Poll for Poetry Contest Dec. 2011

Poll for Poet of the Month


  • Total voters
    55
  • Poll closed .

$hokeen J@tt

Prime VIP
Jive ki aap sabnu pata ki Poetry Contest Dec. 2011 ( https://www.unp.me/f30/poetry-contest-173996/ ) jo ki 30 dec. tak chaleya hai hun usde result di waari hai...........

Winner da faisla voting de naal hona hai jo ki 5 Jan. tak Chalegi te usto jis di poetry nu wadd votta milangiya oh hi winner banega :joy

1. Marjanaz :

-:::: written in punjabi language:::::-

ਇਹ ਧਰਤੀ ਦੇਸ਼ ਪੰਜਾਬ ਦੀ,
ਜਿਥੇ ਪੰਜ ਦਰਿਆ ਵਗਦੇ ਸਨ,
ਕਿਸਾਨ ਵੀਰ ਮੇਰੇ ਸਾਰੀ ਰਾਤ,
ਫਸਲਾਂ ਨੂੰ ਪਾਣੀ ਲਾਉਣ ਲਈ ਜਾਗਦੇ ਹਨ!

ਵੰਡ ਪਈ ਜਦ ਦੇਸ਼ ਉਜੜ ਇਆ ,
ਦਰਿਆ ਪੰਜਾਂ ਦੇ ਤਿੰਨ ਹੀ ਰਹ ਗਏ,
ਜਾਂਦੇ-ਜਾਂਦੇ ਅਲਵਿਦਾ ਸਾਨੂ ਸਾਰਿਆਂ ਨੂੰ ਕਹ ਗਏ!


ਏਸ ਧਰਤੀ ਦੇਸ਼ ਪੰਜਾਬ ਦੀ ਤੇ,
ਕਈ ਗੁਰੂਆਂ ਪੀਰਾਂ ਦਾ ਜਨਮ ਹੋਇਆ,
ਇਹ ਓਹ ਪੰਜਾਬ ਦੀ ਧਰਤੀ ਏ,
ਜਿਥੇ ਸਿਖ ਖਾਲਸਾ ਪੰਥ ਹੋਇਆ!

ਪਰ ਹੁਣ ਸਭ ਛਡ ਕੇ ਗੁਰੂਆਂ ਦੀ ਬਾਣੀ ਨੂੰ,
ਲੜ ਨਾਲ ਨਸ਼ੇਆਂ ਦੇ ਲੱਗ ਗਏ ਨੇ,
ਦਸਾਂ ਗੁਰੂਆਂ ਦੀ ਪਾਵਨ ਧਰਤੀ ਤੇ,
ਥਾਂ-ਥਾਂ ਤੇ ਠੇਕੇ ਖੁੱਲ ਗਏ ਨੇ!

'ਮਨੀ' ਇਹੀ ਅਰਦਾਸ ਕਰ ਦਾ ਏ ਰੱਬ ਅੱਗੇ,
ਕਿ ਇਕ ਵਾਰ ਫਿਰ ਨਾਨਕ ਆਵੇਗਾ,
ਦੁਨੀਆ ਵਿਚ ਫੈਲੀ ਧੁੰਦ ਨੂੰ,
ਇੱਕੋ ਵਾਰ ਦੇ ਵਿਚ ਮਿਟਾਵੇਗਾ!


-:::: written in punjabi language:::::-
eh dharti desh punjab di,
jithe panj dareya vagde san,
kisaan veer mere saari raat,
faslaan nu paani laaun layi jaagde han!

vand payi jad desh ujadeya,
dareya panjan de teen hi reh gaye,
jande-jande alvida saanu saareyan nu keh gaye!


es dharti desh punjab di te,
kai guruan peeran da janam hoya,
eh oh punjab di dharti ae,
jithe sikh khalsa panth hoya!

par hun sabh chad ke guruan di baani nu,
ladh naal nasheyan de lagg gaye ne,
dasan guruan di paavan dharti te,
tha-tha te theke khull gaye ne.

'mani' ehi ardaas kardae rabb agge,
ki ik vaar fir nanak aavega,
duniya vich faili dhundh nu,
ikko vaar de vich mitavega!

2. yaar punjabi :

Punjabi Boy As a Farmer.

