Sidhu

ਜੇਠ ਹਾੜ ਦੀ ਗਰਮੀ ਵਾਗੂ ਤੱਪਦੇ ਨੇ,
ਕਦੇ ਸਾਉਣ ਮਹਿਨੇ ਵਰਗੀ ਵਰਖਾ,
ਕਦੇ ਪੌਹ ਸਰਦ ਵਾਗਰ ਠੰਢੇ ਲੱਗਦੇ ਨੇ,
ਬਸੰਤ ਦੀ ਬਹਾਰ ਪਲ ਪਲ ਟੋਲਦੇ ਨੇ,
ਜੱਟ ਦੇ ਗੀਤ ਸਿਵਿਆ ਵਿੱਚੋ ਵੀ ਬੋਲਦੇ ਨੇ,

ਪੰਜਾਬ ਅਤੇ ਪੰਜਾਬੀਅਤ ਦੇ ਹਮਾਇਤੀ ਨੇ,
ਦੇਖਣ ਸੁਣਨ ਨੂੰ ਸਾਦੇ ਲੱਗਦੇ,
ਠਾਠ ਬਾਠ ਨਾਲ ਰਹਿੰਦੇ ਬੜੇ ਰਵਾਇਤੀ ਨੇ,
ਦੋਗਲਿਆ ਦੇ ਸਾਰੇ ਭੇਦ ਇਹ ਖੋਲਦੇ ਨੇ,
ਜੱਟ ਦੇ ਗੀਤ ਸਿਵਿਆ ਵਿੱਚੋ ਵੀ ਬੋਲਦੇ ਨੇ,

ਦੌਰ ਨਹੀਓ ਖਤਮ ਹੋਇਆ ਹੋਈ ਸੁਰੂਆਤ ਹੈ,
"ਮੂਸੇਆਲੇ" ਨੂੰ ਕਹਿੰਦੇ,
ਤੇਰੇ ਨਾਂਅ ਤੇ ਲਾਉਣੀ ਅਸਾ ਦਿਨ ਅਤੇ ਰਾਤ ਹੈ,
ਲੀਕ ਕਰਨ ਵਾਲਿਆ ਨੂੰ ਏ ਰੋਲਦੇ ਨੇ,
ਜੱਟ ਦੇ ਗੀਤ ਸਿਵਿਆ ਵਿੱਚੋ ਵੀ ਬੋਲਦੇ ਨੇ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top