Salute(must read)

manny saran

Member
ਕੀ ਤੁਸੀਂ ਪੰਜਾਬ ਵਿਚ ਜਾ ਬਾਹਰ ਅਜਿਹੇ ਪਿੰਡ ਨੂੰ ਜਾਣਦੇ ਹੋ ਜਿਥੇ ਕੋਈ ਨਾਈ ਦੀ ਦੁਕਾਨ ਨਾ ਹੋਵੇ,ਪਿੰਡ ਵਿਚ ਇੱਕ ਵੀ ਬੰਦਾ ਮੁੱਛ,ਦਾੜ੍ਹੀ ਜਾਂ ਕੇਸ ਨਾ ਕੱਟਦਾ ਹੋਵੇ,ਆਪਣਾ ਉੱਤਰ ਹੋਵੇਗਾ ਨਾ ਇਦਾ ਦਾ ਕੋਈ ਪਿੰਡ ਨੀ।ਪਰ ਅਸਲੀਅਤ ਵਿਚ ਇਦਾ ਦਾ ਪਿੰਡ ਹੈਗਾ ਆ ਉਹ ਵੀ ਪੰਜਾਬ ਤੋਂ ਬਾਹਰ ਇਕ ਦੇਸ਼ ਵਿਚ ਜਿੱਥੇ ਸਿੱਖੀ ਬਹੁਤ ਪ੍ਰਫੁਲਿਤ ਹੈ।
ਮਹਾਰਾਣੀ ਜਿੰਦਾਂ ਜਦੋ ਚਿਨਾਰ ਦੇ ਕਿਲੇ ਵਿੱਚੋ ਬਾਹਰ ਨਿਕਲੇ ਤੇ ਉਹ ਨੇਪਾਲ ਆਏ ਤੇ ਨੇਪਾਲ ਆ ਕੇ ਇਸੇ ਪਿੰਡ ਜਿਸ ਦਾ ਨਾਮ ਹੈ ਸਿਖਨਪੁਰਾ।ਇਥੇ ਤੀਹ ਪੈਤੀ ਸਿੰਘਾਂ ਨਾਲ ਆ ਕੇ ਵਸੇ ਇਥੇ ਆਉਣ ਤੋਂ ਬਾਅਦ ਮਹਾਰਾਣੀ ਜਿੰਦਾਂ ਨੂੰ ਨੇਪਾਲ ਦੇ ਰਾਜਾ ਜੰਗ ਬਹਾਦੁਰ ਨੇ ਸ਼ਾਹੀ ਸਨਮਾਨ ਦੇ ਨਾਲ ਕਾਠਮੰਡੂ ਲਿਜਾ ਕਰਕੇ ਇੱਕ ਸੁੰਦਰ ਮਹਿਲ ਦੇ ਵਿਚ ਓਹਨਾ ਦੀ ਵਸੋਂ ਕਰਾਈ ਅਤੇ ਜਿਹੜੇ ਸਿੰਘ ਮਹਾਰਾਣੀ ਜਿੰਦਾਂ ਦੇ ਨਾਲ ਆਏ ਸਨ ਓਹਨਾ ਨੂੰ ਇਥੇ ਹੀ ਵਸਣ ਲਈ ਕਿਹਾ ਗਿਆ।ਅਠਾਰਵੀਂ ਸਦੀ ਤੋਂ ਲੈ ਕਰਕੇ ਅੱਜ ਤੱਕ ਇਹ ਸਿੱਖ ਨੇਪਾਲ ਦੇ ਇਸੇ ਪਿੰਡ ਸਿਖਨਪੁਰਾ ਵਿਚ ਵਸ ਰਹੇ ਨੇ ।ਇਹ ਲੋਕ ਕਾਫੀ ਗਰੀਬ ਨੇ ਤੇ ਅੱਜ ਵੀ ਕੱਚੇ ਮਕਾਨਾਂ ਵਿਚ ਰਹਿ ਰਹੇ ਹਨ ਨੂੰ ਕੋਈ ਖਾਸ ਸਹੂਲਤ ਨਹੀਂ ਦਿਤੀ ਗਈ।ਇਹ ਸਿੱਖ ਪਰਿਵਾਰ ਸਾਡੇ ਵਿਰਸੇ ਤੋਂ ਕਾਫੀ ਪਿਛੜੇ ਹੋਏ ਨੇ ਇਹਨਾ ਦੇ ਬੱਚੇ ਜਾਂ ਤੇ ਹਿੰਦੀ ਬੋਲਦੇ ਨੇ ਜਾ ਨੇਪਾਲੀ ਪੰਜਾਬੀ ਥੋੜੀ ਹੀ ਬੋਲਦੇ ਨੇ।
ਇਹ ਓਹਨਾ ਦੇ ਪਰਿਵਾਰ ਨੇ ਜੋ ਮਹਾਰਾਜਾ ਰਣਜੀਤ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਸਨ ਲੜਾਈਆਂ ਵਿਚ ਲੜੇ।