ਰੀਝਾ ਲਾ ਲਾ ਪਾਲੀ ਫਸਲ ਪਿਆਰੀ
ਪੂਰੇ ਦੇਸ ਨੂੰ ਖਵਾਉਦੀ ਇਹਦੀ ਸਾਉਣੀ ਹਾੜੀ
ਅੰਨ ਨਾਲ ਦੇਸ ਦੇ ਸੈਲਰ ਭਰਦੇ ਉਜ ਜਿੰਦ ਆਪਣੀ ਧੁੱਪ ਚ ਸਾੜੀ,
ਪੰਜਾਬ ਚੋ ਜੇ ਇਕ ਸਾਲ ਵੀ ਨਾ ਫਸਲ ਆਈ
ਤਾ ਸੋਚ ਵੀ ਨੀ ਸਕਦੇ ਕਿਥੇ ਚਲੀ ਜਾਉ ਮਹਿੰਗਾਈ
ਸਦਕੇ ਜਾਈਏ ,ਕਰਦੇ ਹੁਣ ਵੀ ਮਿਹਨਤਾ ਭਾਵੇ ਖੇਤੀ ਚ ਰਹੀ ਨਾ
ਪਹਿਲਾ ਵਾਲੀ ਕਮਾਈ,
ਧਰਤੀ ਚੋ ਉਗੇ ਸੋਨਾ
ਸਦਾ ਵਹਿੰਦਾ ਏ ਚਨਾਬ ਰਹੇ

ਜਿਉਦਾ ਭਗਤ ਸਿੰਘ ਦਾ ਸਦਾ ਖਾਬ ਰਹੇ
ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ

Punjabi Boy As a Forner[NRI]
ਵਿੱਚ ABROAD ਪੂਰੀ ਧਾਕ ਜਮਾਈ ਆ
ਗੋਰਿਆ ਦੀ ਅਸੈਬਲੀ ਚ ਵੀ ਪਹੁੰਚ ਬਣਾਈ ਆ
ਸਾਬਾਸ ਏ,ਮਿਹਨਤਾ ਸਦਕਾ
ਪੰਜਾਬੀ ਕੈਨੇਡਾ ਚ ਵੀ ਤੀਜੇ ਸਥਾਨ ਤੇ ਆਈ ਆ,
ਡਰਾਇਵਰੀ ਦੇ ਖੇਤਰ ਚ ਪੂਰੀ ਚੜਾਈ ਮਿੱਤਰੋ
ਭੇਜ ਡਾਲਰ INDIA ਚ ਵੀ ਕਾਇਮ ਰੱਖਦੇ ਸਰਦਾਰੀ ਮਿਤੱਰੋ
ਬਰਾਬਰ ਖੜੇ ਅੰਗ਼ਰੇਜਾ ਦੇ ਪਰ ਪੰਜਾਬੀ ਪਹਿਲਾ ਪਿਆਰੀ ਮਿੱਤਰੋ,
ਹਰ ਪਰਦੇਸੀ ਦਾ ਪੰਜਾਬ ਆਉਣ ਲਈ ਦਿਲ ਸਦਾ ਬੇਤਾਬ ਰਹੇ

ਜਿਉਦਾ ਭਗਤ ਸਿੰਘ ਦਾ ਸਦਾ ਖਾਬ ਰਹੇ
ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ

Punjabi Boy As a Educated
ਤਰੱਕੀਆ ਦੇ ਰਾਹਾ ਵੱਲ ਕਦਮ ਵਧਾਉਦੇ ਨੇ
DC,DSP ਤੇ PM ਦੀ ਕੁਰਸੀ ਤੇ ਵੀ ਪੈਰ ਜਮਾਉਦੇ ਨੇ
ਵੇਖੋ ਪੁੱਤ ਜੱਟ ਦੇ
Oxford University ਚੋ ਵੀ Rank ਲੈ ਕੇ ਆਉਦੇ ਨੇ,
ਆਸਟਰੇਲੀਆ ਦੇ ਕਾਲਜ ਪੰਜਾਬੀਆ ਨਾਲ ਭਰ ਗਏ
ਕੋਈ ਤਾ ਪੜਦਾ ਏ ਐਵੇ ਤਾ ਨੀ ਸਾਰੇ ਜਿਲੇ ਕਾਲਜਾ ਨਾਲ ਭਰ ਗਏ
ਨਾ ਰਹੇ ਅਨਪੜ ਜੱਟ ਲੁੱਟਣ ਵਾਲੇ ਵੀ ਡਰ ਗਏ,
ਦੁਨੀਆ ਦੀ ਹਰ ਭਾਸਾ ਸਿੱਖਣ ਇਹ
ਸਿੱਖਣ Mr.ਯਾਦ ਵੀ ਜਨਾਬ ਰਹੇ

ਜਿਉਦਾ ਭਗਤ ਸਿੰਘ ਦਾ ਸਦਾ ਖਾਬ ਰਹੇ
ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ

