"ਅੱਗ ਦੇ ਵਸਤਰ" (tarlok singh judge)

tarlokjudge

Tarlok Singh Judge
ਦੋਸਤੋ ਓਹ ਗ਼ਜ਼ਲ ਇਥੇ ਹਾਜ਼ਿਰ ਕਰ ਰਿਹਾ ਹਾਂ ਜੋ ਮੇਰੀ ਫੇਸ ਬੁਕ ਤੇ ਪੋਸਟ ਕੀਤੀ ਕਿਤਾਬ ਅਹਿਸਾਸ ਦੇ ਜ਼ਖਮ ਦੇ ਪੰਨਾ ੨੪ ਤੇ ਦਰਜ ਹੈ
By Tarlok Singh Judge

ਗ਼ਜ਼ਲ਼
ਅਸਾਂ ਅੱਗ ਦੇ ਵਸਤਰ ਪਾਓਣੇ ਨੇ, ਨਜ਼ਦੀਕ ਨਾ ਹੋ।
ਅਸਾਂ ਧਰਤ ਆਕਾਸ਼ ਜਲਾਓਣੇ ਨੇ, ਨਜ਼ਦੀਕ ਨਾ ਹੋ।

ਮੈਨੂ ਸ਼ੀਸ਼ੇ ਨੇ ਠੁਕਰਾ ਕੇ, ਪੱਥਰ ਕੀਤਾ ਹੈ
ਹੁਣ ਮੈਂ ਸ਼ੀਸ਼ੇ ਤਿੜਕਾਓਣੇ ਨੇ, ਨਜ਼ਦੀਕ ਨਾ ਹੋ।

ਅਸਾਂ ਕਤਰਾ, ਦਰਿਆ, ਸਾਗਰ, ਹੋਣੈ, ਸਹਿਰਾ ਤੋਂ
ਅਸਾਂ ਖੇਲ ਅਨੇਕ ਰਚਾਓਣੇ ਨੇ, ਨਜ਼ਦੀਕ ਨਾ ਹੋ।

ਜਾ ਤੈਥੋਂ ਮੇਰਾ ਸਾਥ, ਨਿਭਾਇਆ ਨਹੀਂ ਜਾਣਾ
ਮੇਰੇ ਰਸਤੇ ਬੜੇ ਡਰਾਓਣੇ ਨੇ, ਨਜ਼ਦੀਕ ਨਾ ਹੋ।

ਅਸਾਂ ਸਜਣਾਂ ਦੀ ਗਲਵਕੜੀ ਦਾ, ਨਿਘ ਮਾਣ ਲਿਆ
ਹੁਣ ਦੁਸ਼ਮਨ ਗਲੇ ਲਗਾਓਣੇ ਨੇ, ਨਜ਼ਦੀਕ ਨਾ ਹੋ।

ਅਸਾਂ ਜਿਹਨੀ ਰਾਹੀਂ ਤੁਰਨੈ, ਓਥੇ ਸੱਜਣਾਂ ਨੇ
ਮਘਦੇ ਅੰਗਿਆਰ ਵਿਛਾਓਣੇ ਨੇ, ਨਜ਼ਦੀਕ ਨਾ ਹੋ।

ਅਸੀਂ ਕੁੜ ਅਮਾਵਸ ਦਾ, ਹੁਣ ਪਾਜ ਉਘੇੜਾਂਗੇ
ਅਸਾਂ ਸੱਚ ਦੇ ਦੀਪ ਜਲਾਓਣੇ ਨੇ, ਨਜ਼ਦੀਕ ਨਾ ਹੋ।
 
ਅਸਾਂ ਅੱਗ ਦੇ ਵਸਤਰ ਪਾਓਣੇ ਨੇ, ਨਜ਼ਦੀਕ ਨਾ ਹੋ।

aah line taan sartaaj v bolda ik geet ch :thinking
 
thank u so much judge saab
main eh ni keh reha ki eh sartaaj g di likhi aa
main taan eh kiha ke sartaaj de song ch main eh satar suni c
main agg de vastar pane ne najdeek na ho
menu sheehe ne tirka ke jakhmi kita hai
main ajj sheeshe tarkaune ne najdeek na ho




:salut judge g
 
Top