Recipe Punjabi Dish: ਭਰਵੀਂ ਸ਼ਿਮਲਾ ਮਿਰਚ

Mandeep Kaur Guraya

MAIN JATTI PUNJAB DI ..
ਮੈਂ ਵੇਖਿਆ ਹੈ ਕੀ ਜਿਆਦਾ ਤਰ ਲੋਕ ਸ਼ਿਮਲਾ ਮਿਰਚ ਨੂੰ ਖਾਣਾ ਪਸੰਦ ਨਹੀ ਕਰਦੇ....my hubby is one of those :an ਪਰ ਮੈਂ ਓਹਨਾ ਨੂ ਸ਼ਿਮਲਾ ਮਿਰਚ ਖਾਣ ਲਾ ਦਿੱਤਾ ਹੈ :pardesi
ਮੈਂ ਆ recipe try ਕੀਤੀ ਤੇ ਹੁਣ ਉਹ ਸ਼ੋਕ ਨਾਲ ਸ਼ਿਮਲਾ ਮਿਰਚ ਖਾਂਦੇ ਨੇ :happy

sorry ਮੈਨੂੰ measurements ਚੰਗੀ ਤਰਾਂ ਯਾਦ ਨਹੀ ਹੈਗੀਆਂ ..ਪਰ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ :y


######​

1. ਕੁਝ ਉਬਲੇ ਹੋਏ ਆਲੂ filling ਲਈ
2. 100 gm ਪਨੀਰ
3. 2 ਪਿਆਜ ਬਾਰੀਕ ਕੱਟੇ ਹੋਏ
4. ਥੋੜਾ ਜਿਹਾ ਅਦਰਕ ਬਾਰੀਕ ਕਟਿਆ ਹੋਇਆ
5. ਥੋੜਾ ਜਿਹਾ ਧਨੀਆਂ ਬਾਰੀਕ ਕਟਿਆ ਹੋਇਆ
6. ਸਵਾਦ ਅਨੁਸਾਰ ਨਮਕ
7. ਸਵਾਦ ਅਨੁਸਾਰ ਮਿਰਚ
8. ਸਵਾਦ ਅਨੁਸਾਰ ਗਰਮ ਮਸਾਲਾ
9. ਇੱਕ ਚਮਚ ਹਲਦੀ
10. ਭੁੰਨਿਆਂ ਹੋਇਆ ਜੀਰਾ

* ਇਕ ਬਰਤਨ ਲਓ ...ਉਸ ਚ ਉਬਲੇ ਹੋਏ ਆਲੂ ਤੇ ਪਨੀਰ ਚੰਗੀ ਤਰਾਂ mash ਕਰੋ

* Mashed ਕੀਤੇ mixture ਚ ਸਾਰੇ ਸੁਕੇ ਮਸਾਲੇ, ਪਿਆਜ, ਅਦਰਕ, ਧਨੀਆ, ਤੇ ਜੀਰਾ ਪਾਕੇ ਚੰਗੀ ਤਰਾਂ ਮਿਕਸ ਕਰੋ

* ਹੁਣ ਸ਼ਿਮਲਾ ਮਿਰਚ ਦੇ ਉਪਰ ਵਾਲੀ caps ਨੂੰ ਉਤਾਰ ਲਵੋ, ਇਹ caps ਸੰਭਾਲ ਲਵੋ ਕਿਉਂ ਕੀ filling ਤੋਂ ਬਾਅਦ ਇਹ cap ਦੋਬਾਰਾ ਉਸ ਤੇ ਲਗਾਨੀ ਹੈ

* ਜੇ ਸ਼ਿਮਲਾ ਮਿਰਚ ਦੇ ਅੰਦਰ ਜਿਆਦਾ ਬੀਜ ਹਨ ਜਾਂ ਅੰਦਰੋਂ ਜੁੜੀ ਹੋਈ ਹੈ ਤਾਂ ਉਸ ਨੂੰ ਖਾਲੀ ਕਰ ਲਵੋ

* ਖਾਲੀ ਸ਼ਿਮਲਾ ਮਿਰਚ ਵਿਚ ਤਿਆਰ ਮਸਾਲਾ ਫ਼ਿਲਿੰਗ ਭਰੋ

* ਹੁਣ ਭਰੀ ਹੋਈ ਸ਼ਿਮਲਾ ਮਿਰਚ ਤੇ ਵਾਪਿਸ ਇਸਦਾ cap ਲਗਾ ਦੇਓ

* ਇਕ ਕੜਾਹੀ ਵਿਚ 2 3 ਚਮਚ ਤੇਲ ਪਾਓ

* ਉਸ ਵਿਚ ਸ਼ਿਮਲਾ ਮਿਰਚ ਰਖੋ ...ਤੇ ਕੜਾਹੀ ਤੇ ਢਕਨ ( dhakkan ) ਦੇ ਕੇ ਉਸ ਨੂੰ ਬੰਦ ਕਰ ਦੇਓ

* ਹਰ 5 ਮਿੰਟ ਬਾਅਦ ਸ਼ਿਮਲਾ ਮਿਰਚ ਚੇਕ ਕਰ ਲਵੋ .... ਮਿਰਚ ਹੁਣ steam ਨਾਲ ਪੱਕ ਜਾਏਗੀ

######​

enjoy :bhukh
 
Top