ਕਿਉ ਗਾਣਿਆ ਚ ਕੁੜੀ ਬਿਨਾ ਸਰਦਾ ਨਹੀ ? - "Taur Kaur'

Taur Kaur

Member
ਕਿਉ ਗਾਣਿਆ ਚ ਕੁੜੀ ਬਿਨਾ ਸਰਦਾ ਨਹੀ ,
ਪਟੌਲੇ ਬਿਨਾਂ ਗੱਲ ਕੌਈ ਕਰਦਾ ਨਹੀ |
ਹਰ ਪਾਸੇ ਕਿੱਸਾ ਤੁਸੀ ਆਮ ਕਰਤਾ ,
ਸਾਰੇ ਪੰਜਾਬ ਵਿੱਚ ਕੁੜੀਆ ਨੂੰ ਕਿਉ ਬਦਨਾਮ ਕਰਤਾ |

ਕਾਲਜ ਚ ਜਿੱਦਣ ਵੀ ਡਾਂਗ ਖੜਕੇ ,
ਆਖੇ ਕਿਸੇ ਕੁੜੀ ਦੇ ਸਿਰ ਚੜਕੇ |
ਮਰਨ ਲੱਗਿਆ ਮੈਂ ਤੇਰਾ ਨਾਮ ਕਰਤਾ ,
ਸਾਰੇ ਪੰਜਾਬ ਵਿੱਚ ਕੁੜੀਆ ਨੂੰ ਕਿਉ ਬਦਨਾਮ ਕਰਤਾ |

ਆ ਗਿਆ ਪੁਲਿਸ ਦੇ ਜਦ ਤੂੰ ਅੜਿਕੇ ਵੇ ,
ਜਵਾਨੀ ਵਾਲੇ ਰੰਗ ਤੇਰੇ ਪੈ ਜਾਣੇ ਫਿੱਕੇ ਵੇ ,
ਸੜਕ ਤੇ ਟਰੈਫਿਕ ਵੀ ਤੂੰ ਜਾਮ ਕਰਤਾ ,
ਸਾਰੇ ਪੰਜਾਬ ਵਿੱਚ ਕੁੜੀਆ ਨੂੰ ਕਿਉ ਬਦਨਾਮ ਕਰਤਾ |

ਗੀਤਾਂ ਵਿੱਚ ਲੈਂਦੇ ਰਹੇ ਜੇ ਤੁਸੀ ਕੁੜੀਆ ਦਾ ਨਾਂ ,
ਅੱਗੇ ਤੌਂ ਫਿਰ ਧੀ ਕੌਈ ਜੰਮੂ ਨਾ ਕੌਈ ਮਾਂ |
"ਸੈਣੀ" ਦਾ ਜਿੰਦਗੀ ਜਿਊਣਾ ਵੀ ਹਰਾਮ ਕਰਤਾ ,
ਸਾਰੇ ਪੰਜਾਬ ਵਿੱਚ ਕੁੜੀਆ ਨੂੰ ਕਿਉ ਬਦਨਾਮ ਕਰਤਾ |​
 
Top