smart_guri
Elite
ਗਿੱਠ ਗਿੱਠ ਹੋਈ ਜਵਾਨ ਕਣਕ ਉੱਤੇ ਦਿਨ ਦੇ ਛਿਪਾ ਨਾਲ ਹੀ ਧੁੰਦ ਨੇ ਆਪਣੀ ਫੁਲਕਾਰੀ ਤਾਣ ਲਈ ਸੀ , ਤਾਰੋ ਨੇ ਸਾਗ ਚ ਆਲਣ ਪਾ ਕੇ ਬੇ -ਬਸੀ ਜਿਹੀ ਨਾਲ ਦੋ ਤਿੰਨ ਵਾਰ ਦਲਾਨ ਦੇ ਵੱਡੇ ਤੇ ਪੁਰਾਣੇ ਹੋ ਚੁੱਕੇ ਬੂਹੇ ਵੱਲ ਤੱਕਿਆ । ਮਾਂ ਪਿਓ ਦੇ ਮਰਨ ਤੋਂ ਬਾਦ ਚਾਚੇ ਤੇ ਚਾਚੀ ਨੇ ਹੀ ਤਾਰੋ ਨੂੰ ਪੁੱਤਾ ਵਾਂਗ ਪਾਲਿਆ , ਤਾਰੋ ਨੇ ਵੀ ਕਦੇ ਚਾਚੀ ਨੂੰ ਔਲਾਦ ਦੀ ਕਮੀ ਨਾ ਮਹਿਸੂਸ ਹੋਣ ਦਿੱਤੀ।
ਜੇ ਕੋਈ ਘਾਟ ਦਿਸਦੀ ਸੀ ਤਾਂ ਓਹ ਸਿਰਫ ਤਾਰੋ ਨੂੰ ਓਹ ਵੀ ਓਹਦੇ ਇਕਲੌਤੇ ਪਿਆਰ ਘੁੱਕ ਦੀ ।
ਜਾਇਦਾਦ ਪੱਖੋਂ ਸੱਖਣਾ ਘੁੱਕ ਬਚਪਨ ਤੋਂ ਹੀ ਮਾਂ ਦੇ ਮਰਨ ਤੋਂ ਪਿੱਛੋਂ ਸਕੂਲ ਦੇ ਕੈਤੇ ਨੂੰ ਸਦਾ ਲਈ ਅਲਵਿਦਾ ਆਖ ਗਿਆ । ਅਮਲੀ ਪਿਓ ਨੇ ਪੜਾਓਣ ਦੀ ਥਾਂ ਲੋਕਾਂ ਦੀਆਂ ਬੱਕਰੀਆਂ ਚਾਰਨ ਦੀ ਜਿੰਮੇਵਾਰੀ ਘੁੱਕ ਨੂੰ ਦੇ ਦਿੱਤੀ ਤੇ ਵੇਖਦਿਆਂ ਵੇਖਦਿਆਂ ਸੱਚੇ - ਸੁੱਚੇ ਆਚਰਣ ਵਾਲਾ ਮਿਹਨਤੀ ਘੁੱਕ ਸਭ ਦਾ ਪਿਆਰਾ ਬਣ ਗਿਆ ।
ਹੇ ! ਸੱਚੇ ਪਾਤਸ਼ਾਹ ਸੁੱਖ ਹੋਵੇ ਪਰਸੋਂ ਦਾ ਘੁੱਕ ਕਿਤੇ
ਨੀ ਦਿਸਦਾ , ਕੰਧੋਲੀ ਤੇ ਖੜ ਕੇ ਓਹਨੇ ਦੋ ਵਾਰੀ ਟਾਂਗਿਆਂ ਦੇ ਅੱਡੇ ਵੱਲ ਉਡੀਕਦੀਆਂ ਨਜਰਾਂ ਨਾਲ ਤੱਕਿਆ । ਸੰਘਣੀ ਧੁੰਦ ਚ ਓਹਨੂ ਕੁਝ ਨਜਰ ਤਾਂ ਨਾ ਆਇਆ ਪਰ ਓਹ ਖਿਆਲਾਂ ਚ ਗਵਾਚੀ ਘੁੱਕ ਦੇ ਬੱਕਰੀਆਂ ਵਾਲੇ ਵਾੜੇ, ਸ਼ਾਮਲਾਟ ਦੀ ਕਿੱਕਰਾਂ ਵਾਲੀ ਝੰਗੀ ਚ ਪਹੁੰਚ ਗਈ ਜਿੱਥੇ ਓਹ ਘੁੱਕ ਵਾਸਤੇ ਪਿੰਡ ਤੋਂ ਚੋਰੀ ਰੋਟੀ ਲਿਜਾਂਦੀ ਸੀ ।