ਜਦੋ ਸਿੱਖ ਇਥੇ ਆਏ ਇਥੋਂ ਦੇ ਰਾਜਾ ਜੰਗ ਬਹਾਦਰ ਨੇ ਕਿਹਾ ਤੁਸੀਂ ਬਹੁਤ ਬਹਾਦਰ ਕੌਮ ਹੋ ਤੁਸੀਂ ਜਿੰਨਾ ਜੰਗਲ ਕੱਟ ਲਾਓਗੇ ਓਨੀ ਜਮੀਨ ਤੁਹਾਡੀ ਹੋ ਜਾਏਗੀ ਤੇ ਉਸ ਵੇਲੇ ਵਸੀਲੇ ਘੱਟ ਹੋਣ ਦੇ ਬਾਵਜੂਦ ਓਹਨਾ ਸਿੰਘਾਂ ਨੇ ਜੰਗਲ ਕੱਟ ਕੇ ਜਮੀਨ ਆਬਾਦ ਕੀਤੀ ਖੇਤੀ ਜੋਗ ਕੀਤੀ ਤੇ ਹੁਣ ਵਾਲੀ ਪੀੜੀ ਵੀ ਖੇਤੀ ਕਰਕੇ ਆਪਣਾ ਸਮਾਂ ਗੁਜ਼ਾਰ ਰਹੀ ਹੈ।ਪਰ ਮਹਿੰਗਾਈ ਦੇ ਹਿਸਾਬ ਨਾਲ ਪਰਿਵਾਰਾਂ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ
ਨੇਪਾਲ ਪੁਲਿਸ ਵਿਚ 50 ਤੋਂ ਜ਼ਿਆਦਾ ਸਿੱਖ ਨੇ ਤੇ ਹੋਰ ਵੀ ਸਰਕਾਰੀ ਅਹੁਦਿਆਂ ਤੇ ਨੇ।ਨੇਪਾਲ ਵਿਚ ਬਾਕੀ ਧਰਮ ਵਾਂਗ ਸਿੱਖ ਧਰਮ ਨੂੰ ਵੀ ਉੱਚਾ ਦਰਜਾ ਦਿੱਤਾ ਗਿਆ ਹੈ,ਕੋਈ ਭੇਦ ਭਾਵ ਨੀ ਕੀਤਾ ਜਾਂਦਾ।
ਜਦੋ ਪਿੰਡ ਦੇ ਇਕ ਸਿੱਖ ਨੂੰ ਪੁੱਛਿਆ ਗਿਆ ਕੇ ਕਿ ਸਿੱਖੀ ਦਾ ਪੱਧਰ ਹੋਲੀ ਹੋਲੀ ਘਟ ਰਿਹਾ ਹੈ ਤੇ ਓਹਨਾ ਦਾ ਜਵਾਬ ਸੀ ਕੇ ਇੱਥੇ ਸਿੱਖੀ ਦਾ ਪੱਧਰ ਬਹੁਤ ਜਿਆਦਾ ਉਪਰ ਆ ਸਿੱਖੀ ਪ੍ਰਤੀ ਬਹੁਤ ਪਿਆਰ ਆ।ਸਾਰੇ ਪਿੰਡ ਵਿਚ ਇੱਕ ਵੀ ਬੰਦਾ ਦਾੜ੍ਹੀ,ਮੁੱਛ ਨੀ ਕੱਟਦਾ ਤੇ ਨਾ ਸਿਰ ਦੇ ਵਾਲ ਕੱਟੇ ਆ ਕਿਸੇ ਨੇ।ਨਾ ਇਥੇ ਨਾਈ ਦੀ ਦੁਕਾਨ ਆ ਅਤੇ ਨਾ ਹੀ ਇਥੇ ਕੋਈ ਸਿਗਰਟ ਬੀੜੀ ਨਹੀ ਪੀਂਦਾ ਹੈ।ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਹਨ ਸਿਖਾਂ ਦੀ ਮਦਦ ਲਈ ਵਾਹਿਗੁਰੂ ਕਿਰਪਾ ਕਰੇ ।
ਸਿਖਨਪੁਰਾ(ਨੇਪਾਲ) ਵਿਚ ਮਹਾਰਾਣੀ ਜਿੰਦ ਕੌਰ ਖਾਲਸਾ ਸਕੂਲ ਦਾ ਉਦਘਾਟਨ ਵੀ ਕੀਤਾ ਗਿਆ ਉਸ ਸਮੇ ਗਿਆਨੀ ਜਗਤਾਰ ਸਿੰਘ,ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਬਾਬਾ ਅਵਤਾਰ ਸਿੰਘ ਜੀ (ਦਲ ਪੰਥ ਬਾਬਾ ਬਿਧੀ ਚੰਦ) ਜੀ ਹਾਜਿਰ ਸਨ ਅਤੇ ਵਿਸ਼ੇਸ ਧੰਨਵਾਦ ਸਿੱਖ ਚੈਨਲ ਦਾ ਜਿੰਨਾ ਨੇ ਇਹ ਸਭ ਕੈਮਰੇ ਵਿਚ ਕੈਦ ਕਰਕੇ ਸਾਡੇ ਤੱਕ ਪਹੁੰਚਾਇਆ।
