Lyrics Preet Harpal's Lock Up all song's lyrics..........

tejy2213

Elite
7 Kudmayiaan

ਤੇਰੇ ਨਾਲ ਲੱਗੀਆਂ ਤੇ ਤੇਰੇ ਨਾਲ ਟੁੱਟੀਆਂ, ਮੈਂ ਹੋਰ ਨਾਂ ਕਿਸੇ ਦੇ ਨਾਲ ਲਾਈਆਂ
ਛੱਡੀਆਂ ਮੈਂ ਤੇਰੇ ਕਰਕੇ ਨੀ ਮੈਨੂੰ ਸੱਤ ਕੁੜਮਾਈਆਂ ਆਈਆਂ....

ਬੈਠਕੇ ਬੁਲੱਟ ਉੰਤੇ ਘੁੰਮਦੀ ਸੀ ਸ਼ਹਿਰ ਹੁਣਂ ਸਾਸਰੀਆਕਾਲ ਵੀ ਨੀ ਬੋਲਦੀ
ਲੱਗੇ ਬਦ਼ਨਾਮੀਆਂ ਤੋਂ ਡਰ ਹੁਣਂ ਤੇਨੂੰ ਨੀ ਤੂੰ ਪਾਸਾ ਵੱਟ ਲੰਘ ਜਾਵੇਂ ਕੋਲ ਦੀ
ਭੋਰਾ ਵੀ ਨਾਂ ਸੰਗਦੀ ਸੀ ਯ਼ਾਦ ਕਰ ਓਦੋਂ ਤੈਨੂੰ ਫਿਲਮਾਂ ਮੈਂ ਕਿੰਨੀਆਂ ਵਿਖ਼ਾਈਆਂ
ਛੱਡੀਆਂ ਮੈਂ ਤੇਰੇ ਕਰਕੇ ਨੀ ਮੈਨੂੰ ਸੱਤ ਕੁੜਮਾਈਆਂ ਆਈਆਂ....

ਬੈਠ਼ਕੇ ਗਰਾਉਂਡ ਵਿੱਚ ਮਾਰਦੇ ਸੀ ਗੱਲਾਂ, ਇੱਕ ਅੱਖ਼ਰ ਵੀ ਹੁੰਦਾ ਨੀ ਸੀ ਪੜ ਨੀ
ਕੋਲਜ ਦੇ ਦਿਨ ਓਹ ਆ ਜਾਂਣ ਦੋਬਾਰਾ ਨੀ ਮੈਂ ਹੱਥਾਂ ਚ ਓਹ ਟਾਇਮ ਲਵਾਂ ਫੜ ਨੀ
ਕਿੰਨੀ ਵਾਰੀ ਕੱਢਿਆ ਕਲ਼ਾਸ ਵਿੱਚੋਂ ਮੈਨੂੰ, ਕਿੰਨੀ ਵਾਰੀ ਹੋਈਆਂ ਤੇਰੇ ਲਈ ਲੜਾਈਆਂ
ਛੱਡੀਆਂ ਮੈਂ ਤੇਰੇ ਕਰਕੇ ਨੀ ਮੈਨੂੰ ਸੱਤ ਕੁੜਮਾਈਆਂ ਆਈਆਂ....

ਚਾਅਵਾਂ ਨਾਲ ਪਾਲ਼ਿਆ ਸੀ ਮਾਪਿਆਂ ਨੇ 'ਨੇਕ' ਐਂਵੇ ਰੋਗ ਤੇਰਾ ਹੱਡੀਆਂ ਨੂੰ ਲਾ ਲਿਆ
ਤੇਰੀਆਂ ਜੁਦਾਈਆਂ ਵਿੱਚ ਹੋ ਗਿਆ ਨਸ਼ੇੜੀ, ਸਾਰਾ ਪਿੰਜਰ ਸ਼ਰੀਰ ਹੀ ਬਣਾਂ ਲਿਆ
ਉਠਿਆ ਨਾ ਜਾਵੇ ਹੁਣਂ 'ਅਮਨ ਵਡਾਲੇ' ਕੋਲੋਂ, ਦਿੰਦੀਆਂ ਨੇ ਤਾਨੇਂ ਭ਼ਰਜਾਈਆਂ
ਛੱਡੀਆਂ ਮੈਂ ਤੇਰੇ ਕਰਕੇ ਨੀ ਮੈਨੂੰ ਸੱਤ ਕੁੜਮਾਈਆਂ ਆਈਆਂ....