" ਨੀ ਤਾਰੋ ਓਧਰ ਕੀ ਵੇਖਦੀ ਐਂ "
ਸਾਗ ਥੱਲੇ ਲੱਗ ਗਿਆ ਆ ,
ਤਾਰੋ ਦੀ ਸੋਚਾਂ ਦੀ ਲੜੀ ਟੁੱਟੀ ।
"ਐਂ ਨੀ ਕਰਦਾ ਕਦੇ ਵੀ ਓਹ ਤਾਂ , ਅਸੀਂ ਤਾਂ ਮਹੰਤ ਦੇ ਡੇਰੇ ਜਾ ਕੇ ਕਠੇ ਜਿਓਣ ਮਰਨ ਦੀਆਂ ਸੌਹਾਂ ਖਾਧੀਆਂ ਸਨ " ਸੋਚਦਿਆਂ ਉਸਨੂੰ ਨੀਂਦ ਆ ਗਈ |
ਪਹਿਰ ਰਾਤ ਰਹਿੰਦਿਆਂ ਸੰਘਣੀ ਧੁੰਦ ਚ ਨਹਿਰ ਵਾਲੇ ਪਾਸਿਓਂ ਕੁੱਤੇ ਭੌਂਕਣ ਦੀ ਆਵਾਜ ਆਈ ਜਾਵੇ , ਕੁੱਤੇ ਟੁੱਟ ਟੁੱਟ ਕੇ ਪੈ ਰਹੇ ਸੀ ਜਿਮੇ ਕਿਸੇ ਨੂੰ ਹੁਣੇ ਵੱਡ ਕੇ ਖਾ ਜਾਣਾ ਹੋਵੇ | ਘੁੱਕ ਦਾ ਅਮਲੀ ਪਿਓ ਜਾਗਰ ਵੀ ਬੱਕਰੀਆਂ ਵਾਲੇ ਵਾੜੇ ਦੀ ਗੁਠੇ ਕਾਨਿਆਂ ਦੀ ਛੱਤ ਵਾਲੀ ਕੋਠੜੀ ਵਿਚ ਵਾਨ ਦੀ ਮੰਜੀ ਉੱਤੇ ਮੈਲੀ ਕੁਚੈਲੀ ਰਜਾਈ ਚ ਪਿਆ ਘੁੱਕ ਦੇ ਫਿਕਰਾਂ ਚ ਉਸਲ ਵੱਟੇ ਲੈ ਰਿਹਾ ਸੀ | ਪਤਾ ਨਹੀਂ ਸੌਹਰਾ ਕਿਥੇ ਲੋਪ ਹੋ ਗਿਆ |
ਅਚਾਨਕ ਗੁਆਂਢੀਆਂ ਦੇ ਬਲਦਾਂ ਦੀਆਂ ਟੱਲੀਆਂ ਖੜਕੀਆਂ , ਜਾਗਰ ਉਠ ਕੇ ਬੈਠ ਗਿਆ | ਵਾੜੇ ਦੀ ਕਚੀ ਕੰਧ ਮਸਾਂ ਨੇਫੇ ਤੱਕ ਆਉਂਦੀ ਸੀ , ਕੰਧ ਟੱਪ ਕੇ ਕੋਈ ਭਾਰੀ ਚੀਜ ਅੰਦਰ ਧੜੰਮ ਕਰਦੀ ਡਿੱਗੀ , ਬੱਕਰੀਆ ਡਰ ਕੇ ਮਿਆਂਕਦੀਆਂ ਏਧਰ ਓਧਰ ਭੱਜਣ ਲੱਗੀਆਂ , ।
"ਹਾਏ ਬਾਪੂ ਬਚਾ ਲਾ ਮਰਗਿਆ ਈ "
ਘੁੱਕ ਦੀ ਵਾਜ ਪਛਾਣ ਕੇ ਵੈਗਰੂ ਵੈਗਰੂ ਕਰਦਾ ਜਾਗਰ ਨੰਗੇ ਪੈਰੀਂ ਡਿੱਗਦਾ ਢਹਿੰਦਾ ਓਹਦੇ ਕੋਲ ਜਾ ਕੇ ਅੱਪੜਿਆ ।
ਖਿੱਲਰੇ ਵਾਲ , ਲਹੂ ਲੁਹਾਣ ਹੋਏ ਕੰਬਲ ਦੀ ਬੁੱਕਲ ਮਾਰੀ ਘੁੱਕ ਤੜਫਦਾ ਬੇਹੋਸ਼ ਹੁੰਦਾ ਜਾਵੇ । "ਤਕੜਾ ਹੋ ਪੁੱਤਰਾ " ਆ ਗਿਐ ਮੈ ਮੱਲਾ !
