ਪੰਜ-ਏ ਮਹਿਲ - Sultan Bahu

ਪੰਜ-ਏ ਮਹਿਲ ਪੰਜਾਂ ਵਿਚ ਚਾਨਣ
ਦੀਵਾ ਕਿਤ ਵੱਲ ਧਰੀਏ ਹੂ ਊ ਊ


ਪੰਜ-ਏ ਮੇਹਰ ਪੰਜੇ ਪਟਵਾਰੀ
ਹਾਸਿਲ ਕਿਤ ਵੱਲ ਭਰੀਏ ਹੂ ਊ ਊ


ਪੰਜ-ਏ ਇਮਾਮ ਤੇ ਪੰਜੇ ਕ਼ਿਬਲੇ
ਸਜਦਾ ਕਿਤ ਵੱਲ ਕਰੀਏ ਹੂ ਊ ਊ


ਬਾਹੂ (Sultan Bahu) ਜੇ ਸਾਹਬ ਸਿਰ ਮੰਗੇ
ਹਰਗਿਜ਼ ਢਿੱਲ ਨਾ ਕਰੀਏ ਹੂ ਊ ਊ
 
Top