--------------------------------------------------------------------------
Sharabiyaa

ਤੂੰ ਅੰਬਰ ਦਾ ਤਾਰਾ, ਮੈਂ ਤੇਰੀ ਲੋਅ ਵੇ ਸ਼ਰਾਬੀਆ
ਨੱਚਾਂ ਮੈਂ ਗਿੱਧੇ ਚ ਪਰਾਂ ਹੋ ਵੇ ਸ਼ਰਾਬੀਆ.....

ਚਿੱਤ ਕਰੇ ਮੇਰਾ ਅੱਜ ਮੈਂ ਵੀ ਘੁੱਟ ਲਾ ਲਵਾਂ, ਪੀ ਕੇ ਚਾਰ ਪੈੱਗ ਵੇ ਸਰੂਰ਼ ਜਿਹਾ ਬਣਾਂ ਲਵਾਂ
ਹੱਥਾਂ ਚੋਂ ਗਲ਼ਾਸ ਤੇਰੇ ਖੌਹ ਵੇ ਸ਼ਰਾਬੀਆ
ਨੱਚਾਂ ਮੈਂ ਗਿੱਧੇ ਚ ਪਰਾਂ ਹੋ ਵੇ ਸ਼ਰਾਬੀਆ.....

ਕਲ਼ੀ ਬਣਂ ਜਾਨੀਂ ਆ, ਗੁਲਾਬ਼ ਬਣਂ ਜਾਨੀ ਆਂ, ਗੱਟ ਗੱਟ ਪੀ ਲੀ ਵੇ ਸ਼ਰਾਬ਼ ਬਣਂ ਜਾਨੀਂ ਆਂ
ਅੱਲੜਾਂ ਦਾ ਪੈ ਗਿਆ ਏ ਗਿੱਧੇ ਵਿੱਚ ਸ਼ੋਰ ਵੇ,
ਮੁੰਡਿਆਂ ਦੀ ਟਾਹਣੀਂ ਖੜੀ ਹੋ ਗਈ ਡੋਰ ਭੋਰ ਵੇ
ਤੱਪ ਗਏ ਸ਼ਰੀਰ, ਮਹੀਨਾਂ ਪੌਹ ਵੇ ਸ਼ਰਾਬੀਆ
ਨੱਚਾਂ ਮੈਂ ਗਿੱਧੇ ਚ ਪਰਾਂ ਹੋ ਵੇ ਸ਼ਰਾਬੀਆ.....

ਕੱਲ਼ ਲੁਧਿਆਣੇਂ ਤੋਂ ਮੰਗਾਈਆਂ ਸੀ ਮੈਂ ਝਾਂਜਰਾਂ ਵੇ,
ਕੱਲਾ ਕੱਲਾ ਹੋ ਗਿਆ ਏ ਬੌਰ ਮੇਰੇ ਹਾਣੀਂਆਂ ਕੱਲ਼ ਨੂੰ ਕਰਾਂ ਦੀ ਮੈਨੂੰ ਹੋਰ ਮੇਰੇ ਹਾਣੀਆਂ
ਪੈ ਗਏ ਪੈਰੀ ਛਾਲੇ ਹਲ਼ੇ ਨੱਚਣਾਂ ਸੀ ਹੋਰ ਵੇ
ਕਰ ਦਈਂ ਸਵੇਰੇ ਪਰੀਤ ਪੈਰਾਂ ਨੂੰ ਟਕੌਰ ਵੇ
ਕਰਦੀ ਆਂ ਤੇਰੇ ਨਾਲ ਮੌਹ ਵੇ ਸ਼ਰਾਬੀਆ
ਨੱਚਾਂ ਮੈਂ ਗਿੱਧੇ ਚ ਪਰਾਂ ਹੋ ਵੇ ਸ਼ਰਾਬੀਆ.....

