useful desi tips!for free!

* ਨਿੰਮ ਦੀਆਂ ਪੱਤੀਆਂ ਨਾਲ ਸਾਬਣ ਅਤੇ ਟੁਥ ਪੇਸਟ ਬਣਾਏ ਜਾਂਦੇ ਹਨ। ਇਸ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਨਹਾਉਣ ਨਾਲ ਖਾਜ-ਖੁਜਲੀ ਆਦਿ ਤੋਂ ਆਰਾਮ ਮਿਲਦਾ ਹੈ। ਨਿੰਮ ਦੀਆਂ ਪੱਤੀਆਂ ਨੂੰ ਸਵੇਰੇ ਚਿਥ ਕੇ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਕਿੱਲ ਮੁਹਾਸੇ ਨਹੀਂ ਹੁੰਦੇ।

* ਮੂੰਹ ਦੇ ਛਾਲੇ ਹੋਣ 'ਤੇ ਮਹਿੰਦੀ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਗਰਾਰੇ ਕਰੋ। ਇਸ ਦੀਆਂ ਪੱਤੀਆਂ ਨੂੰ ਪੀਸ ਕੇ ਸਿਰ 'ਤੇ ਮਲਣ ਨਾਲ ਸਿਰ ਦਰਦ ਤੇ ਅੱਖਾਂ ਦੀ ਜਲਣ ਤੋਂ ਰਾਹਤ ਮਿਲਦੀ ਹੈ।

* ਪਾਲਕ ਦੇ ਪੱਤੇ ਪੇਟ ਨੂੰ ਸਾਫ਼ ਰੱਖਣ ਵਿਚ ਸਹਾਈ ਹੁੰਦੇ ਹਨ। ਇਸ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦਾ ਦਰਦ ਠੀਕ ਹੁੰਦਾ ਹੈ। ਪਾਲਕ ਦੇ ਪੱਤਿਆਂ ਵਿਚ ਮੌਜੂਦ ਕੈਲਸ਼ੀਅਮ ਦੰਦਾਂ ਤੇ ਮਸੂੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਿਯਮਤ ਪ੍ਰਯੋਗ ਨਾਲ ਕਬਜ਼ ਦੀ ਬਿਮਾਰੀ ਤੋਂ ਮੁਕਤੀ ਮਿਲਦੀ ਹੈ। ਪਾਲਕ ਵਿਚ ਵਿਟਾਮਿਨ ਏ ਖਾਸ ਮਾਤਰਾ ਵਿਚ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

* ਪੇਚਿਸ਼ ਰੋਗ ਹੋਣ 'ਤੇ ਅਮਰੂਦ ਦੇ ਪੱਤਿਆਂ ਦਾ ਰਸ ਉਬਾਲ ਕੇ ਪੀਓ।

* ਦੰਦ ਦਰਦ ਵਿਚ ਅਮਰੂਦ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਆਰਾਮ ਮਿਲਦਾ ਹੈ।

* ਅੱਖਾਂ ਦੀ ਰੌਸ਼ਨੀ ਵਿਚ ਵਾਧੇ ਲਈ ਬੰਦਗੋਭੀ ਦੇ ਪੱਤੇ ਨੂੰ ਸਲਾਦ ਰੂਪ ਵਿਚ ਨਿਯਮਤ ਵਰਤੋਂ ਕਰੋ।

* ਮੂਲੀ ਦੇ ਪੱਤਿਆਂ ਦਾ ਰਸ ਪੱਥਰੀ ਲਈ ਲਾਭਦਾਇਕ ਹੈ।

* ਸਿਰਦਰਦ ਹੋਣ 'ਤੇ ਧਨੀਏ ਦੇ ਪੱਤਿਆਂ ਦਾ ਰਸ ਨੱਕ ਵਿਚ ਟਪਕਾਉ।

* ਤੁਲਸੀ ਦੀਆਂ 2-3 ਪੱਤੀਆਂ ਨੂੰ ਹਰ ਰੋਜ਼ ਖਾਲੀ ਪੇਟ ਖਾਣ ਨਾਲ ਯਾਦ-ਸ਼ਕਤੀ ਵਿਚ ਵਾਧਾ ਹੁੰਦਾ ਹੈ। ਸ਼ਹਿਦ ਦੇ ਨਾਲ ਤੁਲਸੀ ਦੇ ਪੱਤੇ ਖਾਣ ਨਾਲ ਖਾਂਸੀ ਦੂਰ ਹੁੰਦੀ ਹੈ।

* ਬੁਖਾਰ ਤੇ ਬਦਨ ਦਰਦ ਵਿਚ ਇਸ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀਓ।