ਘੁੱਕ ਦੇ ਮੋਢੇ ਕੋਲ ਗੰਡਾਸੇ ਦਾ ਡੂੰਘਾ ਫੱਟ ਖੁੱਲਿਆ ਪਿਆ ਸੀ , ਜੀਹਨੂ ਵੇਖ ਕੇ ਜਾਗਰ ਦੀ ਧਾਹ ਨਿਕਲ ਗਈ ॥
ਲਹੂ ਨਾਲ ਲੱਥਪੱਥ ਹੋਇਆ ਸਹਿਕ ਰਿਹਾ ਘੁੱਕ ਵਾੜੇ ਦੀ ਕੰਧ ਨਾਲ ਢੋਅ ਲਾਈ ਮੜੀ ਦੇ ਦੀਵੇ ਵਾਂਗ ਬੁਝਦਾ ਜਾ ਰਿਹਾ ਸੀ ।
" ਘੁੱਕ ਮੇਰੇ ਜਿਓਣ ਜੋਗਿਆ ਦਸ ਤਾਂ ਸਈ ਕੀ ਹੋਇਐ "?
"ਬਾਪੂ ...... ਬਾ..ਬਾ ਬਾਪੂ ਮੈਂ ਮਰ ਚੱਲਿਆ ਬਾਪੂ "
ਲੋਹੜਾ ਮਾਰ ਗਿਆ ਓਏ ਲੋਕੋ ... ਹੌਸਲਾ ਰੱਖ ਪੁੱਤ ।
ਪਿਓ ਨੇ ਓਹਦਾ ਸਿਰ ਬੁੱਕਲ ਚ ਰੱਖ ਲਿਆ ਪਰ ਠੰਡ ਤੇ ਪੀੜ ਨਾਲ ਕੱਠਾ ਹੋਇਆ ਘੁੱਕ ਹਾੜੇ ਕੱਢ ਰਿਹਾ ਸੀ ।
"ਮੈਂ ਮੈਂ ਲੈਕੇ ਔਣਾ ਕੁਝ .. ਹੌਸਲਾ ਰੱਖ ਸ਼ੇਰ ਬੱਗਿਆ " ਜਾਗਰ ਨੇ ਪੂਰੇ ਜੋਰ ਨਾਲ ਆਸਰਾ ਕਰ ਕੇ ਘੁੱਕ ਨੂੰ ਕੋਠਡੀ ਅੰਦਰ ਮੰਜੇ ਤੇ ਜਾ ਲਿਟਾਇਆ ਰਜਾਈ ਘੁੱਕ ਤੇ ਸੁੱਟ ਕੇ ਆਪ ਵਾਹੋਦਾਹੀ ਗਵਾਂਢੀ ਤਾਰੇ ਵੱਲ ਭੱਜ ਗਿਆ।
"ਤਾਰਿਆ ਓਏ ਤਾਰਿਆ ... ਮੈਂ ਲੁੱਟਿਆ ਗਿਆ ਜਰ !!
"ਕੀ ਹੋਇਆ ਜਾਗਰਾ ਸੁੱਖ ਆ ਐਹ ਵੇਲੇ " ਸਬਾਤ ਦਾ ਬੂਹਾ ਖੋਲ ਕੇ ਅੱਖਾਂ ਉਘੇੜਦੇ ਤਾਰੇ ਨੇ ਪੁੱਛਿਆ ।
"ਘੁੱਕ ਵੱਢਤਾ ਮੇਰਾ ਕਿਸੇ ਨੇ ਤਾਰਿਆ ਟਕੂਏ ਨਾਲ, ਗੱਡਾ ਲਿਆਈ ਛੇਤੀ ਸ਼ਹਿਰ ਲਚੱਲੀਏ "
ਵੈਗਰੂ ਵੈਗਰੂ ਆਅ ਕੀ ਭਾਣਾ ਵਰਤਾਤਾ ਕਿਹੇ ਨੇ ਤੂੰ ਚੱਲ ਮੈਂ ਆਇਆ ।
ਲੋਈ ਦੀ ਬੁੱਕਲ ਮਾਰ , ਨੇਹ੍ਹਰੇ ਚ ਚੰਮ ਦੀ ਜੁੱਤੀ ਟੋਲ ਕੇ ਤਾਰਾ ਡੰਗਰਾਂ ਆਲੀ ਹਵੇਲੀ ਨੂੰ ਤੇ ਜਾਗਰ ਵਾੜੇ ਵੱਲ ਨੂੰ ਦੌੜ ਗਿਆ ।
ਵਾੜੇ ਵਾਲੀ ਕੋਠੜੀ ਵੜਦਿਆਂ ਸਾਰ ਜਾਗਰ ਨੂੰ ਜਿਮੇ ਦੰਦਲ ਪੈ ਗਈ ।
