ਉਦਾਸੀ

ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ,
ਜਿਨਾ ਜਾਵਾਂ ਦੂਰ,ਉੱਨਾ ਆਉਦੀ ਕਰੀਬ ਏ,
ਫ਼ਿਕਰ, ਦੁੱਖ, ਸ਼ਿਕਵੇ, ਤਨਹਾਈ,ਮੇਰੇ ਕੋਲ,
ਉੰਝ ਭਾਵੇਂ ਕਹਿੰਦੇ ਹਾਂ ਬੜੇ ਚੰਗੇ ਨਸੀਬ ਏ,
ਉਦਾਸ ਜਹੇ ਰਹਿਣ ਦੀ ਆਦਤ ਐਨੀ ਪੈਗੀ,
ਖੁਸ਼ੀ ਕੋਈ ਮਿਲੇ ਬੜਾ ਲਗਦਾ ਅਜੀਬ ਏ,
ਸ਼ੌਹਰਤਾਂ ਪਿੱਛੇ ਲੱਗ ਬਦਲ ਗਏ ਆਪਣੇ,
ਕਾਹਦਾ ਐ ਅਮੀਰ ਜੋ ਦਿਲ ਦਾ ਗਰੀਬ ਏ,
ਗੁੱਝੇ ਜਖ਼ਮਾਂ ਵਾਗ ਰੜਕਣ ਬੋਲ ਕਿਸੇ ਦੇ,
ਤਲਵਾਰਾਂ ਤੋ ਡੂਘੇ ਵਾਰ ਕਰ ਗਈ ਜੀਭ ਏ...!!!!!!
 
ਕਲ ਕਲ ਕਰਦਿਯਾ ਹਰ ਸ਼ਾਮ ਮੁਕ ਜਾਣੀ ਆ.
ਤੈਨੂ ਆਪਣਾ ਬਣਾਉਣ ਦੀ ਹਰ ਚਾਹ ਮੁਕ ਜਾਣੀ ਆ.
ਪਥਰ ਤਾ ਅਸੀਂ ਬਹੁਤ ਪਹਲਾ ਦੇ ਬਣ ਚੁਕੇ ਆ
ਪਰ ਹੋਲੀ ਹੋਲੀ ਜਿਸਮ ਚੋ ਜਾਨ ਮੁਕ ਜਾਣੀ ਆ
 
Back
Top