R.s.s

Student of kalgidhar

Prime VIP
Staff member
ਇੱਕ ਚੂਹਾ ???? ਕਿਸਾਨ ਦੇ ਘਰ 'ਖੁੱਡ ਬਣਾ ਕੇ ਰਹਿੰਦਾ ਸੀ। ਇਕ ਦਿਨ ਚੂਹੇ???? ਨੇ ਵੇਖਿਆ ਕਿ ਕਿਸਾਨ ਅਤੇ ਉਸ ਦੀ ਪਤਨੀ ਇਕ ਝੋਲੇ ਵਿੱਚੋਂ ਕੁਝ ਕੱਢ ਰਹੇ ਹਨ। ਚੂਹੇ ???? ਨੇ ਸੋਚਿਆ ???? ਕਿ ਹੋ ਸਕਦਾ ਹੈ ਕਿ ਕੋਈ ਚੀਜ਼ ਖਾਣ ਵਾਲੀ ਚੀਜ ਹੋਵੇ।
ਉਤਸੁਕਤਾ, ਜਦ ਉਸ ਨੇ ਦੇਖਿਆ ਕਿ ਤਾਂ ਇੱਕ ਚੂਹੇਦਾਨੀ ਸੀ. ਇਹ ਵੇਖ ਕੇ ਚੂਹੇ ???? ਦੇ ਪਸੀਨੇ ਛੁੱਟ ਗਏ। ਕਿਸਾਨ ਦੇ ਵਿਹੜੇ ਵਿੱਚ ਲੱਗੇ ਰੁੱਖ ???? ਤੇ ਇੱਕ ਕਬੂਤਰ ਰਹਿੰਦਾ ਸੀ ਜੋ ਚੂਹੇ ਦਾ ਦੋਸਤ ਸੀ, ???? ਚੂਹੇ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਕਬੂਤਰ ਹੱਸਦਾ ਹੋਇਆ ਕਹਿੰਦਾ ਕਿ ਇਹ ਤੇਰੀ ਮੁਸ਼ਕਿਲ ਹੈ, ਮੈ ਇਸ ਵਿੱਚ ਕੀ ਕਰਾਂ? ਨਿਰਾਸ਼ ਚੂਹਾ ਘਰ ਵਿੱਚ ਹੀ ਰਹਿੰਦੇ ਆਪਣੇ ਦੋਸਤ ਮੁਰਗੇ ???? ਕੋਲ ਗਿਆ ਤਾਂ ਉਸ ਨੀ ਵੀ ਇਸ ਨੂੰ ਕਬੂਤਰ ਵਾਲਾ ਹੀ ਜਵਾਬ ਦਿੱਤਾ।
ਹਤਾਸ਼ ਚੂਹਾ ਆਖਿਰ ਬੱਕਰੇ ਕੋਲ ਗਿਆ ਤਾਂ ਬੱਕਰੇ ਨੇ ਹੱਸਦੇ ਹੋਏ ਕਿਹਾ ਕਿ ਚੂਹੇਦਾਨੀ ਮੇਰਾ ਕੀ ਵਿਗਾੜ ਲਉ, ਨੱਸ ਜਾ ਇੱਥੋਂ, ਮੇਰਾ ਸਿਰ ਨਾ ਖਾਹ ਇਹ ਤੇਰੀ ਮੁਸ਼ਕਿਲ ਹੈ। ਨਿਰਾਸ਼ ????ਚੂਹਾ ਵਾਪਿਸ ਆਪਣੀ ਖੁੱਡ ਵਿੱਚ ਆ ਗਿਆ।
.
ਉਸੇ ਰਾਤ ਨੂੰ ਖਟਾਕ ਦੀ ਆਵਾਜ਼ ਆਈ, ਚੂਹੇਦਾਨੀ ਵਿੱਚ ਇੱਕ ਜ਼ਹਿਰੀਲਾ ਸੱਪ ਅਟਕ ਗਿਆ ਸੀ.
