Lyrics Sun diliye। Rajvir jawanda। Gurvirsingh।

Song ਸੁਣ ਦਿੱਲੀਏ
Singer ਰਾਜਵੀਰ ਜਵੰਦਾ
Unp.me gurvirsingh

ਤੈਨੂੰ ਦੱਸ ਕੇ ਆਏ ਆ ਹੋਜਾ ਕਾਇਮ ਨੀ।
ਤੇਰੇ ਕੱਢ ਕੇ ਜਾਵਾਂਗੇ ਸਾਰੇ ਵਹਿਮ ਨੀ।
ਤੇਰੇ ਮੰਨ ਵਿਚ ਨਾ ਰਹਿਜੇ ਕੋਈ ਸ਼ੱਕ ਦਿੱਲੀਏ।
ਲੈਕੇ ਮੁੜਾਗੇ ਪੰਜਾਬ ਅਸੀ ਹੱਕ ਦਿੱਲੀਏ

ਤੇਰੀ ਹਿੱਕ ਉੱਤੇ ਧਰ ਦਿੱਤਾ ਪੈਰ ਨੀ
ਕਿਸੇ ਗੱਲ ਦਾ ਗੁਰੂ ਜੀ ਸਾਡੀ ਲਹਿਰ ਨੀ।
ਤੇਰੇ ਬੈਰੀਅਰ ਆਏ ਅਸੀ ਟਪ ਦਿੱਲੀਏ
ਲੈਕੇ ਮੁੜਾਗੇ ਪੰਜਾਬ ਅਸੀ ਹੱਕ ਦਿੱਲੀਏ

ਅਸੀ ਸੋਚਿਆ ਸੀ ਤੂੰ ਆਜੇਗੀ ਬਾਜ਼ ਨੀ।
ਪਰ ਸੁਣੀ ਨਾ ਕਿਸਾਨਾਂ ਦੀ ਆਵਾਜ਼ ਨੀ।
ਪੇਗਇਆ ਮਰਦਿਆ ਨੂੰ ਚੱਬਣਾ ਐ ਅੱਕ ਦਿੱਲੀਏ।
ਲੈਕੇ ਮੁੜਾਗੇ ਪੰਜਾਬ ਅਸੀ ਹੱਕ ਦਿੱਲੀਏ

ਆਉਂਦੇ ਅਜੇ ਵੀ ਚੁਰਾਸੀ ਵਾਲੇ ਖਾਬ ਨੀ
ਤੇਰੀ ਪਹਿਲਾ ਵੀ ਚੁੱਕਾ ਕੇ ਜਾਣੇ ਹਿਸਾਬ ਨੀ।
ਤੇਰੇ ਸਹਿਕੇ ਆ ਜੁਲਮ ਗਏ ਅੱਕ ਦਿੱਲੀਏ।
ਲੈਕੇ ਮੁੜਾਗੇ ਪੰਜਾਬ ਅਸੀ ਹੱਕ ਦਿੱਲੀਏ

ਤੂੰ ਤਾਂ ਦਿੱਲੀਏ ਔਕਾਤ ਵਿੱਚ ਰਹੇਗੀ।
ਮਾੜਾ ਵੈਰ ਆ ਪੰਜਾਬੀਆਂ ਨਾਲ ਕਹੇਗੀ।
ਏਤਾ ਘਰਾਂ ਚ ਵੀ ਅਾਕੇ ਲੈਂਦੇ ਨਪ ਦਿੱਲੀਏ।
ਲੈਕੇ ਮੁੜਾਗੇ ਪੰਜਾਬ ਅਸੀ ਹੱਕ ਦਿੱਲੀਏ।
 
Top