Bhardwaj Ramesh
Member
ਧੁੰਨ ਆਪਣੀ ਵਿੱਚ ਮੈ ਤਾਂ ਚਲਦੇ ਰਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਚਾਲ ਮੇਰੀ ਨਾ ਆਪੇ ਨੂੰ ਜਿਸ ਢਾਲਿਆ ਏ
ਵਿਅਰਥ ਬਣਾਇਆ ਜੀਵਨ ਆਪਾ ਗਾਲਿਆ ਏ
ਨਾ ਫੜਾਵਾਂ ਕੰਨੀ ਮੈ ਤੁਰਦੇ ਜਾਣਾ ਏ
ਲੰਗ ਜਾਣਾ ਤੇਰੇ ਕੋਲੋਂ ਨਾ ਵਾਪਸ ਆਉਣਾ ਏ
ਪੰਛੀ ਮਾਰ ਉਡਾਰੀ ਨਾ ਮੁੜ ਬਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਰਹਿਬਰ ਤੇ ਰਹਿਨੁਮਾ ਮੈਨੂ ਬਣਾ ਲੈ ਤੂੰ
ਸ਼ੋਂਕ ਸਾਰੇ ਫਿਰ ਮੈਥੋਂ ਤੋੜ ਚੜਾ ਲੈ ਤੂੰ
ਤੇਰੇ ਜੀਵਨ ਦਾ ਮੈਂ ਸੋਹਣਾ ਗਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਆਪਣੇ ਆਪ ਨੂੰ ਰੂਪ ਮੇਰੇ ਵਿੱਚ ਰੰਗ ਲੈ ਤੂੰ
ਕਰ ਮੈਨੂੰ ਸ਼ਿੰਗਾਰ ਤੇ ਸਭ ਕੁਝ ਮੰਗ ਲੈ ਤੂੰ
ਪਿਆਰ ਕਰੇਂ ਜੇ ਮੈਨੂੰ ਤੇਰੇ ਸੰਗ ਰਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਆਰ.ਬੀ.ਸੋਹਲ