Sangarsh - ਸੰਘਰਸ਼

  • Thread starter userid97899
  • Start date
  • Replies 0
  • Views 2K
U

userid97899

Guest
ਇੱਕ ਵਾਰ ਇੱਕ ਲੜਕੀ ਨੇ ਆਪਣੇ ਪਿਤਾ ਨੂੰ ਸ਼ਿਕਾਇਤ ਕੀਤੀ ਕਿ ਉਹ ਜਿੰਦਗੀ ਤੋਂ ਬਹੁਤ ਤੰਗ ਆ ਚੁੱਕੀ ਹੈ । ਉਸ ਨੂੰ ਸਮਝ ਨਹੀਂ ਆ ਰਹੀ ਕੀ ਕਰੇ । ਉਸ ਦਾ ਹਰ ਇੱਕ ਦਿਨ ਜਿੰਦਗੀ ਨਾਲ ਲੜਦੇ, ਸੰਘਰਸ਼ ਕਰਦੇ ਬੀਤ ਰਿਹਾ ਹੈ । ਇਕ ਮੁਸ਼ਕਿਲ ਦਾ ਹੱਲ ਨਿਕਲਦਾ ਨਹੀਂ ਕਿ ਦੂਜੀ ਆਣ ਚਿੰਬੜਦੀ ਹੈ ।
ਉਸ ਦਾ ਪਿਤਾ ਹਲਵਾਈ ਸੀ । ਉਹ ਉਸਨੂੰ ਰਸੋਈ ਵਿੱਚ ਲੈ ਆਇਆ ਤੇ ਚੁੱਪ ਚਾਪ ਤਿੰਨ ਬਰਤਨਾਂ ਵਿੱਚ ਪਾਣੀ ਪਾਇਆ ਅਤੇ ਗੈਸ ਤੇ ਰੱਖ ਦਿੱਤਾ ।
ਜਦੋਂ ਪਾਣੀ ਉਬਲਣ ਲੱਗ ਗਿਆ ਇੱਕ ਬਰਤਨ ਵਿੱਚ ਉਸਨੇ ਆਲੂ ਪਾਏ ਦੂਜੇ ਵਿੱਚ ਅੰਡੇ ਅਤੇ ਤੀਜੇ ਵਿਚ ਕੌਫੀ ਦੇ ਬੀਜ ।
ਫਿਰ ਉਹਨਾਂ ਨੂੰ ਉਬਾਲਣ ਲਈ ਛੱਡ ਦਿੱਤਾ ਆਪ ਬਿਨਾ ਕੁਝ ਕਹੇ ਇੱਕ ਪਾਸੇ ਬਹਿ ਗਿਆ ।
ਉਸਦੀ ਬੇਟੀ ਬੇਸਬਰੀ ਅਤੇ ਉਤਸੁਕਤਾ ਨਾਲ ਦੇਖਦੀ ਰਹੀ ਵੀ ਕਿ ਹੋਵੇਗਾ ।
20 ਮਿੰਟ ਬਾਅਦ ਉਸਨੇ ਗੈਸ ਬੰਦ ਕੀਤੀ ।
ੳਸਨੇ ਅੰਡੇ ਅਤੇ ਆਲੂ ਇਕ ਬਰਤਨ ਵਿੱਚ ਪਾ ਲਏ ਅਤੇ ਕੌਫੀ ਪੁਣ ਕੇ ਇੱਕ ਕੱਪ ਵਿੱਚ ।
ਫਿਰ ਆਪਣੀ ਬੇਟੀ ਵੱਲ ਧਿਆਨ ਦਿੱਤਾ ਅਤੇ ਕਿਹਾ ਕਿ ਉਸਨੇ ਕੀ ਦੇਖਿਆ ?
ਆਲੂ, ਅੰਡੇ ਅਤੇ ਕੌਫੀ - ਉਸਨੇ ਕਾਹਲੀ ਲਾਰ ਉੱਤਰ ਦਿੱਤਾ ।
