮੈਨੂ ਆ ਵੀ ਓਹ ਵੀ ਐਸਾ ਕੋਈ ਜੁਗਾੜ ਬਣੇ... ਦੁਖਾਂ ਵਿਚ ਹੀ ਯਾਦ ਆਵੇ ਖੁਸ਼ੀਆਂ ਚ ਤੇਰਾ ਨਾਮ ਨਹੀ.... ਇਹ ਪੈਸਾ ਸਭ ਕੁਛ ਹੈ ਕੋਈ ਅੱਲਾਹ ਕੋਈ ਰਾਮ ਨਹੀ... ਤੂੰ ਭੋਲਾ ਭਾਲਾ ਏ ਰੱਬਾ ਇਹ ਦੁਨੀਆ ਚਲਦੀ ਦੋ ਪਾਸੇ.... ਤੈਨੂੰ ਦਿਲਾਂ ਵਿਚੋ ਕਢਤਾ ਤੇਰੀ ਕਦਰ ਨਹੀ ਪਾਉਂਦਾ ਕੋਈ ਮਾਸੇ... Mann ਆਖੇ ਤੂੰ ਬੈਠਾ ਏ ਕਿਉ ਚੁਪ ਰੱਬਾ ਦੁਨੀਆ ਲੁਟ ਲਈ ਸਾਧ ਪਾਖੰਡਾ ਨੇ .... ਤੇਰਾ ਅਵਤਾਰ ਦਸ ਹੀ ਚਲਾਈ ਜਾਂਦੇ ਸਭ ਬਣਾ ਲਿਆ ਇਹੀ ਧੰਦਾ ਵੇ .
 
Top