--------------------------------------------------------------------------
Dhooaaan

ਕੰਨਾ ਤੇ ਮੋਬਇਲ ਜਿਆ ਟ਼ਕਾ ਕੇ ਲੰਘਦੀ, ਅੱਖ਼ੀਆਂ ਨਾਲ ਅੱਖ਼ੀਆਂ ਮਿਲਾ ਕੇ ਲੰਘਦੀ
ਨੀ ਸਾਡੇ ਬੂਹੇ ਅੱਗੋਂ ਤੇਰਾ ਨਿੱਤ ਰਾਹ਼ ਪੈ ਗਿਆ
ਧੂਏਂ ਦੇ ਬਹਾਨੇ ਬਿੱਲੋ ਰੋਵੇਂਗੀ ਜੇ ਜੱਟ਼ ਨਾਲ ਵਾਹ਼ ਪੈ ਗਿਆ.....

ਵੱਡਿਆਂ ਘ਼ਰਾਂ ਚ ਜੰਮੀ ਪਲ਼ੀ ਬੱਲੀਏ, ਜੱਟ਼ ਦੀਆਂ ਮੱਝੀਆਂ ਨੀ ਚੋਈਆਂ ਜਾਣੀਆਂ
ਤੇਰੇ ਬੈੱਡ ਦੀਆਂ ਰੇਸ਼ਮੀ ਨੇ ਚਾੱਦਰਾਂ, ਨੀ ਸਾਡੇ ਮੰਜੇ ਦੀਆਂ ਦਰੀਆਂ ਨੀ ਧੋਈਆਂ ਜਾਂਣੀਆਂ
ਕਹੇਂਗੀ ਕਿ ਗਲ਼ ਵਿੱਚ ਫਾਹਾ ਪੈ ਗਿਆ
ਧੂਏਂ ਦੇ ਬਹਾਨੇ ਬਿੱਲੋ ਰੋਵੇਂਗੀ ਜੇ ਜੱਟ਼ ਨਾਲ ਵਾਹ਼ ਪੈ ਗਿਆ.....

ਗੈਸੀ ਚੁੱਲੇ ਦੀਆਂ ਨਿੱਤ ਖਾਵੇਂ ਪੱਕੀਆਂ, ਸਾਡੇ ਘ਼ਰੇ ਪਾਥੀਆਂ ਦੀ ਅੱਗ਼ ਬਲ਼ਦੀ
ਫੂਕਾਂ ਮਾਰ ਮਾਰ ਪੈਂਦੀ ਅੱਗ਼ ਬਾਲ਼ਣੀਂ, ਸਾਰੇ ਦਿਨ ਵਿੱਚ ਮਸਾਂ ਦਾਲ਼ ਗਲ਼ਦੀ
ਜਦੋਂ ਉੱਤੇ ਦਾ ਉੱਤੇ ਹੀ ਤੇਰਾ ਸਾਹ ਰਹਿ ਗਿਆ,
ਧੂਏਂ ਦੇ ਬਹਾਨੇ ਬਿੱਲੋ ਰੋਵੇਂਗੀ ਜੇ ਜੱਟ਼ ਨਾਲ ਵਾਹ਼ ਪੈ ਗਿਆ.....