ਘੁੱਕ ਮੰਜੇ ਤੋਂ ਥੱਲੇ ਡਿੱਗਿਆ ਪਿਆ ਸੀ , ਉਹਦੀ ਜੀਭ ਖੱਬੇ ਬੰਨੇ ਨੂੰ ਝੁਕੀ ਧੌਣ ਵੱਲ ਲਮਕ ਰਹੀ ਸੀ ।
ਜਦੋਂ ਜਾਗਰ ਨੇ ਭੱਜ ਕੇ ਚੁੱਕਣ ਦੀ ਕੋਸ਼ਿਸ਼ ਕੀਤੀ ਤਦ ਤੱਕ ਘੁੱਕ ਦੀ ਪਵਿੱਤਰ ਤੇ ਨੇਕ ਦਿਲ ਰੂਹ ਪਿੰਡ ਦੀ ਜੂਹ ਟੱਪ ਚੁੱਕੀ ਸੀ ॥
ਜਵਾਨ ਪੁੱਤ ਨੂੰ ਲਾਸ਼ ਬਣੇ ਵੇਖ ਕੇ ਜਾਗਰ ਦੀਆ ਨਿਕਲੀਆਂ ਚੀਕਾਂ ਅਸਮਾਨ ਚੀਰ ਗਈਆਂ ਜਾਗਰ ਦੀ ਮੋਢਿਓਂ ਬਾਂਹ ਟੁੱਟ ਚੁੱਕੀ ਸੀ , ਜਾਗਰ ਪੁੱਤ ਦੀ ਲੋਥ ਨਾਲ ਚਿੰਬੜ ਗਿਆ । ਕੁੱਤਿਆਂ ਨੇ ਉੱਚੀ ਉੱਚੀ ਭੌਕਣਾ ਸ਼ੁਰੂ ਕਰ ਦਿੱਤਾ। ਜੰਗਲ ਦੀ ਅੱਗ ਵਾਂਗ ਘੁੱਕ ਦੀ ਮੌਤ ਦੀ ਖਬਰ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਸਾਰੇ ਪਿੰਡ ਚ ਫੈਲ ਗਈ ।
" ਤਾਰੋ ਦੀ ਸਾਰੀ ਰਾਤ ਬੇ-ਅਰਾਮੀ ਚ ਲੰਘੀ ਬੁਰੇ ਸੁਪਣਿਆਂ ਭਚੋਲ ਪਾਈ ਰੱਖਿਆ ।
ਤੜਕਸਾਰ ਮਿਲੀ ਘੁੱਕ ਦੀ ਮੌਤ ਦੀ ਖਬਰ ਨੇ ਓਹਦੇ ਹਰ ਓਸ ਸੁਪਣੇ ਦੇ ਗੰਗਾ ਹੱਢ ਪਾ ਦਿੱਤੇ ਜਿਹੜਾ ਓਹਨੇ ਲੱਕੜ ਦੀ ਅਲਮਾਰੀ ਨੂੰ ਲੱਗੇ ਸ਼ੀਸ਼ੇ ਦੇ ਸਾਹਮਣੇ ਖੜ ਕੇ ਵਾਲ ਵਾਹੁੰਦੀ ਨੇ ਸਜਾਇਆ ਸੀ ॥
ਘੁੱਕ ਦੀ ਅਣਿਆਈ ਮੌਤ ਨੇ ਸਾਰਾ ਪਿੰਡ ਸੋਗ ਚ ਡੁਬੋ ਦਿੱਤਾ , ਜਾਗਰ ਦੀ ਤਰਸਯੋਗ ਜਿਹੀ ਬਣੀ ਦਿਮਾਗੀ ਹਾਲਤ ਨੂੰ ਵੇਖ ਕੇ ਤਕਰੀਬਣ ਸਸਕਾਰ ਤੋਂ ਬਾਦ ਸਾਰਾ ਪਿੰਡ ਆਪਣੀਆਂ ਆਪਣੀਆਂ ਬੱਕਰੀਆਂ ਭੇਡਾਂ ਵਾਪਸ ਲੈ ਗਿਆ ।