ਹਨੇਰਾ ਹੋਣ ਕਾਰਨ ਕਿਸਾਨ ਦੀ ਪਤਨੀ ਨੇ ਉਸ ਨੂੰ ???? ਚੂਹਾ ਸਮਝਿਆ ਤੇ ਉਸ ਨੂੰ ਬਾਹਰ ਛੱਡਣ ਚਲੀ ਗਈ। ਜਿਉਂ ਹੀ ਉਸਨੇ ਚੂਹੇਦਾਨੀ ਖੋਲੀ ਸੱਪ ਨੇ ਉਸ ਨੂੰ ਡੱਸ ਲਿਆ।
ਸਿਹਤ ਵਿਗੜਦੀ ਵੇਖ ਕਿਸਾਨ ਨੇ ਡਾਕਟਰ ਨੂੰ ਬੁਲਾਇਆ. ਡਾਕਟਰ ਨੇ ਉਸ ਨੂੰ ਕਬੂਤਰ ਦਾ ਸੂਪ ਦੇਣ ਦੀ ਸਲਾਹ ਦਿੱਤੀ.
ਅਗਲੇ ਹੀ ਪਲ ਕਬੂਤਰ ਪਤੀਲੇ ਵਿੱਚ ਉਬਲ ਰਿਹਾ ਸੀ।
ਅਗਲੇ ਦਿਨ ਰਿਸ਼ਤੇਦਾਰ ਕਿਸਾਨ ਦੀ ਪਤਨੀ ਦਾ ਪਤਾ ਲੈਣ ਪੁੱਜੇ ਤਾਂ ਉਨ੍ਹਾਂ ਨੂੰ ???? ਮੁਰਗਾ ਬਣਾ ਕੇ ਖਵਾਇਆ ਗਿਆ।
ਕੁਝ ਦਿਨ ਬਾਅਦ ਕਿਸਾਨ ਦੀ ਪਤਨੀ ਮਰ ਗਈ। ਭੋਗ ਤੋਂ ਬਾਅਦ, ਸਤਾਹਰਵੀਂ ਤੇ ਬੱਕਰਾ ਵੀ ਵੱਢ ਲਿਆ ਗਿਆ।
???? ਚੂਹਾ ਬਹੁਤ ਦੂਰ ਜਾ ਚੁੱਕਾ ਸੀ। ਬਹੁਤ ਦੂਰ...........
ਇਹ ਹੀ ਹਾਲ ਸਾਡਾ ਹੈ ਅੱਜ ਕਿਸੇ ਇੱਕ ਘੱਟ ਗਿਣਤੀ ਕੌਮ ਤੇ ਮੁਸੀਬਤ ਆਉਂਦੀ ਹੈ ਤਾਂ ਦੂਸਰੀ ਘੱਟ ਗਿਣਤੀ ਕੌਮ ਕਹਿੰਦੀ ਆ ਕਿ ਸਾਨੂੰ ਕੀ!!
ਅੱਜ ਅਸੀਂ ਸਾਰੀਆਂ ਘੱਟ ਗਿਣਤੀ ਕੌਮਾਂ ਖਤਰੇ ਵਿੱਚ ਹਾਂ। ਆਰ. ਐਸ. ਐਸ. ਦਾ ਦੈਂਤ ਸਾਨੂੰ ਸਭ ਨੂੰ ਇੱਕ - ਇੱਕ ਕਰਕੇ ਨਿਗਲਣ ਨੂੰ ਤਿਆਰ ਬੈਠਾ ਹੈ। ਆਉ ਅਸੀਂ ਆਪਸ ਵਿੱਚ ਉਲਝਣ ਨਾਲੋਂ ਆਪਸ ਵਿੱਚ ਰਲ-ਮਿਲ ਕੇ ਇਸ ਦੈਂਤ ਤੋਂ ਆਪਣੀ ਹੋਂਦ ਨੂੰ ਬਚਾਈਏ।
ਨਹੀਂ ਤਾਂ ਘੱਟ ਗਿਣਤੀ ਨੂੰ ਕਬੂਤਰ, ਕੁੱਕੜ ਤੇ ਬੱਕਰੇ ਵਾਂਗ ਇਹ ਕੱਟੜਵਾਦੀ ਆਰ. ਐਸ. ਐਸ. ਨਿਕਲ ਜਾਵੇਗਾ।
*********Sandhu *******
 
Top