Lyrics Pyar De Qabil- Aman Riar

bony710

_-`Music = Life`-_
ਤੇਰਾ ਦਿਲ ਜ਼ਜਬਾਤੋਂ ਸੱਖਣਾ ਏ, ਤੇਰਾ ਸ਼ੌਂਕ ਦਿਲਾਂ ਨੂੰ ਡੱਸਣਾਂ ਏ..........੨
ਤੇਰਾ ਹੁਸਨ ਫਰੇਬੀ ਏ ਕੁੜੀਏ
ਹੁਸਨ ਫਰੇਬੀ ਏ ਕੁੜੀਏ, ਇਤਬਾਰ ਦੇ ਕਾਬਿਲ ਨਹੀਂ
ਮੰਨਿਆ ਤੁੰ ਰੱਜ ਕੇ ਸੋਹਣੀ ਏਂ, ਪਰ ਪਿਆਰ ਦੇ ਕਾਬਿਲ ਨਹੀਂ..........੨
ਤੁੰ ਪਿਆਰ ਦੇ ਕਾਬਿਲ ਨਹੀਂ, ਹਾਏ ਪਿਆਰ ਦੇ ਕਾਬਿਲ ਨਹੀਂ.........................੨

ਤੁੰ ਬੇਸ਼ਕ ਦੌਲਤ ਵਾਲੀ ਪਰ ਕੰਗਾਲ ਦਿਲੋਂ,
ਲੱਖ ਰੂਪ ਸਜਾ ਲੈ ਰਹਿਣਾ ਮੰਦੜੇ ਹਾਲ ਦਿਲੋਂ......

ਹਰ ਥਾਂ ਦੁਰਕਾਰੀ ਜਾਵੇਂਗੀ........
ਹਰ ਥਾਂ ਦੁਰਕਾਰੀ ਜਾਵੇਂਗੀ, ਸਤਿਕਾਰ ਦੇ ਕਾਬਿਲ ਨਹੀਂ,
ਮੰਨਿਆ ਤੁੰ ਰੱਜ ਕੇ ਸੋਹਣੀ ਏਂ, ਪਰ ਪਿਆਰ ਦੇ ਕਾਬਿਲ ਨਹੀਂ..........੨
ਤੁੰ ਪਿਆਰ ਦੇ ਕਾਬਿਲ ਨਹੀਂ, ਹਾਏ ਪਿਆਰ ਦੇ ਕਾਬਿਲ ਨਹੀਂ.........................੨

ਜਿਉਂ ਕਾਗਜ਼ ਦੇ ਫੁੱਲ ਮਹਿਕਾਂ ਕਦੇ ਖਿੰਡਾਉਂਦੇ ਨਹੀਂ,
ਬਿਨ ਮਹਿਕ ਵਫਾ ਦੀ, ਹੁਸਨ ਦੇ ਫੁੱਲ ਵੀ ਭਾਉਂਦੇ ਨਹੀਂ.....

ਤੁੰ ਕਾਗਜ਼ ਦੇ ਫੁੱਲ ਵਰਗੀ ਏਂ........
ਕਾਗਜ਼ ਦੇ ਫੁੱਲ ਵਰਗੀ ਏਂ, ਗੁਲਜ਼ਾਰ ਦੇ ਕਾਬਿਲ ਨਹੀਂ,
ਮੰਨਿਆ ਤੁੰ ਰੱਜ ਕੇ ਸੋਹਣੀ ਏਂ, ਪਰ ਪਿਆਰ ਦੇ ਕਾਬਿਲ ਨਹੀਂ..........੨
ਤੁੰ ਪਿਆਰ ਦੇ ਕਾਬਿਲ ਨਹੀਂ, ਹਾਏ ਪਿਆਰ ਦੇ ਕਾਬਿਲ ਨਹੀਂ.........................੨

ਤੇਰੇ ਮੁੱਖ ਤੇ ਮਰ ਗਏ ਦਿਲ ਤੋਂ ਸੀ ਅਣਜਾਣ ਅਸੀਂ,
ਪਰ ਵਕਤ ਰਹਿੰਦੀਆਂ, ਤੈਨੂੰ ਗਏ ਪਛਾਣ ਅਸੀਂ.......

ਤੁੰ "ਜੀਵਨ ਚੰਦੇਲੀ" ਵਰਗੇ.........
"ਜੀਵਨ ਚੰਦੇਲੀ" ਵਰਗੇ ਦਿਲਦਾਰ ਦੇ ਕਾਬਿਲ ਨਹੀਂ,

Top