ਸੁੰਞਾ ਵਾੜਾ ਖਾਣ ਨੂੰ ਆਓਦਾ ਸੀ , ਜਾਗਰ ਨੂੰ ਘੁੱਕ ਦਾ ਇਕਲੌਤਾ ਜਿਗਰੀ ਯਾਰ ਮਾਘੀ ਆਪਣੇ ਢੱਠੇ ਜਿਹੇ ਘਰ ਲੈ ਆਇਆ । ਤਾਰੋ ਲਈ ਇਹ ਦੂਜਾ ਸਭ ਤੋਂ ਵੱਡਾ ਸਦਮਾਂ ਸੀ , ਹਰੇ ਖੇਤ, ਝੰਗੀਆਂ ਅੱਜ ਓਹਦੇ ਭਾਅ ਦਾ ਵਿਰਾਨ ਹੋ ਗਏ | ਕਦੇ ਓਹਦਾ ਚਿੱਤ ਨਹਿਰ ਚ ਛਾਲ ਮਾਰਣ ਨੂੰ ਕਰਿਆ ਕਰੇ , ਲੰਘਦੀ ਕਰਦੀ ਓਹ ਕਿੱਕਰਾਂ ਦੀ ਲੁੰਗ ਤੇ ਸੁੱਕੇ ਤੁਕਲਿਆਂ ਚੋਂ ਆਵਦਾ ਆਪ ਤੱਕਣ ਲੱਗ ਪੈਂਦੀ।
ਘਰ ਮੁੜਦੀ ਨੂੰ ਮਾਘੀ ਦੇ ਘਰ ਚੋਂ ਜਾਗਰ ਦੇ ਦੱਬੇ ਮਨ ਘੰਗਣ ਦੀ ਵਾਜ ਨੇ ਓਹਦੇ ਮੱਥੇ ਤੇ ਦੋ ਤਿਉੜੀਆਂ ਵੱਧ ਲਿਆ ਦਿੱਤੀਆਂ , ਬੱਧੋ ਰਿਝੇ ਜਿਹੇ ਮਨ ਨਾਲ ਓਹਦੇ ਪੈਰ ਮਾਘੀ ਦੇ ਘਰ ਵੱਲ ਮੁੜ ਤੁਰੇ । ਕੱਚੀ ਕੋਠੜੀ ਚ ਡੱਠੀ ਮੰਜੀ ਤੇ ਲੰਮੇ ਪਏ ਜਾਗਰ ਨੂੰ ਤੱਕ ਕੇ ਓਹਦੀ ਭੁੱਬ ਨਿਕਲ ਗਈ , ਘੁੱਕ ਓਹਨੂੰ ਮਣਾਂ ਮੂੰਹੀ ਯਾਦ ਆਇਆ । ਤਾਰੋ ਨਮ ਅੱਖਾਂ ਤੇ ਲੰਮਾ ਹੌਅਕਾ ਲੈ ਕੇ ਓਹਨੀ ਪੈਰੀਂ ਵਾਪਸ ਮੁੜਣ ਲੱਗੀ ਤਾਂ ਦਿਆੜੀ ਲਾ ਕੇ ਮੁੜਿਆ ਮਾਘੀ ਓਹਨੂੰ ਬਾਰ ਚ ਮਿਲ ਪਿਆ ।
"ਸ਼ਾਸ਼ਰੀ ਕਾਲ ਭੈਣੇ " ਚੁੰਨੀ ਨਾਲ ਅੱਖਾਂ ਪੂੰਝਦੀ ਨੇ "ਹੂੰ" ਈ ਕਿਹਾ ਤੇ ਜੋਰ ਨਾਲ ਮਾਘੀ ਕੋਲ ਰੋਣ ਲੱਗ ਪਈ ।
ਮਾਘੀ ਭਾਮੇ ਘੁੱਕ ਦਾ ਗੂੜਾ ਆੜੀ ਸੀ ਪਰ ਓਹ ਤਾਰੋ ਨੂੰ ਭੈਣ ਕਹਿੰਦਾ ਸੀ ।
ਬਿੰਦ ਕੁ ਖੜੀ ਤਾਰੋ ਕੋਲ ਓਹਨੇ ਘੁੱਕ ਦਾ ਹਿਰਖ ਕੀਤਾ ਤੇ ਓਹਦੇ ਆਪਣੀਆਂ ਅੱਖਾਂ ਚੋਂ ਵੀ ਅੱਥਰੂ ਵਹਿ ਤੁਰੇ , ਤਾਰੋ ਅੱਖਾਂ ਪੂੰਝ ਕੇ ਘਰ ਵੱਲ ਤੁਰ ਪਈ ।
ਤੁਰੀ ਜਾਂਦੀ ਨੂੰ ਵੇਖ ਕੇ ਮਾਘੀ ਨੇ ਰੱਬ ਵੱਲ ਮੂੰਹ ਕਰਕੇ ਕਿਹਾ , "ਘੁੱਕ ਵੀਰਿਆ, ਤੇਰੀ ਮੌਤ ਦਾ ਬਦਲਾ ਜਰੂਰ ਲਊਂਗਾ"। ਹਵਾ ਦਾ ਇੱਕ ਠੰਡਾ ਬੁੱਲਾ ਅੰਦਰ ਆਇਆ ਜਿਵੇਂ ਘੁੱਕ ਦੀ ਰੂਹ ਨੇ ਜਿਗਰੀ ਯਾਰ ਨੂੰ ਕਲਾਵੇ ਚ ਲਿਆ ਹੋਵੇ ।
