Full Lyrics Shagufta Dili - Satinder Sartaaj - Lyrics With Meaning

ਸ਼ਗੁਫ਼ਤਾ ਦਿਲੀ ~💓~ ਖਿੜਿਆ ਹੋਇਆ ਦਿਲ
ਸ਼ਗੁਫ਼ਤਾ-ਦਿਲੀ ਤੁਮਹੀਂ ਸੇ ਮਿਲੀ, ਅਜਬ ਕੈਫ਼ੀਅਤ ਹੈ ਨਿਗਾਹ ਮੇਂ !
{ਤੇਰੇ ਕਰਕੇ ਮੇਰਾ ਦਿਲ ਖਿੜਿਆ ਰਹਿੰਦਾ ਏ
ਕਿਉਂਕਿ ਤੇਰੀਆਂ ਨਿਗਾਹਾਂ ‘ਚ ਇੱਕ ਅਜੀਬ ਸਰੂਰ ਏ }
ਯੇ ਮੁਹੱਬਤੇਂ, ਜਨੂੰਨ, ਲੱਜ਼ਤੇਂ, ਖ਼ੁਮਾਰੀ ਹੈ ਤੇਰੀ ਪਨਾਹ ਮੇਂ !
{ਮੈਨੂੰ ਮੁਹੱਬਤ ਦੇ ਜਨੂੰਨ ਤੇ ਖ਼ੁਮਾਰੀ ਦਾ ਅਹਿਸਾਸ
ਤੇਰੇ ਕ਼ਰੀਬ ਹੋਣ ਸਦਕਾ ਹੀ ਹੋਇਆ ਏ}
1: ਬੇਖ਼ੁਦ-ਮਿਜ਼ਾਜੀ ਸੇ ਵਾਕਿਫ਼ ਕਰਾ ਗਏ
{ਮਹਿਬੂਬ ਮੈਨੂੰ ਆਪਣੇ ਆਪ 'ਚ ਗਵਾਚੇ ਰਹਿਣਾ ਸਿਖਾ ਗਏ ਨੇ}
ਨੀਮਬਾਜ਼ ਆਂਖੋਂ ਸੇ ਯੇ ਕਿਆ ਸਿਖਾ ਗਏ !
{ਅੱਧ-ਖੁੱਲੀਆਂ ਅੱਖਾਂ ਨਾਲ਼ ਉਹ ਮੈਨੂੰ ਇਹ ਕੀ ਸਿਖਾ ਗਏ ਨੇ}
ਨਯਾ ਰਾਬਤਾ ਹੂਏ ਲਾਪਤਾ, ਯੇ ਗੁੰਮ-ਗੁਸ਼ਤਗੀ ਕੈਸੀ ਰਾਹ ਮੇਂ !
{ਨਵੇਂ ਅਹਿਸਾਸਾਂ ਨਾਲ ਵਾਕਫ਼ੀਅਤ ਹੋਣ ‘ਤੇ ਅਸੀਂ ਖ਼ੂਬਸੂਰਤ ਰਾਹਾਂ ‘ਚ ਗਵਾਚ ਗਏ ਹਾਂ }
2: ਕੈਸੇ ਤਸਲੀਮ ਕਰੇਂ ਰੂਹੇ-ਮਸਰੂਰ ਕੋ,
{ਇਸ ਖ਼ੁਸ਼ ਰੂਹ ਨੂੰ ਕਿਸ ਤਰਾਂ ਸਜਦਾ ਕਰੀਏ}
ਖੁਸ਼ਤਰ ਅਦਾਓਂ ਨੇ ਪੂਛਾ ਯੇ ਨੂਰ ਕੋ
{ਖ਼ੂਬਸੂਰਤ ਅਦਾਵਾਂ ਖ਼ੁਦ ਨੂਰ ਕੋਲੋਂ ਇਹ ਪੁੱਛਦੀਆਂ ਨੇ }
ਖੁਸ਼ਾਮਦ, ਸਲਾਮ, ਇਲਤਿਜਾ, ਇਹਤਿਰਾਮ
ਕਿਆ-ਕਿਆ ਕਰੇਂ ਤੇਰੀ ਚਾਹ ਮੇਂ !
{ਤੇਰੀ ਮੋਹੱਬਤ ‘ਚ ਪੈ ਕੇ ਅਸੀਂ ਚਾਕਰੀ, ਸਜਦੇ, ਗੁਜ਼ਾਰਿਸ਼ਾਂ ਸਭ ਦਿਲੀ ਇਜ਼ਤਾਂ ਨਾਲ਼ ਕਰਦੇ ਹਾਂ}
3: ਗੁਲੇ-ਯਾਸਮੀਨ ਜਿਸ ਸੇ ਸੀਖੇ ਹੈਂ ਸ਼ੋਖ਼ੀਆਂ !
{ਯਾਸਮੀਨ ਦੇ ਫੁੱਲ ਜਿਸ ਤੋਂ ਚੁਲਬੁਲਾਪਨ ਸਿੱਖਦੇ ਨੇ}
ਖ਼ੁਸ਼ਬੂ ਭੀ ਆਕੇ ਮਾਂਗੇ ਰੋਜ਼ ਨਜ਼ਦੀਕੀਆਂ !
{ਮਹਿਕਾਂ ਆਪ ਉਸਦੇ ਨੇੜੇ ਹੋਣਾ ਚਾਹੁੰਦੀਆਂ ਨੇ}
ਗ਼ਜ਼ਲ ਗੁਫ਼ਤਗੂ ਹੂਈ ਰੂ-ਬ-ਰੂ ਕਿ ਸ਼ਾਯਰ ਖੜੇ ਇਸ਼ਕ਼-ਗਾਹ ਮੇਂ !
{ਗ਼ਜ਼ਲ ਖ਼ੁਦ ਉਸ ਨਾਲ਼ ਗੱਲਾਂ ਕਰਨ ਲਈ ਆਉਂਦੀ ਏ ਤੇ ਸ਼ਾਯਰ ਸਦਾ ਉਸ ਦੇ ਇਸ਼ਕ਼ ਦੀ ਕਚਹਿਰੀ ‘ਚ ਖੜ੍ਹੇ ਰਹਿੰਦੇ ਨੇ}
4: ਖੁਦ ਫ਼ੁਰਸਤੋਂ ਨੇ ਮਿਲਾਯਾ ਇਤਮਿਨਾਨ ਸੇ,
{ਫ਼ੁਰਸਤ ਨੇ ਆਪ ਮੈਨੂੰ ਤਸੱਲੀ ਨਾਲ਼ ਮਿਲ਼ਾਇਆ ਏ}
ਤਹੰਮਲ-ਸਕੂਨ ਖੜੇ ਦੇਖੇਂ ਹੈਂ ਹੈਰਾਨ ਸੇ,
ਸਬਰ ਅਤੇ ਚੈਨ ਹੈਰਾਨੀ ਨਾਲ਼ ਇਹ ਸਭ ਕੁੱਛ ਦੇਖ ਰਹੇ ਨੇ}
ਹਾਂ ਕਰਕੇ ਦੀਦਾਰ, ਬੜ੍ਹਾ ਏਤਬਾਰ ‘ਸਰਤਾਜ ਕਾ ਤੋ ਅੱਲਾਹ ਮੇਂ !
{ਤੈਨੂੰ ਦੇਖ ਕੇ ‘ਸਰਤਾਜ’ ਦਾ ਰੱਬ ‘ਚ ਯਕੀਨ ਹੋਰ ਵਧ ਗਿਆ ਏ}
 
Last edited:
Top