ਦਿਨ ਕੱਟੀ ਜਾਂਦੇ ਆ ਉਸ ਡਾਢੇ ਦਾ ਮੰਨ ਕੇ ਭਾਣਾ - "Taur Kaur"

Taur Kaur

Member
ਦਿਲ ਤਕੜੇ ਯਾਰਾਂ ਦੇ,ਅਸੀ ਹਿੰਮਤ ਕਦੇ ਨਾ ਹਾਰੀ |
ਰਿਸ਼ਵਤਖੌਰੀ ਵਿੱਚ ਫਸਿਆ ਬੰਦਾ ਭੁੱਲ ਗਿਆ ਦੁਨਿਆਦਾਰੀ |
ਅੱਜ ਕੱਲ ਤਾਂ ਹਰ ਕੌਈ ਬੰਦਾ ਅੱਖੌ ਹੌ ਗਿਆ ਕਾਣਾ |
ਦਿਨ ਕੱਟੀ ਜਾਂਦੇ ਆ ਉਸ ਡਾਢੇ ਦਾ ਮੰਨ ਕੇ ਭਾਣਾ |

ਵੇਖ ਸੁਪਨੇ ਵੱਡੇ ਲੌਕਾਂ ਦੇ,ਨਾ ਕੌਈ ਕੇਸੇ ਨੂੰ ਜਰਦਾ |
ਬੰਦਾ ਮਾਰਦਾ ਏ ਐਸੀ ਸੱਟ ਕਿ ਦਿਲ ਤੌਂ ਜਖਮ ਵੀ ਨਈ ਭਰਦਾ |
ਨਿੱਤ ਹੀ ਬੰਦਾ ਆਖੇ ,ਆਪਣੇ ਆਪ ਨੂੰ ਸਿਆਣਾ |
ਦਿਨ ਕੱਟੀ ਜਾਂਦੇ ਆ ਉਸ ਡਾਢੇ ਦਾ ਮੰਨ ਕੇ ਭਾਣਾ |

ਆਇਆ ਸੀ ਕੁੱਝ ਖੱਟਣ ਵਾਸਤੇ,ਖੱਟ ਕੇ ਲੈ ਗਿਆ ਕੌਈ |
ਪੱਥਰ ਦਿਲ ਇਨਸਾਨਾਂ ਦੀ ਜਿੰਦਗੀ ਚ ਕਿਤੇ ਨਾ ਮਿਲਦੀ ਢੌਈ |
ਇਸ ਝੂਠੀ ਦੁਨੀਆ ਚ ਤੂੰ ਵੀ,ਨਕਲੀ ਪਾ ਕੇ ਬਹਿ ਗਿਆ ਬਾਣਾ |
ਦਿਨ ਕੱਟੀ ਜਾਂਦੇ ਆ ਉਸ ਡਾਢੇ ਦਾ ਮੰਨ ਕੇ ਭਾਣਾ |

ਰੰਗ ਰੰਗੀਲੀ ਇਸ ਦੁਨੀਆ ਵਿੱਚ ਸਾਡੀ ਸਾਰ ਨੀ ਲੈਂਦਾ ਕੌਈ |
ਤੁਹਾਡੇ ਅੱਗੇ ਅਰਜ ਕਰੇ "ਸੈਣੀ" ਇੱਕ ਅਰਜੌਈ |
ਵਿੱਚੌ ਨਿਕਲ ਸੰਸਾਰ ਦੇ ਮੈਂ ਰੰਗ ਜਿੰਦਗੀ ਦੇ ਮਾਣਾ |
ਦਿਨ ਕੱਟੀ ਜਾਂਦੇ ਆ ਉਸ ਡਾਢੇ ਦਾ ਮੰਨ ਕੇ ਭਾਣਾ |​
 
Top