ਕੰਧ ਨਾਲ ਲੱਗੇ ਪਏ ਬੂਹੇ ਨੂੰ ਚੁੱਕ ਕੇ ਟਿਕੌਣ ਤੋਂ ਬਾਦ ਮਾਘੀ ਕੋਠੜੀ ਅੰਦਰ ਜਾਗਰ ਕੋਲ ਜਾ ਵੜਿਆ । ਧੁੰਦ ਤੇ ਠੰਡ ਨੇ ਖੌਅ ਪੀਏ ਈ ਸਾਰੇ ਲੋਕ ਘਰਾਂ ਚ ਵਾੜ ਦਿੱਤੇ , ਗਲੀ ਵਿੱਚ ਕੋਈ ਬੰਦਾ ਨਜਰ ਨਹੀ ਆਓਂਦਾ ਸੀ ਕੋਈ ਕੋਈ ਅਵਾਰਾ ਕੁੱਤਾ ਭੌਂਕਦਾ । ਰਾਤ ਸੰਘਣੀ ਹੋਣ ਨਾਲ ਸਭ ਟਿਕ ਗਏ , ਅਧੀ ਰਾਤ ਤੋਂ ਬਾਅਦ ਸਾਰੇ ਪਿੰਡ ਚ ਮੜੀਆਂ ਵਰਗੀ ਚੁੱਪ ਸੀ ।
ਮਾਘੀ ਨੇ ਸੌਣ ਦੀ ਕੋਸ਼ਿਸ਼ ਕੀਤੀ ਪਰ ਓਹਨੂੰ ਨੀਂਦ ਨਾ ਆਈ । ਘੁੱਕ ਦੀ ਮੌਤ ਨੇ ਓਹਨੂ ਤੇ ਤਾਰੋ ਨੂੰ ਇੱਕੋ ਜਿਹੀ ਚਿਤਵਣੀ ਲਾ ਘੱਤੀ ਸੀ । ਰਾਤ ਆਖਰੀ ਪਹਿਰ ਵੱਲ ਵੱਧ ਰਹੀ ਸੀ ,ਮਾਘੀ ਚੁੱਪਚਾਪ ਜਿਹੇ ਉੱਠਿਆ , ਜਾਗਰ ਦੇ ਸਿਰਹਾਣੇ ਰੱਖੇ ਪਾਣੀ ਦੇ ਕੁੱਜੇ ਚੋਂ ਅੱਖਾਂ ਤੇ ਸ਼ਿੱਟੇ ਮਾਰੇ, ਮੜਾਸਾ ਕੀਤਾ, ਡੱਬੀਆਂ ਆਲੇ ਖੇਸ ਦੀ ਬੁੱਕਲ ਮਾਰ ਕੇ ਪੈਂਰੀ ਮੌਜੇ ਪਾ ਲਏ। ਲੱਕੜ ਦੀ ਪੇਟੀ ਓਹਲਿਓਂ ਗੰਡਾਸੀ ਹੱਥਾਂ ਹੇਠ ਕਰਕੇ ਬੂਹਿਓਂ ਬਾਹਰ ਹੋ ਗਿਆ।
ਵੀਹੀ ਵਿੱਚ ਧੁੰਦ ਕਰਕੇ ਹੱਥ ਨੂੰ ਹੱਥ ਨਈ ਸੀ ਦੀਂਹਦਾ। ਨਹਿਰ ਦੀ ਪਸੇਲੇ ਪਸੇਲ ਪੈਕੇ ਮਾਘੀ ਰਵਾਂ ਰਵੀਂ ਤੁਰਿਆ ਗਿਆ, ਦਿਨ ਜੀ ਚੜਾਈ ਨਾਲ ਓਹ 4-5 ਪਿੰਡ ਟੱਪ ਗਿਆ, ਡੰਡੀ ਨਾਲ ਦੇ ਖੇਤਾਂ ਚ ਕਿਰਸ ਕਰਦੇ ਕੁਝ ਲੋਕਾਂ ਨੇ ਓਪਰੇ ਜੇ ਬੰਦੇ ਨੂੰ ਵੇਖ ਕੇ ਕੰਮ ਛੱਡ ਢਾਕੀਂ ਹੱਥ ਧਰ ਗਹੁ ਨਾਲ ਤੱਕਿਆ ਤੇ ਫਿਰ ਥਾਵੀਂ ਥਾਵੀਂ ਕੰਮੀ ਲੱਗ ਗਏ।