ਧਿਆਨ ਨਾਲ ਕੋਲ ਆਕੇ ਦੇਖ, ਆਲੂਆਂ ਨੂੰ ਹੱਥ ਲਗਾ ।
ਜਦ ਉਸਨੇ ਹੱਥ ਲਗਾਇਆ ਤਾਂ ਮਹਿਸੂਸ ਕੀਤਾ ਕਿ ਉਹ ਮੁਲਾਇਮ ਹੋ ਗਏ ਸਨ ।
ਫਿਰ ਅੰਡਿਆਂ ਦੀ ਛਿੱਲ ਤੋੜੀ ਜੋ ਕਿ ਅੰਦਰੋ ਸਖਤ ਹੋ ਗਏ ਸਨ ।
ਅਤੇ ਅੰਤ ਵਿੱਚ ਕੌਫੀ ਦਾ ਘੁੱਟ ਭਰਿਆ । ਜਿਸ ਦੇ ਬਹੁਤ ਸੋਹਣੇ ਰੰਗ ਅਤੇ ਸਵਾਦ ਨੇ ਉਸਦੇ ਚਹਿਰੇ ਤੇ ਮੁਸਕਾਨ ਲਿਆ ਦਿੱਤੀ ।
ਪਰ ਇਸਦਾ ਕੀ ਮਤਲਬ ਹੋਇਆ ? ਬੇਟੀ ਨੇ ਪੁੱਛਿਆ ।
ਤਾਂ ਉਸਦੇ ਪਿਤਾ ਨੇ ਸਮਝਾਇਆ ਕਿ ਆਲੂ, ਅੰਡੇ ਅਤੇ ਕੌਫੀ ਨੂੰ ਇੱਕੋ ਜਿੰਨੇ ਤਾਪਮਾਨ ਤੇ ਉਬਾਲਿਆ ਗਿਆ । ਆਲੂ ਜੋ ਕਿ ਪਹਿਲਾਂ ਸਖਤ ਸਨ ਉਬਾਲਣ ਤੋਂ ਬਾਅਦ ਨਰਮ ਹੋ ਗਏ । ਅੰਡਾ ਜੋ ਕਿ ਪਹਿਲਾਂ ਤਰਲ ਸੀ ਬਾਅਦ ਵਿੱਚ ਸਖਤ ਹੋ ਗਿਆ ।
ਪਰ ਕੌਫੀ ਦੇ ਬੀਜ ਬਹੁਤ ਅਲੱਗ ਹਨ ਜਦੋਂ ਉਹਨਾਂ ਨੂੰ ਉਬਾਲਿਆ ਗਿਆ ਤਾਂ ਉਹਨਾਂ ਨੇ ਪਾਣੀ ਦਾ ਰੰਗ ਬਦਲ ਦਿੱਤਾ ਅਤੇ ਸਵਾਦ ਵੀ ਤੇ ਕੁਝ ਨਵਾਂ ਬਣਾ ਦਿੱਤਾ ।
ਤੂੰ ਕੀ ਹੈਂ ? ਜਦ ਸੰਘਰਸ਼ ਅਤੇ ਮੁਸ਼ਕਿਲਾਂ ਨੇ ਤੇਰਾ ਦਰ ਖੜਕਾਇਆ ਤਾਂ ਕਿਵੇਂ ਸਾਹਮਣਾ ਕਰੇਂਗੀ ? ਆਲੂ ਜਾਂ ਅੰਡੇ ਦੀ ਤਰਾਂ ਜਾਂ ਫਿਰ ਕੌਫੀ ਦੇ ਬੀਜ ਦੀ ਤਰਾਂ ?
---------
ਦੋਸਤੋ ਸਾਡੇ ਸਭ ਦੀ ਜਿੰਦਗੀ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ, ਘਟਨਾਵਾਂ ਵਾਪਰ ਦੀਆਂ ਨੇ ਪਰ ਮਹੱਤਵਪੂਰਨ ਇਹ ਹੈ ਕਿ ਸਾਡੇ 'ਅੰਦਰ' ਕੀ ਵਾਪਰ ਦਾ ।
~
ਅੰਗਰੇਜ਼ੀ ਕਹਾਣੀ ਦਾ ਅਨੁਵਾਦ
 
Top