Lyrics Sharry Maan -IELTS Di Tyari - Lyrics ( Punjabi font )

Gill Saab

Yaar Malang
ਇੱਕ ਤਾਂ ਯਾਰੀ ਡੂੰਗੀ ਪੈ ਗੀ
ਯਾਰੀ ਸੀਨੇ ਦੇ ਵਿਚ ਬੈ ਗੀ
ਜਦੋਂ ਤੂੰ ਜਾਂਦੀ ਵਾਰੀ ਕਹਿ ਗੀ
ਹੋਗਿਆ ਕੋਰਸ ਪੂਰਾ ਵੇ
ਕੀ ਹੋਗਿਆ ਜੇ ਰਹਿ ਗਿਆ
ਆਪਣਾ ਪਿਆਰ ਅਧੂਰਾ ਵੇ

ਯਾਰਾਂ ਸੀ ਮੈਨੂੰ ਸਮਝਾਇਆ
ਹੁਸਨ ਕਿਸੇ ਦੇ ਹੱਥ ਨਾ ਆਇਆ
ਇਸ਼ਕ ਨੇ ਜੋਰ ਬਥੇਰਾ ਲਾਇਆ
ਯਾਰੋ ਸ਼ੈਰੀ ਹਾਰ ਗਿਆ
ਯਾਰੀ ਵੀ ਮੈਂ ਛੱਡੀ ਨਾਲੇ
ਹੱਥੋਂ ਪਿਆਰ ਗਿਆ

ਸਾਥੋਂ ਪੜਿਆ ਗਿਆ ਨਾ ਲਿਖਿਆ
ਤੇਰਾ ਇਸ਼ਕ ਕਿਤਾਬੀ ਦਿਸਿਆ
ਤੇਰੀ ਯਾਰੀ ਤੋਂ ਹੈ ਸਿੱਖਿਆ
ਮਾਣ ਨਾ ਕਰੇ ਕੁਆਰੀ ਦਾ
ਹਰ ਪਾਸੇ ਹੈ ਘਾਟਾ ਅੱਲੜਾਂ
ਦੇ ਨਾਲ ਯਾਰੀ ਦਾ

ਨੀ ਤੂੰ ਬਾਹਰ ਪੜਨ ਦੀ ਮਾਰੀ
ਕਰਦੀ IELTS ਦੀ ਹੁਣ ਤਿਆਰੀ
ਇੱਕ ਦਿਨ ਜਾਏਗੀ ਮਾਰ ਉਡਾਰੀ
ਵੀਜੇ ਦੀਆਂ ਭਰ ਕੇ ਮੰਗਾਂ ਨੂੰ
ਫਿਰ ਕਿੱਥੇ ਤੂੰ ਯਾਦ ਕਰੇਂਗੀ
ਯਾਰ ਮਲੰਗਾਂ ਨੂੰ

by Sharry Maan
 
Last edited by a moderator:
Top