ਪਰੀਤ ਨੂੰ ਤਾਂ ਚਾਹੀਦੀ ਕੋਈ ਪਿੰਡ ਦੀ ਕੁੜੀ, ਜਹਿੜੀ ਹੋਵੇ ਸਾਰਾ ਕੰਮ ਕਾਰ ਕਰਦੀ
ਰੱਜ ਰੱਜ ਹੋਣਂ ਜਿਹਨੂੰ ਸੰਗਾਂ ਸ਼ਰਮਾਂ, ਅੱਖ਼ੀਆਂ ਦੀ ਘੂਰ ਤੋਂ ਵੀ ਹੋਵੇ ਡਰਦੀ
ਬੱਸ ਏਹੀ ਸਾਡੀ ਜਿੰਦਗੀ ਦਾ ਚਾਅ ਰਹਿ ਗਿਆ,
ਧੂਏਂ ਦੇ ਬਹਾਨੇ ਬਿੱਲੋ ਰੋਵੇਂਗੀ ਜੇ ਜੱਟ਼ ਨਾਲ ਵਾਹ਼ ਪੈ ਗਿਆ.....

--------------------------------------------------------------------------
Nazraan

ਨਜ਼ਰਾਂ ਮਿਲਾਵੇਂ ਕਿੱਧਰੇ, ਬੋਲ ਪੁਗਾਵੇਂ ਕਿੱਧਰੇ
ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ, ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ

ਸਾਨੂੰ ਬੁਲਾ ਕੇ ਆਪੇ ਕਦੇ ਵੀ ਆਇਆ ਨਈਂ
ਤੂੰ ਜਾ ਜਾ ਵੇ ਸਾਥੋਂ ਇੰਤਜ਼ਾਰ ਹੁੰਦੇ ਨਈਂ, ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ
ਰੌਂਦੀ ਨੂੰ ਚੁਪ ਕਰਾ ਕੇ ਥੋੜਾ ਜਿਹਾ ਗਲ਼ ਨਾਲ ਲਾਕੇ
ਟੁਰ ਜਾਂਵੇ ਫੇਰ ਮਿਲਣਂ ਦੇ ਵਾਅਦੇ ਨਾਲ ਆਸ ਬੰਦਾ ਕੇ
ਕਈਂ ਕਈਂ ਦਿਨ ਨਜ਼ਰ ਨਾਂ ਆਵੇਂ, ਪਤ਼ਾ ਨਈਂ ਕਿੱਧਰੇ ਜਾਂਵੇ
ਐਂਨੇ ਬੇਦਰਦੇ ਦਿਲ਼ਦਾਰ ਹੁੰਦੇ ਨਈਂ, ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ

ਰਾਤਾਂ ਨੂੰ ਤਾਰੇ ਗਿਣਂਦੀ ਦਿਨ ਵਿੱਚ ਤੇਰੇ ਲਾਰੇ ਗਿਣਂਦੀ
ਢਲ਼ਦੇ ਪਰਛਾਵਿਆਂ ਨੂੰ ਮੈ ਨਜ਼ਰਾਂ ਨਾਲ ਰਹਿੰਦੀ ਮਿਣਂਦੀ
ਤੇਰਾ ਰਾਹ ਤੱਕਦੀ ਰਹਿੰਦੀ, ਅੱਡੀਆਂ ਨੂੰ ਚੁੱਕ ਚੁੱਕ ਵਹਿੰਦੀ
ਕਿੱਧਰੇ ਵੀ ਤੇਰੇ ਦੀਦ਼ਾਰ ਹੁੰਦੇ ਨਈਂ, ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ

ਦਿਲ਼ ਵਿੱਚ ਤੇਰਾ ਪਿਆਰ ਵਸਾ ਕੇ, ਬਹਿ ਗਈ ਮੈਂ ਰੋਗ਼ ਲਗਾ ਕੇ
ਲੱਗ ਗਈ ਤੇਰੇ ਪਿੱਛੇ ਪਰੀਤਿਆ ਅਕਲਾਂ ਤੇ ਪਰਦ਼ੇ ਪਾ ਕੇ
ਰੋਂਦੇ ਨੇ ਨੈਂਣ ਸੌਹਣਿਆਂ, ਆਉਂਦਾ ਨਈਂ ਚੈਨਂ ਸੌਹਣਿਆਂ
ਤੇਰੇ ਜਹੇ ਸੱਜਣਾਂ ਗਮਖ਼ਾਰ ਹੁੰਦੇ ਨਈਂ, ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ......................

