Punjab di mann pasand khed(chugli)

Singh-a-lion

Prime VIP
ਪ੍ਰਸ਼ਨ: ਚੂਗਲੀਆਂ ਕੀ ਹੁੰਦੀਆ ਨੇ,,,

ਉੱਤਰ:????ਚੁਗਲੀਆਂ ਪੰਜਾਬੀ ਬੀਬੀਆਂ ਦੀ ਮਨਭਾਉਦੀ ਖੇਡ ਏ,ਤੇ ਇਸ ਦਾ ਕੋਈ ਸੀਮਾਂ ਜਾ ਸਮਾਂ ਨਹੀ,ਖੇਡ ਦੀ ਸੁਰੂਆਤ ਓਪਨਰ ਬੀਬੀ ਵੱਲੋ ਗਲੀ ਦੇ ਦਰਵਾਜੇ ਵਿੱਚ ਖੜੇ ਹੋ ਟੀਮ ਦੇ ਖਿਡਾਰੀ ਦਾ ਨਾਮ ਲੈ ਵਾਜ ਮਾਰਨ ਤੋ ਸੁਰੂ ਹੁੰਦੀ ਏ,ਜਿਵੇ ਕੇ ਭਜਨ ਕੌਰੇ ਘਰੇ ਆ,ਤਾਂ ਮੂਹਰਿਓ ਖਿਡਾਰੀ ਦਾ ਜਵਾਬ ਹੁੰਦਾ ਆ ਜਾਂ ਲੰਘ ਆ ਘਰੇ ਹੀ ਆ,ਫਿਰ ਸੁਰੂ ਹੁੰਦਾ ਏ ਚਾਹ ਦੇ ਨਾਲ ਨਾਲ ਵਿਰੋਧੀ ਟੀਮ ਦੇ ਖਿਡਾਰੀਆ ਦੀ ਚੁਗਲੀਆ ਦਾ ਸਿਲਸਿਲਾ,ਕਈ ਵਾਰ ਇਹ ਖੇਡ ਚਾਰ ਪੰਜ ਜਾ ਇਸਤੋ ਜਿਆਦਾ ਖਿਡਾਰੀਆ ਵਿੱਚ ਵੀ ਖੇਡੀ ਜਾਦੀ ਏ,ਇਸ ਖੇਡ ਵਿੱਚ ਜਿਆਦਾਤਰ ਵਿਰੋਧੀ ਟੀਮ ਨੂੰਹਾਂ ਦੀ ਹੁੰਦੀ ਏ,ਤੇ ਖੇਡ ਦਾ ਅੰਤ ਚੱਲ ਤੇਰੇ ਨਾਲ ਗੱਲ ਕੀਤੀ ਏ ਭੈਣ ਅੱਗੇ ਨਾ ਕਰੀ ਨਾਲ ਹੁੰਦੀ ਏ,ਪਰ ਆਪਸ ਵਿੱਚ ਹੋਈ ਗੱਲਬਾਤ ਨੂੰ ਸਾਰੇ ਪਿੰਡ ਵਿੱਚ ਪਹੁੰਚਾਉਣਾ ਘਰ ਵਾਲਾ ਖਿਡਾਰੀ ਆਪਣਾ ਫਰਜ ਸਮਝਦਾ ਏ!!!!????????????????????????
 
Top