punjabi nanka mail boliyaan....

Parv

Prime VIP
ਕਾਲੀ ਚੁੰਨੀ ਲੈਨੀ ਆ ਕੁੜੀਏ
ਬਚ ਕੇ ਰਹਿ ਜਹਾਨੋਂ

ਚੰਗੇ ਬੰਦਿਆਂ ਨੂੰ ਲੱਗਣ ਤੁਹਮਤਾਂ
ਗੋਲੇ ਡਿੱਗਣ ਅਸਮਾਨੋਂ

ਪਿਆਰੀ ਤੂੰ ਲਗਦੀ
ਕੇਰਾਂ ਬੋਲ ਜੁਬਾਨੋਂ.....

ਪਿਆਰੀ ਤੂੰ ਲਗਦੀ
ਕੇਰਾਂ ਬੋਲ ਜੁਬਾਨੋਂ.....

ਪਿਆਰੀ ਤੂੰ ਲਗਦੀ...
 

Parv

Prime VIP
ਲੰਬੜਾਂ ਦੀ ਬੇਰੀ ਉਤੋਂ ਬੇਰ ਲੈਣ ਗਈ ਸਾਂ
ਲੰਬੜਾਂ ਦੇ ਮੁੰਡੇ ਫੜੀ ਮੇਰੀ ਬਾਂਹ ....

ਤੜਕ ਵੰਗਾਂ ਟੁੱਟੀਆਂ .... ਹਾਏ ਮੇਰੀ ਮਾਂ

ਤੜਕ ਵੰਗਾਂ ਟੁੱਟੀਆਂ ਹਾਏ ਮੇਰੀ ਮਾਂ......

ਤੜਕ ਵੰਗਾਂ ਟੁੱਟੀਆਂ ....,,MY FAVOURITE :x
 

Jaswinder Singh Baidwan

Akhran da mureed
Staff member
Saddi laggi nu 9 saal ho gye
Saddi laggi nu 9 saal ho gye, we gall lagge jiwen kall di..
We Hun tan naa russya Kar maahiya
Tere haade kaddan mein pakhi jhalldi ...
We Hun tan russya Kar maahiya ...
 

Parv

Prime VIP
ਝਾਵਾਂ ਝਾਵਾਂ ਝਾਵਾਂ ....

ਕਾਹਤੋਂ ਤੇਰਾ ਧੀਰ ਨਾਂ ਬੱਝੇ
ਦਿਲ ਤੇ ਲਿਖਾਇਆ ਨਾਵਾਂ

ਤੈਨੂੰ ਹਰਦਮ ਮਿੱਤਰਾ ਵੇ ਮੈਂ
ਰੱਬ ਦੇ ਵਾਂਗ ਧਿਆਂਵਾ

ਵੇ ਜਿਸ ਦਿਨ ਤੂੰ ਨਾ ਦਿਸਦਾ
ਨਾਂ ਪੀਵਾਂ ਨਾ ਖਾਵਾਂ

ਦਿਨ ਕੱਟਾਂ ਪਲ ਪਲ ਗਿਣ ਕੇ
ਤਾਰੇ ਗਿਣਕੇ ਰਾਤ ਲੰਘਾਵਾਂ

ਸੱਦ ਪਟਵਾਰੀ ਨੂੰ .... ਜਿੰਦ ਤੇਰੇ ਨਾਂ ਲਾਵਾਂ

ਸੱਦ ਪਟਵਾਰੀ ਨੂੰ ..... ਜਿੰਦ ਤੇਰੇ ਨਾਂ ਲਾਵਾਂ

ਵੇ ਸੱਦ ਪਟਵਾਰੀ ਨੂੰ.......
 

Parv

Prime VIP
ਕੁੜਤੇ-ਪਜਾਮੇ ਦਾ ਏ ਉਹ ਫੈਨ ਜੀ..
ਵੇਖ ਮੈਨੂੰ ਆਵੇ ਕਹਿੰਦਾ ਉਹਨੂੰ ਚੈਨ ਜੀ..
ਹਰ ਵੇਲੇ ਪੱਖ ਮੇਰਾ ਰਹੇ ਪੂਰਦਾ..
ਨੀ ਉਹ ਗੱਭਰੂ ਗੁਲਾਬ ਤੇ ਮੈਂ ਤੁਪਕਾ ਭੂਰ ਦਾ..
ਨੀ ਉਹ ਗੱਭਰੂ ਗੁਲਾਬ ਤੇ ਮੈਂ ਤੁਪਕਾ ਭੂਰ ਦਾ....
 

