ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰਿ&

ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰਿਹਾ
ਕੋਸੋ - ਕੋਸੋ ਹੰਝੂ ਡੋਲ ਕਾਗਜ਼ਾ ਤੇ,ਪੀੜਾ ਦਾ ਪਰਾਗਾ ਭੁੰਨਦਾ ਰਿਹਾ

ਤੇਰੀ ਖਾਤਰ ਝੂਠੀਏ, ਮੈ ਹਿਜ਼ਰ ਦੀ ਭੱਠੀ ਚ ਤੱਪਦਾ ਰਿਹਾ
ਕਿਸੇ ਧੁੱਖਦੇ ਅੰਗਿਆਰ ਵਾਗੂੰ ਮੈ ਦੋਜ਼ਖਾ ਦੀ ਅੱਗ ਚ ਮੱਘਦਾ ਰਿਹਾ

ਮੈ ਦਰਿਆ ਦੇ ਪਾਣੀ ਵਾਗੂੰ ਮੁੜ-ਮੁੜ ਲਹਿਰਾਂ ਭਰਦਾ ਰਿਹਾ
ਤੇਰੇ ਅਹਿਸਾਸ ਦੇ ਕਿਨਾਰੇ ਲਈ ਕਿੰਨੀ ਵਾਰੀ ਜ਼ਿੰਦਾ ਤੇ ਮਰਦਾ ਰਿਹਾ

ਇੱਕ ਬੇਜ਼ਾਨ ਲਾਸ਼ ਵਾਗੂੰ ਸੂਲੀ ਤੇ ਲਟਕਿਆ ਰਿਹਾ
ਤੇਰੇ ਵਸਲ ਦੇ ਰਿਸ਼ਤੇ ਲਈ ਮੈ ਸਾਰੀ ਉਮਰ ਭਟਕਿਆ ਰਿਹਾ

ਹਰ ਇੱਕ ਹਵਾ ਦੇ ਬੁੱਲੇ ਚੋ ਮੈ ਬਿਰਹੋ ਦਾ ਰਾਗ ਸੁੰਨਦਾ ਰਿਹਾ
ਮੋਤ ਦੇ ਧਾਗਿਆ ਦੇ ਨਾਲ ਕੱਫਣ ਖੁਦ ਦਾ ਬੁਣਦਾ ਰਿਹਾ

ਆਖਰੀ ਸਾਹਾ ਤੇ ਵੀ ਤੇਰੀ ਯਾਦ ਜੁਦਾ ਮੈਥੋ ਹੋਈ ਨਾ
ਦੁਨੀਆ ਤੋ ਬੇਪਵਾਹ ’ਨਵਨੀਤ’ ਤੇਰੇ ਨਾਮ ਦੀ ਮਾਲਾ ਜਪਦਾ ਰਿਹਾ

 
Re: ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰ&#26

paraga bhunda,,dojkha...:nerd mai te kade socha v na

...eda de words jaan paunde a tuhadi poetry ch..keep sharing...:thnx
 
Re: ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰ&#26

ਦੁੱਖ ਬਿਰਹੋ ਨਾ ਹੋਣ ਪੁਰਾਣੇ
ਜਿਸ ਤਨ ਪੀੜਾ ਸੋ ਤਨ ਜਾਣੇ
ਦਿਲ ਦਰਿਆ ਸੁਮੰਦਰੋ ਡੂੰਘੇ
ਕੋਣ ਦਿਲਾ ਦੀਆ ਜਾਣੇ
 
Re: ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰ&#26

gud........................
 
Re: ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰ&#26

nice gg
 
Back
Top