--------------------------------------------------------------------------
Jogi

ਜਿਹਨਾਂ ਕੰਨਾ ਵਿੱਚ ਮੁੰਦਰਾਂ ਪਵਾਈਆਂ, ਜਿਹਨਾਂ ਨਾਗਾਂ ਲਈ ਪਟਾਰੀਆਂ ਬਣਾਈਆਂ
ਨਹੀਓਂ ਛੱਡਦੇ ਬੇਗਾਨੇਂ ਪੁੱਤ ਗੋਰੀਏ, ਸਿਆਪੇ ਗਲ਼ ਪੈ ਜਾਂਣਗੇ
ਕਦੇ ਸੱਪ਼ ਦੀ ਤੌਰ ਨਾ ਤੁਰੀਂ ਨੀ ਜੋਗੀ ਤੇਨੂੰ ਲੈ ਜਾਂਣਗੇ....

ਇਹ ਜੋਗੀ ਨਹੀਂ ਸਾਦਾਂ ਜਹੇ ਲੱਗਦੇ, ਸਦਾ ਫਿਰਦੇ ਸੱਪਣੀਆਂ ਨੂੰ ਲੱਭਦੇ
ਪਾ ਲੈਂਣਗੇ ਪਟਾਰੀਆਂ ਚ ਕੀਲ਼ ਕੇ ਨਿਸ਼ਾਨ ਵੀ ਨਾ ਰਹਿ ਜਾਂਣਗੇ
ਕਦੇ ਸੱਪ਼ ਦੀ ਤੌਰ ਨਾ ਤੁਰੀਂ ਨੀ ਜੋਗੀ ਤੇਨੂੰ ਲੈ ਜਾਂਣਗੇ....

ਪਹਿਲਾਂ ਕੱਢ ਲੈਂਦੇ ਜਹਿਰਾਂ ਵਾਲੇ ਦੰਦ ਨੀ, ਫੇਰ ਚੱਲਣਾਂ ਨਾ ਤੇਰਾ ਕੋਈ ਡੰਗ ਨੀ
ਛੱਡ ਮਾਰਨੇ ਮੈਂ ਸਾਰੇ ਤੇਰੇ ਢੰਗ ਨੀ ਖਿਆਲਾਂ ਵਿੱਚ ਰਹਿ ਜਾਂਣਗੇ
ਕਦੇ ਸੱਪ਼ ਦੀ ਤੌਰ ਨਾ ਤੁਰੀਂ ਨੀ ਜੋਗੀ ਤੇਨੂੰ ਲੈ ਜਾਂਣਗੇ....

ਇਹਨਾਂ ਸ਼ੌਕਂ ਨੂੰ ਨਾ ਕੰਨ ਪੜਵਾਏ ਨੀ, ਕਦੇ ਜੋਗ਼ੀਆਂ ਜਹੇ ਕੱਪੜੇ ਨਾ ਪਾਏ ਨੀ
ਪਤਾ ਲੱਗੂ ਜਦੋਂ ਪਰੀਤ ਹੁਣੀ ਆਂਣਕੇ ਨੀ ਦਰ਼ ਤੇਰੇ ਬਹਿ ਜਾਂਣਗੇ
ਕਦੇ ਸੱਪ਼ ਦੀ ਤੌਰ ਨਾ ਤੁਰੀਂ ਨੀ ਜੋਗੀ ਤੇਨੂੰ ਲੈ ਜਾਂਣਗੇ....

--------------------------------------------------------------------------
Nishan

ਮਿਟ ਗਏ ਨਿਸ਼ਾਨ ਤੇਰੇ ਪੈਰਾਂ ਦੇ, ਉੱਡੀ ਧੂੜ ਜਦੋਂ ਤੇਰੇ ਰਾਹਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......

