Sajjan Dil De Sheeshe Vich

  • Thread starter [NagRa]
  • Start date
  • Replies 0
  • Views 359
N

[NagRa]

Guest
ਅਸੀਂ ਸੱਜਣ ਦਿੱਲ ਦੇ ਸ਼ੀਸੇ ਵਿੱਚ ਉਤਾਰੇ ਹੋਏ ਆ
ਮਨ ਮੰਦਿਰ ਦੇ ਵਿੱਚ ਮੂਰਤ ਵਾਂਗ ਸ਼ਿੰਗਾਰੇ ਹੋਏ ਆ

ਪੀੜ੍ਹਾ, ਹੰਝੂ, ਗ਼ਮ, ਹਊਕੇ, ਹਾਵੇ ਸਾਡੇ ਸਾਥੀ ਨੇ
ਇਹ ਸਾਰੇ, ਸਾਰੀ ਜ਼ਿੰਦਗੀ ਲਈ ਵੰਗਾਰੇ ਹੋਏ ਆ

ਜਾਗ ਕੇ ਰਾਤਾਂ ਯਾਰ ਦੀ ਖਾਤਿਰ ਕੱਟਦੇ ਸਾਰੇ ਨੇ
ਤੇਰੇ ਸੁਪਨੇ ਲਈ ਮੈਂ ਸੌ ਕੇ ਦਿਨ ਗੁਜ਼ਾਰੇ ਹੋਏ ਆ

ਜਿਹੜੇ ਕਹਿੰਦੇ ਸਾਡੀ ਜਾਨ ਤੁਹਾਡੀ ਦੁਸ਼ਮਣ ਹੈ
ਨੀ ਓਹੀਓ ਲੋਕੀਂ ਸਾਨੂੰ ਜਾਨੋ ਪਿਆਰੇ ਹੋਏ ਆ

ਮੈਂ ਖ਼ਤ ਤਸਵੀਰਾਂ ਫ਼ੁੱਲ ਸਾਂਭੇ ਹੋਏ ਕਿਤਾਬਾਂ ਵਿੱਚ
ਤੂੰ ਰਾਜ ਪਿਆਰ ਦੇ ਚਾਰੇ ਪਾਸੇ ਖਿਲਾਰੇ ਹੋਏ ਆ

ਧੋਖੇਬਾਜ਼ ਕਮੀਨਾ ਕਾਫਰ ਕਾਤਲ ਕੁੱਝ ਵੀ ਨਹੀਂ
ਫਿਰ ਵੀ ਕੰਵਰ ਤੇ ਬਣੇ ਮੁਕੱਦਮੇ ਭਾਰੇ ਹੋਏ ਆ

~ kanwr sidhu
 
Top