Punjab gold ‘ਪੰਜਾਬ ਗੋਲਡ’ punjabi film

rgxsingh

Elite

Upcoming Punjabi Movie *ing Sunny deol pritty zinta.

ਪੰਜਾਬ ਗੋਲਡ’ ’ਚ ਮੁੱਖ ਭੂਮਿਕਾਵਾਂ ਨਿਭਾਉਣਗੇ ਸੰਨੀ ਤੇ ਪ੍ਰਿਟੀ
ਫ਼ਿਲਮ ਚ ਇੰਦਰਜੀਤ ਨਿੱਕੂ ਦੇ ਦੋ ਗੀਤ ਸ਼ਾਮਿਲ

¦ਧਰ, 21 ਜੁਲਾਈ (ਐਚ. ਐਸ. ਬਾਵਾ)-ਪੰਜਾਬ ਗੋਲਡ ਨਾਂਅ ਦੀ ਇਕ ਪੰਜਾਬੀ ਫ਼ਿਲਮ ਵਿਚ ਹਰਮਨ ਪਿਆਰੇ ਅਦਾਕਾਰ ਸੰਨੀ ਦਿਉਲ ਅਤੇ ਪ੍ਰਿਟੀ ਜ਼ਿੰਟਾ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਜੋੜੀ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ। ਆਪਣੇ ਅਨੇਕਾਂ ਹਿੱਟ ਗੀਤਾਂ ਨਾਲ ਦੇਸ਼ ਵਿਦੇਸ਼ ਵਿਚ ਵੱਸੇ ਪੰਜਾਬੀਆਂ ਦਾ ਮਨ ਮੋਹ ਲੈਣ ਵਾਲੇ ਗਾਇਕ ਇੰਦਰਜੀਤ ਨਿੱਕੂ ਨੇ ਇਸ ਫ਼ਿਲਮ ਲਈ ਦੋ ਗੀਤ ਗਾਏ ਹਨ ਅਤੇ ਇਸ ਫ਼ਿਲਮ ਵਿਚ ਉਹ ਸਕਰੀਨ ਤੇ ਵੀ ਨਜ਼ਰ ਆਉਣਗੇ। ਇੰਦਰਜੀਤ ਨਿੱਕੂ ਦੇ ਇਕ ਗੀਤ ਵਿਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜ਼ੈਲ ਸਿੰਘ, ਸਾਬਕਾ ਆਈ.ਪੀ. ਐਸ. ਅਧਿਕਾਰੀ ਸ੍ਰੀਮਤੀ ਕਿਰਨ ਬੇਦੀ ਅਤੇ ਅਮਰੀਕਾ ਦੇ ਧਨਾਢ ਹੋਟਲ ਮਾਲਕ ਸ: ਸੰਤ ਸਿੰਘ ਛਤਵਾਲ ਦੇ ਦ੍ਰਿਸ਼ ਵੀ ਸ਼ਾਮਿਲ ਕੀਤੇ ਗਏ ਹਨ। ਇਸ ਫ਼ਿਲਮ ਦਾ ਸੰਗੀਤ ਬਾਲੀਵੁੱਡ ਦੇ ਪ੍ਰਸਿੱਧ ਸੰਗੀਤ ਕੰਪੋਜ਼ਰਅਤੇ ਪਿੱਠਵਰਤੀ ਗਾਇਕ ਸੁਖਵਿੰਦਰ ਨੇ ਦਿੱਤਾ ਹੈ। ਸੁਖਵਿੰਦਰ ਨੇ ਆਪਣੀ ਆਵਾਜ਼ ਵਿਚ ਇਸ ਫ਼ਿਲਮ ਲਈ ਤਿੰਨ ਗੀਤ ਵੀ ਗਾਏ ਹਨ। ਇਸ ਫ਼ਿਲਮ ਦੀ ਸ਼ੂਟਿੰਗ ਨਵੰਬਰ 2008 ਵਿਚ ਸ਼ੁਰੂ ਹੋਈ ਸੀ। ਵੱਡੇ ਬਜਟ ਦੀ ਇਸ ਫ਼ਿਲਮ ਦੀ ਸ਼ੂਟਿੰਗ ਯੂ.ਕੇ., ਜਰਮਨੀ ਅਤੇ ਯੂ.ਐਸ.ਏ. ਵਿਚ ਕੀਤੀ ਗਈ ਹੈ। ਇਸੇ ਸਿਲਸਿਲੇ ਵਿਚ ਇੰਦਰਜੀਤ ਨਿੱਕੂ ਇਸ ਵੇਲੇ ਅਮਰੀਕਾ ਵਿਚ ਹਨ। ਫ਼ਿਲਮ ਦੇ ਨਿਰਮਾਤਾ ਸ੍ਰੀ ਰਾਜ ਕੁਮਾਰ(ਯੂ.ਐਸ.ਏ.) ਹਨ। ਵੱਡੇ ਬਜਟ ਦੀ ਇਸ ਫ਼ਿਲਮ ਦੀ ਸ਼ੂਟਿੰਗ ਯੂ.ਕੇ., ਯੂ.ਐਸ.ਏ. ਅਤੇ ਜਰਮਨੀ ਵਿਚ ਹੋ ਰਹੀ ਹੈ। 23 ਅਗਸਤ ਨੂੰ ਇਹ ਫ਼ਿਲਮ ਪੰਜਾਬ ਦੇ ਨਾਲ ਨਾਲ ਯੂ.ਕੇ., ਯੂ.ਐਸ.ਏ. ਅਤੇ ਕੈਨੇਡਾ ਵਿਚ ਰਿਲੀਜ਼ ਹੋਵੇਗੀ।

Source: Ajitjalandhar.com
 
Top