ਖ਼ੜੇ ਹਾਂ ਹਲੇ ਵੀ ਅਸੀਂ ਓਸੇ ਹੀ ਚੌਰਾਹੇ ਜਿਥੋਂ ਬਦਲ਼ੇ ਸੀ ਸੱਜਣਾਂ ਤੂੰ ਰਾਹ ਵੇ
ਬਿਨਾਂ ਛ਼ਮਕਾਂ ਤੋ ਐਸੀ ਮਾਰ ਮਾਰੀ ਯ਼ਾਰਾ ਲੱਖ਼ਾਂ ਰੂਹ ਨੂੰ ਜਖ਼ਮ ਦੇ ਗਿਆਂ ਵੇ
ਪਤਾ ਵੀ ਨੀ ਕਦੋ ਉੱਠੀ ਅਰਥੀ, ਜਖ਼ਮੀ ਸਿਸਕਦੇ ਹੋਏ ਚਾਅਵਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......

ਤੇਰੇ ਪਿੱਛੇ ਪਿੱਛੇ ਸ਼ਾਅਦ ਪਹੁੰਚ ਜਾਂਦੇ ਸ਼ਹਿਰ ਤੇਰੇ ਆਉਂਦੇ ਜੇ ਚੰਦਰੇ ਤੂਫ਼ਾਨ ਨਾਂ
ਤੇਰਿਆਂ ਰਾਹਾਂ ਦੀ ਮਿੱਟੀ ਦਿੰਦੀ ਨਾ ਜੇ ਦਗ਼ਾ ਤੇਰੇ ਮਿੱਟਦੇ ਜੇ ਪੈਰਾਂ ਦੇ ਨਿਸ਼ਾਨ ਨਾਂ
ਭ਼ੇਜਦੇ ਸੁਨੇਹੇ ਤੇਨੂੰ ਮਹਿਰਮਾਂ, ਮੇਰੇ ਨਾਲ਼ ਯ਼ਾਰੀ ਹੁੰਦੀ ਜੇ ਹਵਾਵਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......

ਕਹਿੜੇ ਸਾਗ਼ਰਾਂ ਚੋ ਜਾਕੇ ਲੱਭਾਂ ਜਹਿੜਾ ਤੇਰਿਆਂ ਨੈਣਾਂ ਚੋਂ ਮੇਰੇ ਲਈ ਸੀ ਵਹਿੰਦਾ ਨੀਰ਼ ਵੇ
ਸੀ ਵੀ ਨਾਂ ਕੀਤੀ ਹੁੰਦੀ ਪਰੀਤ ਭਾਂਵੇ ਇੱਲਾਂ ਵਾਂਗੂੰ ਨੋਚ ਲੈਂਦਾ ਸਾਡਾ ਤੂੰ ਸ਼ਰੀਰ ਵੇ
ਰੂਹ ਸਾਡੀ ਲੈ ਗਿਆਂ ਏ ਕੱਢ ਕੇ, ਅੱਗ ਜਿਸਮ ਨੂੰ ਲਗਾ ਕੇ ਹੋਕੇ ਹਾਅਵਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......

--------------------------------------------------------------------------
Judge

ਮਹਿੰਗੀਆਂ ਜਮੀਨਾਂ, ਖੁੱਲਾ ਬਾਪੂ ਕੋਲੇ ਕੈਸ਼,
ਚੰਡੀਗੜ ਪੜੇ ਮੁੰਡਾ ਕਰੇ ਪੂਰੀ ਐਸ਼, ਰਹੇ ਘੁੰਮਦਾ ਓਹ ਸਾਰੀ ਦਿਹਾੜੀ
ਮਾਪੇ ਕਹਿੰਦੇ ਜੱਜ ਬਣਂਨਾ, ਮੁੰਡਾ ਹਵਾਲ਼ਾਤ ਗਿਆ ਕਈਂ ਵਾਰੀ.....