ਦੁਪਿਹਰੋਂ ਬਾਦ ਮਾਘੀ ਰਾਜਸਥਾਨ ਵੜਦਿਆਂ ਆਪਣੇ ਜਿਗਰੀ ਯਾਰ ਧੰਨੇ ਦੇ ਪਿੰਡ ਅੱਪੜ ਗਿਆ। ਧੰਨੇ ਨੂੰ ਮਿਲ ਕੇ ਸਾਰੀ ਵਿਥਿਆ ਦੱਸੀ । " ਯਰ ਮੈਂ ਤਾਂ ਤੇਰੀਆਂ ਖੁੱਚਾਂ ਨੂੰ ਘੱਟਾ ਲੱਗਾ ਵੇਖਕੇ ਪਹਿਲਾਂ ਈ ਸਮਝ ਗਿਆ ਸੀ ਕੀ ਤੂੰ ਕਿਸੇ ਚੇਚੇ ਕੰਮ ਆਇਆ" ਧੰਨੇ ਨੇ ਧਰਵਾਸ ਦਿੰਦਿਆ ਆਖਆ।
ਕਾਲਜਾ ਚੀਰਿਆ ਮੇਰਾ ਬਾਈ ਕਿਸੇ ਨੇ" ਮਾਘੀ ਨੇ ਲੰਮਾਂ ਹੌਂਅਕਾ ਲੈ ਕੇ ਆਖਿਆ । ਬੈਠੀਆਂ ਘੱਗਾਂ ਚੋਂ ਮਸਾਂ ਵਾਜ ਕੱਢ ਕੇ ਓਹਨੇ ਧੰਨੇ ਤੋਂ ਮਦਦ ਮੰਗੀ ।
" ਲੈ ਦਿਲ ਬੰਨ੍ਹ ਸ਼ੇਰਾ ਇਹ ਕਿਹੜੀ ਗੱਲ ਕੀਤੀ ਆ ਤੇਰੇ ਲਈ ਤਾਂ ਹਵਾਵਾਂ ਨੂੰ ਠੱਲ੍ਹ ਪਾ ਦੀਏ , ਘਬਰਾ ਨਾ ਮੈਂ ਚਲਦਾਂ ਤੇਰੇ ਨਾਲ " ਧੰਨੇ ਨੇ ਮਾਘੀ ਦੇ ਹੱਥ ਤੇ ਹੱਥ ਧਰਦੇ ਆਖਿਆ । ਦੋ ਦਿਨ ਧੰਨੇ ਕੋਲ ਕੱਟ ਕੇ ਤੀਜੇ ਦਿਨ ਦੋਵੇ ਧੰਨਾ ਤੇ ਮਾਘੀ ਦਪਿਹਰ ਢਲਣ ਤੋਂ ਪਹਿਲਾਂ ਘੁੱਕ ਦੇ ਪਿੰਡ ਓਹਦੇ ਪਿਓ ਜਾਗਰ ਕੋਲ ਆ ਗਏ । ਧੰਨਾ ਸਿਰੜੀ ਤੇ ਦਿਮਾਗੋਂ ਚੁਸਤ ਸੀ , 8-10 ਦਿਨਾਂ ਚ ਓਹਨੇ ਘੁੱਕ ਦੇ ਕਤਲ ਦਾ ਖੁਰਾ ਲੱਭ ਹੀ ਲਿਆ , ਤਾਰੋ ਨੂੰ ਅਜੇ ਕਿਸੇ ਗੱਲ ਦੀ ਭਿਣਕ ਨਈ ਸੀ । ਮਾਘੀ ਦੀਆਂ ਅੱਖਾਂ ਚ ਖੂਨ ਉੱਤਰਿਆ ਫਿਰਦਾ ਸੀ , ਓਹਨੂੰ ਤਾਂ ਬਸ ਕਿਸੇ ਤਰਾਂ ਧੰਨੇ ਨੇ ਠੰਡਾ ਕਰੀ ਰੱਖਿਆ । ਵਿਹੜਿਓ ਨਿੱਕੇ ਜਵਾਕ ਹੱਥ ਸਿਣਿਆਂ ਭੇਜ ਕੇ ਮਾਘੀ ਨੇ ਤਾਰੋ ਨੂੰ ਪਿੰਡੋਂ ਬਾਹਰਲੇ ਡੇਰੇ ਸੱਦਿਆ , ਜਾਣ ਲੱਗੀ ਘਰੇ ਨਾ ਦੱਸਿਆ ਤਾਂ ਤਾਰੋ ਦੇ ਚਾਚੇ ਨੇ ਓਹਦਾ ਪਿੱਛਾ ਕੀਤਾ , ਆਪ ਓਹ ਇਸ ਗੱਲੋਂ ਅਣਜਾਣ ਸੀ ।
