shaheed meri kaum de

ਚੁੱਕ ਧੂੜ ਮੱਥੇ ਲਾਵਾਂ ਓਨਾਂ ਰਾਹਾਂ ਦੀ ਮੈਂ --ਜਿਨੀ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ,
ਵਾਰੇ -ਵਾਰੇ ਜਾਵਾਂ ਅੱਜ ਉਨਾਂ ਸਿੱਖ ਮਾਵਾਂ ਉੱਤੋਂ --ਜਿਨਹੀ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ,
ਸੂਲੀ ,ਫਾਂਸੀ, ਚਰਖੜੀ ਤੇ ਆਰਿਆਂ ਦੇ ਦੰਦੇ ਤੱਕ --ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ,
ਭੁਲਦਾ ਨਾ ਚੇਤਾ ਉਹਨਾ ਕੌਮੀ ਪਰਵਾਨਿਆਂ ਦਾ --ਜਿਹੜੇ ਜੰਡਾਂ ਨਾਲ ਕਦੇ ਹੱਸ ਹੱਸ ਸੜੇ ਨੇ,
ਬੀ.ਟੀ ਦੀਆਂ ਡਾਂਗਾ ਅੱਤੇ ਛਵੀਆਂ ਦੇ ਵਾਰ ਹੇਠਾਂ --੧੦੦-੧੦੦ ਮਨਸੂਰ ਇਕੋ ਵਾਰ ਸੂਲੀ ਚੜੇ ਨੇ,
ਜ਼ਿੰਦਗੀ ਦਾ ਗੀਤ ਗਾਉਂਦੇ ਮੌਤ ਦੀ ਦਹਿਲੀਜ਼ ਉੱਤੇ --ਖੋਪਰੀ ਦੇ ਕਠ ਜਿਹਨਾ ਹਥਾਂ ਵਿਚ ਫੜੇ ਨੇ,
ਆਂਦਰਾ ਦੀ ਪੀਂਘ ਉਹਨਾਂ ਝੂਟੀ ਕੁਲਵੰਤ ਸਿੰਘਾ --ਸੀਸ ਰਖ ਤਲੀ ਗਲੀ ਯਾਰ ਦੀ ਜੋ ਵੜੇ ਨੇ"

By: Khalsa Multimedia
 
Top