ਗੱਡੀ ਦੇ ਬੋਨਟ ਉੱਤੇ ਰੱਖ਼ ਕੇ ਸ਼ਰਾਬ
ਪੈੱਗ ਖਿੱਚੀ ਜਾਂਦੇ ਵਾਰੋ ਵਾਰੀ ਓ ਜਨਾਬ਼
ਗੱਡੀ ਦੇ ਬੋਨਟ ਉੱਤੇ ਰੱਖ਼ ਕੇ ਸ਼ਰਾਬ
ਵਾਰੋ ਵਾਰੀ ਪੈੱਗ ਖਿੱਚੀ ਜਾਂਦੇ ਨੇ ਜਨਾਬ਼, ਗਿਆ ਚੱਕਿਆ ਓਹ ਸਣੇਂ ਸਫਾਰੀ
ਮਾਪੇ ਕਹਿੰਦੇ ਜੱਜ ਬਣਂਨਾ, ਮੁੰਡਾ ਹਵਾਲ਼ਾਤ ਗਿਆ ਕਈਂ ਵਾਰੀ.....

ਨਾਲ ਬੈਠੀ ਹੋਵੇ ਜਦੋਂ ਸੌਹਣੀਂ ਕਲਾਸ ਮੇਟ
ਰੈੱਡ ਲਾਈਟ ਉੱਤੇ ਵੀ ਨਾ ਵੱਜਸੀ ਬਰੇਕ
ਨਾਲ ਬੈਠੀ ਹੋਵੇ ਜਦੋਂ ਸੌਹਣੀਂ ਕਲਾਸ ਮੇਟ
ਰੈੱਡ ਲਾਈਟ ਉੱਤੇ ਵੀ ਨਾ ਵੱਜਸੀ ਬਰੇਕ, ਮਾਰ ਜਾਂਦੇ ਦੌਵੇਂ ਸ਼ਿਮਲੇ ਉਡਾਰੀ
ਮਾਪੇ ਕਹਿੰਦੇ ਜੱਜ ਬਣਂਨਾ, ਮੁੰਡਾ ਹਵਾਲ਼ਾਤ ਗਿਆ ਕਈਂ ਵਾਰੀ.....

ਪਿੰਡ ਜਾ ਕੇ ਪਰੀਤ ਔਖਾ ਕੰਮ ਕਰਨਾ
ਸਾਰਾ ਦਿਨ ਧੁੱਪ ਵਿੱਚ ਚੱਮ ਸਾੜਨਾ
ਪਿੰਡ ਜਾ ਕੇ ਪਰੀਤ ਔਖਾ ਕੰਮ ਕਰਨਾ
ਸਾਰਾ ਦਿਨ ਧੁੱਪ ਵਿੱਚ ਚੱਮ ਸਾੜਨਾ, ਰਹਿੰਦੀ ਯਾਦ ਸਦਾ ਕੋਲਜਾਂ ਦੀ ਯ਼ਾਰੀ
ਮਾਪੇ ਕਹਿੰਦੇ ਜੱਜ ਬਣਂਨਾ, ਮੁੰਡਾ ਹਵਾਲ਼ਾਤ ਗਿਆ ਕਈਂ ਵਾਰੀ.....

--------------------------------------------------------------------------
Vanjaarey

ਚੜਦੀ ਜਵਾਨੀ ਤੇਰੀ ਅੱਖ਼ ਮਸਤਾਨੀ ਤੇਰੀ
ਚੜਦੀ ਜਵਾਨੀ ਤੇਰੀ ਅੱਖ਼ ਮਸਤਾਨੀ ਤੇਰੀ ਅੱਥਰੀ ਉਮਰ ਦੇ ਕੀ ਕਾਰੇ
ਇੱਕ ਤੇਰੇ ਚੂੜੀਆਂ ਦੇ ਸ਼ੌਕਂ ਬਦਲੇ ਨੀ ਗਏ, ਬਣਂ ਗਏ ਗੁਰੂ ਵਣਂਜਾਰੇ.........

