ਗ਼ਜ਼ਲ tarlok singh judge

ਜੀਹਨਾਂ ਦੋਸਤਾਂ ਨੂੰ ਹੌਸਲੇ ਲਈ ਕੋਲ ਮੈਂ ਬੁਲਾਇਆ |
ਤੇਰੀ ਗੱਲ ਛੇੜ ਛੇੜ ਮੈਨੂੰ ਸਾਰਿਆਂ ਰੁਆਇਆ |

ਨੀਂ ਹਵਾਏ ਤੂੰ ਹਨੇਰੀ ਬਣ ਬਣ ਜਦੋਂ ਝੁੱਲੀ,
ਸੁੱਕੇ ਪੱਤਿਆਂ ਨੇ ਮੇਰੇ ਵਿਹੜੇ ਬੜਾ ਰੌਲਾ ਪਾਇਆ |


ਸਾਰੇ ਖੂਹ, ਟੋਭੇ, ਨਦੀ, ਨਾਲੇ ਛਾਣ ਛਾਣ ਮਾਰੇ,
ਮੇਰੀ ਅੱਖ ਬਿਨਾ ਹੋਰ ਕਿਤੇ ਪਾਣੀ ਨਾ ਥਿਆਇਆ |


ਨਦੀ ਜਦੋਂ ਮੇਰੇ ਦਰਾਂ ਉੱਤੋਂ ਮੁੜ ਗਈ ਪਿਆਸੀ,
ਮੈਨੂੰ ਆਪਣੇ ਵਿਗੋਚੇ ਉੱਤੇ ਬੜਾ ਗੁੱਸਾ ਆਇਆ |

ਮੇਰਾ ਮਾਣ ਸਵੈਮਾਨ ਮੇਰੀ ਹਸਤੀ ਦਾ ਹਿੱਸਾ
ਤੈਥੋਂ ਆਪਣੀ ਨਮੋਸ਼ੀ ਤੋਂ ਮੂੰਹ ਜਾਣਾ ਨਹੀਂ ਛੁਪਾਇਆ |

ਕਾਹਦਾ ਓਸ ਰਿਸ਼ਤੇ ਨੂੰ ਖਿਚ ਧੂਹ ਕੇ ਗਲ ਲਾਓਣਾ,
ਜਿਹੜਾ ਸਾਹਾਂ ਨਾਲ ਤੇਰੇ ਕੋਲੋਂ ਜਾਣਾ ਨਹੀਂ ਨਿਭਾਇਆ |
 
ਕਾਹਦਾ ਓਸ ਰਿਸ਼ਤੇ ਨੂੰ ਖਿਚ ਧੂਹ ਕੇ ਗਲ ਲਾਓਣਾ,
ਜਿਹੜਾ ਸਾਹਾਂ ਨਾਲ ਤੇਰੇ ਕੋਲੋਂ ਜਾਣਾ ਨਹੀਂ ਨਿਭਾਇਆ |
 
Top