* ਪਾਨ ਦੇ ਪੱਤੇ 'ਤੇ ਘਿਉ ਲਗਾ ਕੇ ਜ਼ਖਮ ਨੂੰ ਸੇਕਣ ਨਾਲ ਉਸ ਵਿਚੋਂ ਪੀਕ ਆਸਾਨੀ ਨਾਲ ਨਿਕਲ ਜਾਂਦੀ ਹੈ।

* ਅੰਬ ਦੀਆਂ ਪੱਤੀਆਂ ਵਿਚ ਫਲੋਰਾਈਡ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਚਬਾਉਣ ਨਾਲ ਦੰਦ ਚਮਕਦਾਰ ਤੇ ਮਜ਼ਬੂਤ ਰਹਿੰਦੇ ਹਨ।

* ਕਰੇਲੇ ਦੇ ਪੱਤਿਆਂ ਦਾ ਰਸ ਪੇਟ ਦੇ ਕੀੜਿਆਂ ਨੂੰ ਨਸ਼ਟ ਕਰਦਾ ਹੈ।

* ਗੁਰਦੇ ਦੇ ਦਰਦ ਵਿਚ ਅੰਗੂਰ ਦੇ ਪੱਤਿਆਂ ਦਾ ਰਸ ਥੋੜ੍ਹੇ ਜਿਹੇ ਪਾਣੀ ਵਿਚ ਉਬਾਲ ਕੇ ਕਾਲੇ ਨਮਕ ਨਾਲ ਪੀਓ।
<LI class=rss-item>
ਸ਼ਾਕਾਹਾਰ ਦੁਨੀਆ ਭਰ ਦੇ ਲੋਕਾਂ ਦੀ ਪਹਿਲੀ ਪਸੰਦ
November 18, 2009 02:00:00 am
ਭਾਰਤ ਵਿੱਚ ਹਮੇਸ਼ਾ ਤੋਂ ਹੀ ਸ਼ਾਕਾਹਾਰੀ ਭੋਜਨ ਕਰਨ 'ਤੇ ਜੋਰ ਦਿੱਤਾ ਗਿਆ ਹੈ, ਪਰ ਵਿਗਿਆਨਕਾਂ ਦੇ ਕਈ ਅਧਿਐਨਾਂ ਤੋਂ ਬਾਅਦ ਸ਼ਾਕਾਹਾਰੀ ਭੋਜਨ ਦਾ ਵਾਜਾ ਹੁਣ ਦੁਨੀਆ ਭਰ ਵਿੱਚ ਵੱਜਣ ਲੱਗਿਆ ਹੈ।

ਸਰੀਰ 'ਤੇ ਸ਼ਾਕਾਹਾਰੀ ਭੋਜਨ ਦੇ ਸਕਰਾਤਮਿਕ ਨਤੀਜਿਆਂ ਨੂੰ ਦੇਖਦੇ ਹੋਏ ਦੁਨੀਆ ਭਰ ਵਿੱਚ ਲੋਕਾਂ ਨੇ ਹੁਣ ਮਾਸਾਹਾਰ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਦੁਨੀਆ ਭਰ ਦੇ ਸ਼ਾਕਾਹਾਰੀਆਂ ਨੂੰ ਇੱਕ ਸਥਾਨ 'ਤੇ ਲਿਆਉਣ ਅਤੇ ਕਈ ਰੋਗਾਂ ਤੋਂ ਲੋਕਾਂ ਨੂੰ ਬਚਾਉਣ ਲਈ ਉੱਤਰੀ ਅਮਰੀਕਾ ਦੇ ਕੁਝ ਲੋਕਾਂ ਨੇ 70 ਦੇ ਦਹਾਕੇ ਵਿੱਚ ਨਾਰਥ ਅਮਰੀਕਨ ਵੈਜੇਟੇਰੀਅਨ ਸੁਸਾਇਟੀ ਦਾ ਗਠਨ ਕੀਤਾ।

