Rohi Da Rukh By Sukhpal Gill

rud

Well-known member
"ਰੋਹੀ ਦਾ ਰੁੱਖ "

ਮੈਂ ਸੁੰਨਸਾਨ ਰੋਹੀ ਦਾ ਰੁੱਖ ਹਾਂ,
ਹਾਂ ਇੱਕ ਰੁੱਖ!
ਜੋ ਇਕਾਂਤ ...
ਕਿਸੇ ਸੰਦਲੀ ਦਸਤਕ ਦੀ ਉਡੀਕ 'ਚ,
ਚੁੱਪ -ਚਾਪ ਖੜਾਂ ਹਾਂ,
ਕਿ ਕੋਈ ਆਵੇਗਾ!
ਮੇਰੀ ਛਾਂ ਨੂੰ ਮਹਿਸੂਸ ਕਰਨ ...
ਮੇਰੀਆਂ ਟਾਹਣੀਆਂ ਪੁੰਗਰਦੀਆਂ ਨੇ,
ਹਰ ਰੋਜ ਇਸੇ ਹੀ ਆਸ ਤੇ!
ਮੈਂ ਸੁੰਨਸਾਨ ਰੋਹੀ ਦਾ ਰੁੱਖ ਹਾਂ .....

ਜੋ ਇੱਕ ਬੀਜ ਤੋਂ ਪੁੰਗਰ ...
ਅੱਜ ਵਿਸ਼ਾਲਤਾ ਦਾ ਧਨੀ ਹਾਂ,
ਉਮੀਦਾ ਦੇ ਪੱਤੇ ਰੋਜ਼ ਹੀ ਨਿਖਰਦੇ ਨੇ ...
ਕਿ ਕੋਈ ਪੰਛੀ ਆਵੇਗਾ!
ਆਪਣਾ ਵਸੇਰਾ ਮੇਰੀਆਂ ...
ਫੈਲੀਆਂ ਟਾਹਣੀਆਂ ਤੇ ਪਾਵੇਗਾ,
ਮੈਂ ਬਣਾਂਗਾ ਸਬੱਬ ..
ਕਿਸੇ ਵਸੇਰੇ ਦਾ! !!!
ਹਾਂ ਮੈਂ ਸੁੰਨਸਾਨ ਰੋਹੀ ਦਾ ਰੁੱਖ ਹਾਂ ......

ਜੋ ਅੱਜ ਵੀ ਤੇਰੀ ਉਡੀਕ 'ਚ,
ਬੇ-ਡੋਲ ਖੜਾ ਹਾਂ ...
ਮੇਰੇ ਕਦਮਾਂ ਨੂੰ ਜ਼ੰਜੀਰਾਂ ਨੇ ....
ਪਰ ਤੇਰੇ ਕਦਮ ਕਿਉਂ ਖੜੋਤ ਨੇ? ???
ਕੀ ਮੇਰੀ ਛਾਂ ਠੰਡਕ ਤੋਂ ਬੇਮੁੱਖ ਹੈ? ??
ਜਾਂ ਫਿਰ ਮੇਰੇ ਇਕਲਾਪੇ ਤੋਂ ....
ਭੈ -ਭੀਤ ਹੈ! !!!
ਹਵਾਵਾਂ ਜੋ ਮੈਨੂੰ ਖਹਿ -ਖਹਿ,
ਗੁਜਰਦੀਆਂ ਨੇ ..
ਤੇਰੀ ਹੋਂਦ ਦਾ ਅਹਿਸਾਸ ਕਰਾਉਦੀਆਂ ਨੇ! !!!
ਹਾਂ ਮੈਂ ਸੁੰਨਸਾਨ ਰੋਹੀ ਦਾ ਰੁੱਖ ਹਾਂ ......

ਜੋ ਫਨ੍ਹਾ ਹੋ ਜਾਣਾ ਲੋਚਦਾ ਹਾਂ,
ਸੁੰਨੀਆਂ, ਰੇਤਲੀਆਂ, ਖੁਸ਼ਕ ਥਾਵਾਂ ਤੇ ..
ਹਰਿਆਲੀ ਦਾ ਬੀਜ ਬਣ ..
ਰਸ਼ਨਾਉਣਾ ਹੈ ..
ਇਸ ਸੁੰਨਸਾਨ ਜ਼ਰਦ ਨੂੰ,
ਸੁੰਨੀਆਂ, ਤੰਗ ਥਾਵਾਂ ਨੂੰ,
ਆਪਣੇ ਤਣਿਆਂ ਦੇ ਫਲਾਅ ਨਾਲ ...
ਉਗੱਣਾ ਹੈ ਹਰ ਥਾਂ! !!!!
ਹਾਂ ਮੈਂ ਸੁੰਨਸਾਨ ਰੋਹੀ ਦਾ ਰੁੱਖ ਹਾਂ .....

ਖੜੇ ਰੁੱਖ 'ਚ ਉਮੀਦਾਂ ਨੇ ਤਾਂ ਇਨਸਾਨ 'ਚ ਕਿਉਂ ਨਹੀਂ "

- ਸੁਖਪਾਲ ਗਿੱਲ *
 
Top