ਇੱਕ ਹੋਰ ਗੱਲ ਤੁਸੀਂ ਹੈਰਾਨ ਹੋ ਜਾਵੋਗੇ ਕੇ ਇਥੇ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹਨੂੰ ਮਰਜੀ ਨਾਮ ਪੁੱਛ ਲਵੋ ਉਹ ਆਪਣੇ ਨਾਮ ਨਾਲ ਸਿੰਘ ਜਰੂਰ ਲਗਾਉਂਦੇ ਆ।ਆਪਣੇ ਛੋਟੇ ਨਾਮ ਨਾਲ ਵੀ ਸਿੰਘ ਲਾਉਂਦੇ ਆ ਮੰਨ ਲਾਓ ਕਿਸੇ ਦਾ ਨਾਮ ਹੈ ਸੰਦੀਪ ਸਿੰਘ ਜਦੋ ਓਹਨੂੰ ਛੋਟਾ ਨਾ ਪੁੱਛਿਆ ਜਾਂਦਾ ਤੇ ਉਹ ਕਹਿੰਦਾ ਮੇਰਾ ਨਾ ਸਨੀ ਸਿੰਘ ਆ ਇਸਦੇ ਉਲਟ ਜੇ ਆਪਣੇ ਤੋਂ ਪੁੱਛਿਆ ਜਾਵੇ ਹੀ ਤੇ ਆਪਾ ਕਹਿਨੇ ਆ ਜੀ ਸਨੀ ਆ ਮੇਰਾ ਛੋਟਾ ਨਾ,ਸਲੂਟ ਆ ਇਹਨਾ ਨੂੰ ਜਿੰਨਾ ਨੇ ਅਲੱਗ ਦੇਸ਼ ਜਿਥੇ ਸਿੱਖ ਬਹੁਤ ਹੀ ਘਟ ਨੇ ਉਥੇ ਸਿੱਖੀ ਸਾਡੇ ਨਾਲੋਂ ਵੱਧ ਪ੍ਰਫੁੱਲਿਤ ਕੀਤੀ ਆ,ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿਚ ਰੱਖਣ
ਕਿਰਪਾ ਕਰਕੇ ਆਪਣਾ ਫਰਜ ਸਮਝ ਕਿ ਸੇਅਰ ਕਰੋ ਤਾ ਕਿ ਸਭ ਨੂੰ ਇਹਨਾ ਸਿੱਖਾ ਵਾਰੇ ਪਤਾ ਲੱਗੇ ਤੇ ਰਲ ਮਿਲ ਕਿ ਇਹਨਾ ਦੀ ਮੱਦਦ ਲਈ ਅੱਗੇ ਆਓ....ਮਨਪ੍ਰੀਤ ਸਿੰਘ
Follow me on insta:mjsingh1313
89ab53da41209140f3d4f7955f0504a4-1.jpg
14d41cdda60636d630345d5b2ae58089-1.jpg
c1477ce22ac7ff69bef2b782bd3508b2-1.jpg
d3aea45c7f88c70cb747d89cf5fd7bc9-1.jpg
c58f43911074844e4cab006e97409788-1.jpg
c843cdbccccd3563cafdf134cc380c21-1.jpg
fb19a682c3a9a87b1434d2090a36abbf-1.jpg
1e0868c59da9b3aa09f7ceeb1964ffaf-1.jpg
0e408c201a3426019c8ad30e27ba519d-1.jpg



Sent from my iPhone using Tapatalk
 
Top