tera ikko lara

[MarJana]

Prime VIP
ਤੇਰੀ ਘ਼ਾਟ ਨਾ ਰੜਕਣਂ ਦੇਂਦਾ ਜੋ ਤੇਰੇ ਗ਼ਮ ਦਾ ਸਹਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ

ਲੱਖ਼ ਸ਼ਰਬਤ ਜਾਮ ਸੁਰਾਹੀਆਂ ਪੀ ਕਈ ਲੋਕ ਤਿਹਾਏ ਰਹਿੰਦੇ ਨੇ
ਕਈਆਂ ਨੂੰ ਪਿਆਸ ਬੁਜਾਵਣਂ ਲਈ ਇੱਕ ਹੰਝੂ ਖ਼ਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ.........

ਮਲੇ਼ ਲੂਣਂ ਤੁਹਾਡੇ ਜਖ਼ਮਾਂ ਤੇ ਦੁਸ਼ਮਣ ਕੋਲ ਏਨੀ ਵੇਲ ਨਹੀਂ
ਏਦਾਂ ਦੇ ਨਿੱਕੇ ਕੰਮ ਲਈ ਕੋਈ ਯਾਰ ਪਿਆਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ........

ਜੇ ਤੇਜ਼ ਕੋਈ ਲਿਸ਼ਕੋਰ ਪਵੇ ਅੱਖ਼ਾਂ ਨੂੰ ਅੰਨਿਆਂ ਕਰ ਜਾਂਦੀ
ਜੋ ਬਹੁਤੇ ਸੌਹਣੇਂ ਓਹਨਾਂ ਦਾ ਦੂਰੌਂ ਹੀ ਨਜ਼ਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ.........

ਤੂੰ ਮੁੜ ਕੇ ਭਾਂਵੇ ਟੱਕਰੇਂ ਨਾ ਤੂੰ ਮੁੜ ਕੇ ਭਾਂਵੇ ਬੋਲੇਂ ਨਾ
ਤੂੰ ਵਿਛੜਣਂ ਲੱਗਿਆਂ ਬੋਲਿਆ ਸੀ ਔਹ ਫ਼ਿਕਰਾ ਯਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ.........

ਨਾਂ ਤੇਰਾ ਜਹਿੜੇ ਸਿਤਾਰੇ ਤੇ ਔਹ "ਦੇਬੀ" ਦੀ ਕਿਸਮਤ਼ ਵਿੱਚ ਨਹੀਂ
ਇੱਕ ਮੁਲ਼ਾਕਾਤ ਵਿੱਚ ਲੱਥਿਆ ਸੀ ਚੁੰਨੀ ਦਾ ਸਿਤਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ

ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ |

writer-debi
 

Similar threads

Top