ਪੰਜਾਬੀ ਸਭਿਆਚਾਰ ਸੱਥ Punjabi Sabhyachaar Sath

Era

Prime VIP
ਪੰਜਾਬੀ ਸਭਿਆਚਾਰ ਸੱਥ Punjabi Sabhyachaar Sath


ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ ।
ਉਹ ਲੋਕ ਨਸੀਬਾਂ ਵਾਲੇ ਨੇ ।
.
ਉਹ ਨਿੱਘੀਆਂ ਯਾਰੀਆਂ ਕੀ ਹੋਈਆਂ ?
ਜਦ ਪੈਣ ਲੱਗੇ ਵਿੱਚ ਪਾਲ਼ੇ ਨੇ ।
.
ਸਾਨੂੰ ਲੋਰੀਆਂ ਨਾਲ ਸੁਲਾ ਦਿੱਤਾ,
ਅਸਾਂ ਜਦ ਵੀ ਹੋਸ਼ ਸੰਭਾਲੇ ਨੇ ।
.
ਕੀ ਹਾਲ ਮੈਂ ਦੱਸਾਂ ਲੋਕਾਂ ਦਾ ?
ਮੂੰਹ ਚਿੱਟੇ, ਅੰਦਰੋਂ ਕਾਲੇ ਨੇ ।
.
ਹੁਣ ਇੱਜ਼ਤਾਂ ਦੇ ਉਹ ਚੋਰ ਹੋਏ,
ਜਿਹੜੇ ਇੱਜ਼ਤਾਂ ਦੇ ਰਖਵਾਲੇ ਨੇ ।
.
ਮੰਜ਼ਲ ਦੀ 'ਰਹੀਲ' ਉਡੀਕ ਰਹੀ,
ਭਾਵੇਂ ਪੈਰੀਂ ਪੈ ਗਏ ਛਾਲੇ ਨੇ ।
.
ਪ੍ਰੋਫ਼ੈਸਰ ਆਸ਼ਿਕ ਰਹੀਲ
 
Top