ਸੁਸਾਇਟੀ ਨੇ 1977 ਤੋਂ ਅਮਰੀਕਾ ਵਿੱਚ ਵਿਸ਼ਵ ਸ਼ਾਕਾਹਾਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਸੁਸਾਇਟੀ ਮੁੱਖ ਤੌਰ 'ਤੇ ਸ਼ਾਕਾਹਾਰੀ ਜੀਵਨ ਦੇ ਸਕਰਾਤਮਿਕ ਪਹਿਲੂਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਂਦੀ ਹੈ। ਇਸਦੇ ਲਈ ਸੁਸਾਇਟੀ ਨੇ ਸ਼ਾਕਾਹਾਰ ਨਾਲ ਜੁੜੇ ਕਈ ਅਧਿਐਨ ਵੀ ਕਰਾਏ ਹਨ। ਦਿਲਚਸਪ ਗੱਲ ਇਹ ਹੈ ਕਿ ਸੁਸਾਇਟੀ ਦੇ ਇਸ ਅਭਿਆਨ ਦੇ ਸ਼ੁਰੂ ਹੋਣ ਤੋਂ ਬਾਅਦ ਇਕੱਲੇ ਅਮਰੀਕਾ ਵਿੱਚ ਲਗਭਗ 10 ਲੱਖ ਤੋਂ ਜਿਆਦਾ ਲੋਕਾਂ ਨੇ ਮਾਸਾਹਾਰ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ।

ਮਾਹਿਰਾਂ ਦੇ ਅਨੁਸਾਰ ਮੁਤਾਬਿਕ ਸ਼ਾਕਾਹਾਰੀ ਭੋਜਨ ਵਿੱਚ ਰੇਸ਼ੇ ਬਹੁਤ ਜਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ ਅਤੇ ਇਸ ਵਿੱਚ ਵਿਟਾਮਿਨ ਅਤੇ ਲਵਣਾਂ ਦੀ ਮਾਤਰਾ ਵੀ ਜਿਆਦਾ ਹੁੰਦੀ ਹੈ। ਅਜਿਹੇ ਭੋਜਨ ਵਿੱਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ,
ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ। ਮਾਸਾਹਾਰ ਦੀ ਤੁਲਨਾ ਵਿੱਚ ਸ਼ਾਕਾਹਾਰੀ ਭੋਜਨ ਵਿੱਚ ਚਰਬੀ ਅਤੇ ਕੋਲੈਸਟ੍ਰਾਲ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਇਹ ਦਿਲ ਦੇ ਰੋਗਾਂ ਦੇ ਸ਼ੱਕ ਨੂੰ ਘੱਟ ਕਰਦਾ ਹੈ। ਅਨਾਜ, ਫ਼ਲੀਆਂ, ਫ਼ਲ ਅਤੇ ਸਬਜ਼ੀਆਂ ਵਿੱਚ ਰੇਸ਼ੇ ਅਤੇ ਐਂਟੀਆਕਸੀਡੈਂਟ ਜਿਆਦਾ ਹੁੰਦੇ ਹਨ, ਜੋ ਕੈਂਸਰ ਨੂੰ ਦੂਰ ਰੱਖਣ ਵਿੱਚ ਸਹਾਇਕ ਹੁੰਦੇ ਹਨ।


ਬਹੁਤ ਸਾਰੇ ਲੋਕ ਮਾਸ ਨੂੰ ਚੰਗੇ ਸਵਾਦ ਦੇ ਨਾਮ 'ਤੇ ਤੇਜ ਮਸਾਲਾ ਪਾ ਕੇ ਦੇਰ ਤੱਕ ਪਕਾਉਂਦੇ ਹਨ। ਇਸ ਪ੍ਰਕਿਰਿਆ ਨਾਲ ਪੱਕੇ ਮਾਸ ਨੂੰ ਖਾਣ ਨਾਲ ਕਾਰਡੀਓਵੈਸਕੁਲਰ ਸਿਸਟਮ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਹ ਭੋਜਨ ਰਕਤਚਾਪ ਵਧਾਉਣ ਦੇ ਨਾਲ ਖੂਨ-ਵਹਿਣੀਆਂ ਵਿੱਚ ਜੰਮ ਜਾਂਦਾ ਹੈ ਅਤੇ ਅੱਗੇ ਜਾ ਕੇ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।

ਪਿਛਲੇ ਦਿਨੀਂ ਅਮਰੀਕਾ ਦਾ ਇੱਕ ਅੰਤਰਰਾਸ਼ਟਰੀ ਸ਼ੋਧ ਦਲ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਮਾਸਾਹਾਰ ਵਿਅਕਤੀ ਦੇ ਸੁਭਾਅ ਨੂੰ ਪ੍ਰਭਾਵਿਤ ਕਰਦਾ ਹੈ। ਉਸ ਨਾਲ ਧੀਰਜ ਦੀ ਕਮੀ, ਛੋਟੀਆਂ-ਛੋਟੀਆਂ ਗੱਲਾਂ 'ਤੇ ਹਿੰਸਕ ਹੋਣ ਦਾ ਆਦਤ ਵਧ ਜਾਂਦੀ ਹੈ।
 
Top