"ਪਾਣੀਆਂ ਨੂੰ ਬੰਨ੍ਹ ਸੌਖੇ ਨਈ ਲੱਗਦੇ ਹੁੰਦੇ ਭੈਣੇ , ਘੁੱਕ ਮੇਰੇ ਸਕਿਆਂ ਤੋਂ ਵੱਧ ਸੀ", ਓਦੇਂ ਦਾ ਸੌਂ ਨਈ ਹੋਇਆ ਚੱਜ ਨਾ ,ਰੋਜ ਸੁਫਣਿਆਂ ਚ ਟੱਕਰਦੈ ਤੇ ਬੈਹ ਕੇ ਕੱਟਦਾਂ ਰਾਤ ਭੈਣੇ ।
ਤਾਰੋ ਨੇ ਚੁੰਨੀ ਦੇ ਲੜ ਨਾਲ ਅੱਖਾ੍ਂ ਪੂੰਝੀਆਂ ਜਿਹਨਾਂ ਚ ਖੂਣ ਦੇ ਅੱਥਰੂ ਵਹਿ ਤੁਰੇ ਸੀ ਜਦੋਂ ਮਾਘੀ ਨੇ ਘੁੱਕ ਦੇ ਕਾਤਲ ਦਾ ਨਾਂਓ ਦੱਸਿਆ , ਓਹ ਕੁਝ ਨਾ ਬੋਲੀ ਬੱਸ ਆਵਦੇ ਆਪ ਨੂੰ ਮਸਾਂ ਬੰਨਿਆ ਓਹਨੇ । ਠੇਡੇ ਜੇਹ ਖਾਂਦੀ ਘਰੇ ਆ ਗਈ , ਸਬ੍ਹਾਤ ਚ ਪਏ ਦਾਣਿਆਂ ਦੇ ਭੜੋਲੇ ਪਿਛੋਂ ਗੰਡਾਸਾ ਚੁੱਕਿਆ ਤੇ ਖਿੰਗਰਾਂ ਘਸਾ ਕੇ ਤੱਖਾ ਕਰ ਲਿਆ ।
ਫਿਰ ਖੌਰੇ ਓਹ ਕਾਹਤੋਂ ਘਸਮਸਾ ਜਿਹਾ ਹੋਣ ਤੇ ਜਾਗਰ ਨੂੰ ਮਿਲਣ ਮਾਘੀ ਦੇ ਘਰ ਵੱਲ ਤੁਰ ਪਈ ਬੂਹੇ ਵੜਦਿਆਂ ਓਹਦੀ ਚੀਕ ਨਿਕਲ ਗਈ । ਮਾਘੀ ਲਹੂ ਨਾਲ ਲਿਬੜਿਆ ਪਿਆ ਸੀ , "ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨਾ ਜੱਫੇ ", ਤਾਰੋ ਦੇ ਚਾਚੇ ਨੇ ਕਿਰਪਾਨ ਮਾਰ ਕੇ ਮਾਘੀ ਨੂੰ ਅੱਧਮੋਇਆ ਕਰਿਆ ਪਿਆ ਸੀ । ਤਾਰੋ ਨੇ ਲਲਕਾਰ ਕੇ ਚਾਚੇ ਨੂੰ ਜੱਫਾ ਮਾਰ ਲਿਆ , ਤੇ ਓਹਦੇ ਹੱਥੋਂ ਕਿਰਪਾਣ ਛੁੱਟ ਕੇ ਦੂਰ ਜਾ ਡਿੱਗੀ , ਇਸ ਤੋਂ ਪਹਿਲਾਂ ਕੀ ਓਹ ਸੰਭਲਦਾ ਤਾਰੋ ਦੇ ਹੱਥ ਲੱਗੀ ਕਿਰਪਾਨ ਚਾਚੇ ਦੀਆਂ ਆਂਦਰਾਂ ਚੀਰ ਗਈ ।
ਸਮਾਪਤ॥
"ਆਓਣ ਆਲਾ ਕੱਲ ਮੌਲਾ ਆਵੇ ਕੁਝ ਸੋਚ ਕੇ,
ਦਿਲ ਵਧੀਆਂ ਕਰਦੇ ਇੱਥੇ ਵੱਸਦੇ ਜੋ ਲੋਕ ਨੇ"
ਗੁਰਬਚਨ ਸਿੰਘ ਸੰਧੂ
ਪਿੰਡ ਚੱਕ ਮਰਹਾਣਾ
ਜਿਲ੍ਹਾ ਫਿਰੋਜਪੁਰ ॥