Lyrics Sade Naseeba Cho Kithe - Juggy Singh

JUGGY D

BACK TO BASIC
ਕੋਈ ਅਮੀਰਾਂ ਵਾਲੀ ਗੱਲ ਨੀ...
ਕੋਈ ਅਮੀਰਾਂ ਵਾਲੀ ਗੱਲ, ਹਾਏ ਗਰੀਬਾਂ ਵਿਚ ਕਿੱਥੇ...
ਤੇਰਾ ਪਿਆਰ ਸਾਡੇ ਸੋਹਣੀਏ ਨਸੀਬਾਂ ਵਿਚ ਕਿੱਥੇ.......੨

ਪਹਿਲਾਂ ਉਂਗਲੀ ਫੜਾ ਕੇ, ਨੀ ਸਾਨੂੰ ਤੁਰਨਾ ਸਿਖਾ ਕੇ,
ਹੁਣ ਛੱਡ ਗਈਂ ਏਂ ਵੈਰਨੇ, ਚੁਰਾਹੇ ਵਿਚ ਜਾ ਕੇ...

ਅਗੇ ਵੱਧਿਆ ਨਾ ਜਾਵੇ ਨੀ...
ਵੱਧਿਆ ਨਾ ਜਾਵੇ, ਮੁੜ ਹੁੰਦਾ ਵੀ ਨਾ ਪਿੱਛੇ..
ਤੇਰਾ ਪਿਆਰ ਸਾਡੇ ਸੋਹਣੀਏ ਨਸੀਬਾਂ ਵਿਚ ਕਿੱਥੇ.......੨

ਪਿਆਰ ਮੰਗਿਆ ਸੀ ਤੈਥੋਂ, ਨੀ ਤੂੰ ਦੇ ਗਈ ਏਂ ਵਿਛੋੜੇ..
ਸੁੱਖ ਹੋਰਾਂ ਨੂੰ ਤੇ ਦੁੱਖ ਸਾਨੂੰ ਦਿੱਤੇ ਉਹ ਵੀ ਥੋੜੇ...

ਬਚੀ ਜਿੰਦਗੀ ਲਈ ਕਾਫੀ ਹਾਏ...
ਜਿੰਦਗੀ ਲਈ ਕਾਫੀ, ਜੋ ਵੀ ਆਈਆ ਸਾਡੇ ਹਿੱਸੇ...
ਤੇਰਾ ਪਿਆਰ ਸਾਡੇ ਸੋਹਣੀਏ ਨਸੀਬਾਂ ਵਿਚ ਕਿੱਥੇ.......੨

ਤੈਨੂੰ ਪਾਈਆ ਵੀ ਨਹੀਂ ਸੀ ਤੇ ਗਵਾਚ ਵੀ ਤੂੰ ਗਈ ਏਂ..
ਦੋਸ਼ "ਜੱਗੀ" ਦਾ ਨਾ ਕੋਈ, ਬੇਵਫਾ ਤੂੰ ਵੀ ਨਹੀਂ ਏਂ...

ਗੱਲ ਨਿੱਕੀ ਜਿਹੀ ਵੇ ਲੋਕਾਂ ਨੇ...
ਨਿੱਕੀ ਜਿਹੀ ਵੇ ਲੋਕਾਂ ਨੇ, ਬਣਾ ਲਏ ਕੀ-ਕੀ ਕਿੱਸੇ.....
ਤੇਰਾ ਪਿਆਰ ਸਾਡੇ ਸੋਹਣੀਏ ਨਸੀਬਾਂ ਵਿਚ ਕਿੱਥੇ.......੨

Singer - Jaggi Singh
Song - Sade Naseeban Ch Kithe
 
hassa.gif
 
Top