Pyar Na Kar Baithi...ਪਿਆਰ ਨਾ ਕਰ ਬੈਠੀ...

ਅਪਣੇਪਨ ਦੀ ਤਾਂ ਦਿਲਾ ਏਂਵੇ ਮਸ਼ਹੂਰੀ ਆ,
ਜਿਸਮਾਂ ਤੋਂ ਨੇੜੇ ਨੇ ਦਿਲਾਂ ਵਿਚ ਦੂਰੀ ਆ,
ਕੋਈ ਅਪਣਾ ਨੀ ਸੱਜਣਾ,ਤੂੰ ੲਿਤਬਾਰ ਨਾ ਕਰ ਬੈਠੀ,
ਹਾਲੇ ਜ਼ਖਮ ਵੀ ਅੱਲੇ ਨੇ,ਬੜੇ ਔਖੇ ਝੱਲੇ ਨੇ,
ਭੁੱਲ ਕੇ ਮੁੜ ਕਿਧਰੇ,ਵਿੱਕੀ ਪਿਆਰ ਨਾ ਕਰ ਬੈਠੀ।

ਸੋਚ ਸਮਝ ਕੇ ਖੇਡੀ ਤੂੰ ਹੁਣ ਖੇਡ ਪਿਆਰਾਂ ਦੀ,
ਕਿਤੋਂ ਕਰਨੀ ਵੀ ਸਿਖ ਲ਼ੈ ਹੁਣ ਪਰਖ ਤੂੰ ਯਾਂਰਾ ਦੀ,
ੲਿੱਕੋ ਗਲਤੀ ਜਿੰਦਗੀ ਚੇ ਦੂਜੀ ਵਾਰ ਨਾ ਕਰ ਬੈਠੀ,
ਹਾਲੇ ਜ਼ਖਮ ਵੀ ਅੱਲੇ ਨੇ,ਬੜੇ ਔਖੇ ਝੱਲੇ ਨੇ,
ਭੁੱਲ ਕੇ ਮੁੜ ਕਿਧਰੇ,ਵਿੱਕੀ ਪਿਆਰ ਨਾ ਕਰ ਬੈਠੀ।
Ä
Amrinder Singh Vicky
 
Top