ਲੰਡਨ਼ ਚ ਤੇਰਾ ਸਿੱਕਾ ਚੱਲਦਾ ਜੇ ਗੋਰੀਏ ਤੇ ਇੰਡੀਆ ਚ ਸਾਡੀ ਸਰਦਾਰ਼ੀ ਆ
ਬਣਂ ਠ਼ਣ ਕਦੇ ਅਸੀਂ ਜਾਈਏ ਨਾ ਕਲੱਬ਼ ਸਾਡੀ ਜਿੰਮ ਵਿੱਚ ਲੰਘਸੀ ਦਿਹਾੜੀ ਆ
ਘੁੰਮਣਾਂ ਤੂੰ ਵੈਂਟਰਲ(venturelli) ਚ ਰੈੱਡ ਵਾਈਨ ਪੀਣੀਂ, ਤੇਰੇ ਸ਼ੌਕਂ ਨੇ ਚੰਦਰੀਏ ਭਾਰੇ
ਇੱਕ ਤੇਰੇ ਚੂੜੀਆਂ ਦੇ ਸ਼ੌਕਂ ਬਦਲੇ ਨੀ ਗਏ, ਬਣਂ ਗਏ ਗੁਰੂ ਵਣਂਜਾਰੇ.........

ਜਹਿੜੈ ਕਾਲ਼ੇ ਗੌਰਿਆਂ ਨਾਲ ਹਾਏ ਹੈਲੌ ਤੇਰੀ ਬਿੱਲੋ ਓਹ ਸਾਡੀ ਜੁੱਤੀ ਦੀਆਂ ਨੌਕਾਂ ਨੇ
ਰੌੜਦੀ ਪੰਜਾਬੀ, ਰਿਸਪੈੱਕਟ ਪੰਜਾਬੀ ਸਾਡੇ ਸਿਰ ਉੱਤੇ ਰੱਬ਼ ਦੀਆਂ ਓਟਾਂ ਨੇ
ਸੁਣਂਦੀ ਸਨੂਪ ਡੋਗ ਦੇ ਤੂੰ ਗਾਂਣੇਂ ਕੰਨਾਂ ਉੱਤੇ ਹੈੱਡ ਫੌਨ ਲਾਕੇ ਮੁਟਿਆਰੇ
ਇੱਕ ਤੇਰੇ ਚੂੜੀਆਂ ਦੇ ਸ਼ੌਕਂ ਬਦਲੇ ਨੀ ਗਏ, ਬਣਂ ਗਏ ਗੁਰੂ ਵਣਂਜਾਰੇ.........

ਸਿਸਲੇ(sisley) ਤੇ ਗੂਚੀ(Gucci) ਜਿਹੇ ਛੱਡ ਕੇ ਬਰੈਂਡ ਜਦੋਂ ਪਾਉਂਦੀ ਏ ਕਦੇ ਤੂੰ ਰੈੱਡ ਸੂਟ ਨੀ
ਪਰੀਤ ਜਿਹੇ ਗੱਭਰੂ ਨੇ ਛੱਡ ਸਰਦਾਰ਼ੀ ਖੜੇ ਰਾਹਾਂ ਵਿੱਚ ਮਾਰਦੇ ਸਲੂਟ਼ ਨੀ
ਇੱਕ ਇੱਕ ਨਖ਼ਰਾ ਖ਼ਰੀਦ ਲਈਏ ਤੇਰਾ ਸਾਨੂੰ ਜਾਣੀਂ ਨਾ ਤੂੰ ਐਂਵੇ ਮੁਟਿਆਰੇ
ਇੱਕ ਤੇਰੇ ਚੂੜੀਆਂ ਦੇ ਸ਼ੌਕਂ ਬਦਲੇ ਨੀ ਗਏ, ਬਣਂ ਗਏ ਗੁਰੂ ਵਣਂਜਾਰੇ.........
 
Top