Parv

Prime VIP
ਮੇਰੀ ਤਾਂ ਜੀਜਾ ਮੁੰਦਰੀ ਗੁਆਚੀ
ਤੇਰੇ ਗੁਆਚੀ ਮਾਂ
ਵੇ ਚੱਲ ਭਾਲਣ ਚਲੀਏ
ਕਰ ਛੱਤਰੀ ਦੀ ਛਾਂ
ਵੇ ਚੱਲ ਭਾਲਣ ਚਲੀਏ ,,,,
 

Parv

Prime VIP
ਸਾਉਣ ਮਹੀਨੇ ਮੀਂਹ ਨਈ ਪੈਦਾ
ਰੱਬ ਨੂੰ ਪੁਛੱਣ ਜਾਈਏ
ਕੀ ਤਬਦੀਲੀ ਆਈ ਦੁਨੀਆ ਵਿੱਚ
ਵੱਧ ਰੋਈਏ ਘੱਟ ਗਾਈਏ
ਸਾਉਣ ਦਿਆ ਬੱਦਲਾ ਵੇ
ਦੱਸ ਕਿਥੇ ਪੀਘਾਂ ਪਾਈਏ
ਸਾਉਣ ਦਿਆ ਬੱਦਲਾ ਵੇ ,,,,
 

Parv

Prime VIP
ਨਾ ਵੇ ਪੂਰਨਾ ਚੋਰੀ ਕਰੀਏ
ਨਾ ਵੇ ਮਾਰੀਏ ਡਾਕਾ
ਬਾਰਾਂ ਬਰਸ ਦੀ ਸਜ਼ਾ ਬੋਲ ਜੂ
ਪੀਹਣਾ ਪੈ ਜੂ ਆਟਾ
ਨੇੜੇ ਆਈ ਦੀ ਬਾਂਹ ਨਾ ਫੜੀਏ
ਲੋਕ ਕਹਿਣਗੇ ਡਾਕਾ
ਜੇ ਤੂੰ ਇੰਝ ਕਰਨੀ ਵਿਆਹ ਕਰਵਾ ਲੈ ਕਾਕਾ
ਜੇ ਤੁੰ ਇੰਝ ਕਰਨੀ ,,,,,
 

Parv

Prime VIP
ਬੁੱਢੇ ਵਾਰੇ ਕਰਨ ਵਿਚਾਰਾ, ਕਿੱਧਰ ਗਈ ਜਵਾਨੀ
ਵੱਡੀ ਸਾਰੀ ਐਨਕ ਲੱਗ ਗਈ, ਰੁਲਦੀ ਆੱਖ ਮਸਤਾਨੀ
ਨਾ ਮੜਕਣੀ ਤੋਰ ਰਹੀ,ਨਾ ਹੀ ਕੋਈ ਸ਼ੈਤਾਨੀ
ਜਿਓ ਲੈ ਚੁੱਪ ਕਰਕੇ, ਢਾਈ ਦਿਨ ਦੀ ਜ਼ਿਦਗਾਨੀ
ਜਿਉ ਲੈ ਚੁੱਪ ਕਰਕੇ ,,,,,,,,,
 

Parv

Prime VIP
ਹੇਠ ਤੂਤ ਦੇ ਵਾਅਦਾ ਕੀਤਾ
ਜੱਟੀਏ ਨੀਵੀਂ ਪਾ ਕੇ ,
ਨਾਂ ਤੇਰੇ ਤੇ ਵੱਜਗੀਆਂ ਬੜਕਾਂ
ਛੋਟਾ ਜਾ ਪੈੱਗ ਲਾ ਕੇ ,
ਅਗਲੇ ਦਿਨ ਹੀ ਤੋੜਗੀ ਯਾਰੀ
ਓਸੇ ਥਾਂ ਤੇ ਆ ਕੇ ,
ਨੀ ਪਲ ਵਿਚ ਮੁਕਰ ਗਈ
ਸਹੁੰ ਬਾਬਿਆਂ ਦੀ ਖਾ ਕੇ ,
ਨੀ ਝੂਠੀ ਪੈਜੇਂਗੀ
ਧਰਮਰਾਜ ਕੋਲ ਜਾ ਕੇ
ਨੀ ਪਲ ਵਿਚ ਮੁਕਰ ਗਈ
ਸਹੁੰ ਬਾਬਿਆਂ ਦੀ ਖਾ ਕੇ.......
 

Attachments

Dhillon

Dhillon Sa'aB™
Staff member
Shpuld be:
Tutti Manji baan purana, Khad ja meriye naare.
Dhono fadke chobar nu, dandh tod dayun sarre :p
 
Top