Lyrics Sanu Chadd Jaan Waliya-Mamta Mehra

JUGGY D

BACK TO BASIC
ਸਾਨੂੰ ਛੱਡ ਜਾਣ ਵਾਲੀਆ....
ਸਾਨੂੰ ਛੱਡ ਜਾਣ ਵਾਲੀਆ....
ਇਕ ਦਿਨ ਵੇਖੀਂ ਤੂੰ ਵੀ ਪਛਤਾਵੇਂਗਾ..
ਜਦੋਂ ਤੇਰਾ ਦਿਲ ਟੁੱਟਣਾ....ਹਾਏ......
ਜਦੋਂ ਤੇਰਾ ਦਿਲ ਟੁੱਟਣਾ,
ਫੇਰ ਕਿਦੇ ਕੋਲ ਅੱਥਰੂ ਵਹਾਏਂਗਾ.....
ਸਾਨੂੰ ਛੱਡ ਜਾਣ ਵਾਲੀਆ....ਹਾਏ......

ਤੂੰ ਕੀ ਜਾਣੇ ਤੇਰੇ ਨਾਲ, ਕਿੰਨੇ ਸਾਨੂੰ ਗਿਲੇ ਨੇ...
ਸਾਨੂੰ ਪਿਆਰ ਵੱਟੇ ਤੇਰੇ ਕੋਲੋਂ, ਦੁੱਖ ਹੀ ਤਾਂ ਮਿਲੇ ਨੇ....
ਤੂੰ ਕੀ ਜਾਣੇ ਤੇਰੇ ਨਾਲ, ਕਿੰਨੇ ਸਾਨੂੰ ਗਿਲੇ ਨੇ...
ਸਾਨੂੰ ਪਿਆਰ ਵੱਟੇ ਤੇਰੇ ਕੋਲੋਂ, ਦੁੱਖ ਹੀ ਤਾਂ ਮਿਲੇ ਨੇ....
ਜਦੋਂ ਤੈਥੋਂ ਰੱਬ ਰੁੱਸਣਾ......੨
ਫੇਰ ਕਿਦੇ ਅੱਗੇ ਸਿਰ ਨੂੰ ਝੁਕਾਵੇਂਗਾ....
ਸਾਨੂੰ ਛੱਡ ਜਾਣ ਵਾਲੀਆ....ਵੇ.....
ਸਾਨੂੰ ਛੱਡ ਜਾਣ ਵਾਲੀਆ....
ਇਕ ਦਿਨ ਵੇਖੀਂ ਤੂੰ ਵੀ ਪਛਤਾਵੇਂਗਾ..
ਸਾਨੂੰ ਛੱਡ ਜਾਣ ਵਾਲੀਆ....ਵੇ.....

ਤੋੜ ਦਿਤਾ ਦਿਲ ਸਾਡਾ, ਕਿਹੜੀ ਮਜ਼ਬੂਰੀ ਸੀ...
ਤੈਨੂੰ ਯਾਦ ਹੋਣਾ ਸਾਥੋਂ ਕਦੇ, ਰੱਖੀ ਨਾ ਤੂੰ ਦੂਰੀ ਸੀ....
ਤੋੜ ਦਿਤਾ ਦਿਲ ਸਾਡਾ, ਕਿਹੜੀ ਮਜ਼ਬੂਰੀ ਸੀ...
ਤੈਨੂੰ ਯਾਦ ਹੋਣਾ ਸਾਥੋਂ ਕਦੇ, ਰੱਖੀ ਨਾ ਤੂੰ ਦੂਰੀ ਸੀ....
ਹੁਣ ਵੇਖ ਕੇ ਤੂੰ ਅੱਖਾਂ ਫੇਰਦੈਂ.......੨
ਕਦੋਂ ਤੱਕ ਦੱਸ ਨਜ਼ਰਾਂ ਚੁਰਾਵੇਂਗਾ.....
ਸਾਨੂੰ ਛੱਡ ਜਾਣ ਵਾਲੀਆ....ਹਾਏ.....ਸਾਨੂੰ ਛੱਡ ਜਾਣ ਵਾਲੀਆ
ਇਕ ਦਿਨ ਵੇਖੀਂ ਤੂੰ ਵੀ ਪਛਤਾਵੇਂਗਾ..
ਸਾਨੂੰ ਛੱਡ ਜਾਣ ਵਾਲੀਆ....ਵੇ.....


ਜ਼ਹਿਰ ਏ ਜੁਦਾਈ ਵਾਲਾ, ਪੀਣਾ ਸਾਨੂੰ ਆਈਆ ਨਾ..
ਤੇਰੇ ਤੋਂ ਬਗੈਰ ਚੰਨਾ, ਜੀਣਾ ਸਾਨੂੰ ਆਈਆ ਨਾ..
ਜ਼ਹਿਰ ਏ ਜੁਦਾਈ ਵਾਲਾ, ਪੀਣਾ ਸਾਨੂੰ ਆਈਆ ਨਾ..
ਤੇਰੇ ਤੋਂ ਬਗੈਰ ਚੰਨਾ, ਜੀਣਾ ਸਾਨੂੰ ਆਈਆ ਨਾ..
"ਪਰਵੀਨ" ਸਾਡੀ ਗੱਲ ਸੁਣ ਲੈ........੨
ਸਾਡੀ ਮੜੀ ਉਤੇ ਦੀਵਾ ਤੂੰ ਜਲਾਵੇਂਗਾ...
ਸਾਨੂੰ ਛੱਡ ਜਾਣ ਵਾਲੀਆ....ਹਾਏ......ਸਾਨੂੰ ਛੱਡ ਜਾਣ ਵਾਲੀਆ..
ਇਕ ਦਿਨ ਵੇਖੀਂ ਤੂੰ ਵੀ ਪਛਤਾਵੇਂਗਾ..
ਸਾਨੂੰ ਛੱਡ ਜਾਣ ਵਾਲੀਆ....ਵੇ.....


Song- Sanu Chadd Jaan Waliya
Singer - Mamta Mehra
 
Top