Punjabi Boy As a Son of Soil

ਬੰਨ ਪੱਗ ਜਿਥੇ ਚਲੇ ਜਾਣ
ਹੋਵੇ ਲੱਖਾ ਚੋ ਇਕ ਪੰਜਾਬੀ ਦੀ ਪਛਾਣ
ਸਦਾ ਮਨ ਨੀਵਾ ਮਤ ਉਚੀ ਭਾਵੇ ਜਿੰਨਾ ਮਿਲੇ ਮਾਣ,
ਰੁੱਲ ਜਾਣਾ ਪੰਜਾਬੀ ਨੇ ਜੋ ਪਾਉਦੇ ਸੋਰ ਨੇ
ਪੰਜਾਬੀ ਨਹੀ ਉਹ ਤਾ ਕੋਈ ਹੋਰ ਨੇ
ਰਹਿੰਦੀ ਦੁਨੀਆ ਤੱਕ ਕਾਇਮ ਰਹੂ ਪੰਜਾਬੀ
ਅਜੇ ਤਾ ਹੱਥਾ ਚ ਜੋਰ ਨੇ,
ਮਨਦੀਪ ਕਾਇਮ ਰਹਿਣ ਸਰਦਾਰੀਆ
ਤੇ ਇਤਿਹਾਸ ਆਪਣਾ ਯਾਦ ਰਹੇ

ਜਿਉਦਾ ਭਗਤ ਸਿੰਘ ਦਾ ਸਦਾ ਖਾਬ ਰਹੇ
ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ

3. mandeep.kaur


PUNJAB DI DHARTI

Punjab jo c kade punjaan dareyavan di dharti,
Vekh o Rabba lokaan ne ehdi rooh kiven vandi,
Jithe khid de c phull pyaar de subah shaam,
Ajj ban gayee hai oh nasheyaan di mandi,
Jithe haddaaan vich racheyaa c pyar sahibaan, heeraan da,
Othe hun Mirze ne jaande ghar ghar hi jammi,
Pind di kudi jithe hundi c bhain,
teri meri ijjat jithe hundi nahi c vandi,
Ajj ohi hai eh mere Punjab di Dharti,
Jithe mahfooz nahi hun koi v Naddhi,
Dhiyaan hundiyaan c jithe puttaan ton vadh pyariyaan,
Uthe jnnam ton pahlaan hi, hun dhee jande ne vaddhi
Darda eh peyo kithon lyavanga ina daaj main,
Te fer kite dhee saureyon jaaye na kaddhi,
Kujh dardiyaan ne mavaan v, ajjkal de halataan ton,
Kite mere ghar v koi heer te ni jammi,
Pagga peyo diyaan hundiyaan c izzat jithe dhiaayana di,
Ajj firdiyaan killi te oh chunniyaan v tangi,
Putt karde c mehntaan, te vaddeyaan di izzat jithe,
Ajj ohi gharon jande ne budhhe peyo nu v kadhi,
Eh kaisi haneri jhull gayee, jo khagayee mere Punjab nu,
Kyun jaande ajj veer ithe veer nu hi vaddi,

Jaag oye jattaa punjab deya putraa,
Kar mehntaan, na racha nasheyaan nu haddi
Dhiyaan nu pyar kar, bhainaa di ijjat rakh
Virastaan da palla vi na kade chhaddeen,
Khetaan vichh jatt vekh paunda fer bhangra,
Te gidhiyaan di shaan fer bane har Jatti,
Kudiyaan v puttan de brabar fer hongiyaan,
Maape khush hon vekh putraan di khatti,
Bache nu maaan hove Maa boli Punjabi da,
Gharaan vichon jaandi vekhin hindi fer bhajji,
Aisi jadon ban gayee Dharti mere Punjab di,
Netevaan ton v nahi jaani fer vandi
Ehi arjoyee ik sun Rabba mereyaa,
Dharti Punjab di nu pyaraan vich rangi,
Dharti punjab di nu khushiyaan hi vandi,



4. d4shing_pr33t


ਯਾਰ ਮੇਰੇ ਕਹਿੰਦੇ ਮੈਨੂੰ ' ਪੀ੍ਤ ' ਸੁਣਾ ਪੰਜਾਬ ਦਾ ਕੋਈ ਵਿਰਸਾ,

ਲਿਖ ਕੁੱਝ ਐਸਾ ਕਿ ਯਾਦ ਆ ਜਾਵੇ ਪੁਰਾਣਾ ਕੋਈ ਕਿੱਸਾ,

ਗੱਲ ਕਿਤੀ ਸਬ ਨੇ ਬੜੀ ਸਿਆਣੀ,

ਜਿਥੇ ਸੁਣਾਵੇ ਦਾਦੀ ਰੋਜ਼ ਬੱਚਿਆਂ ਨੂੰ ਕਹਾਣੀ,

ਬੇਠੇ ਬੋਹੜ ਦੇ ਰੁੱਖ ਥੱਲੇ ਬਜ਼ੁਰਗਾਂ ਦੀਆਂ ਟੋਲੀਆਂ,

ਨਾ ਜਾਣੀਆਂ ਉਹ ਮੋਜ਼ਾਂ ਕਿਸੇ ਨਾਲ ਤੋਲੀਆਂ,

ਜਿੱਥੇ ਖੂਹ ਤੇ ਪਾਣੀ ਭਰਦੀਆਂ ਸੀ ਮੁਟਿਆਰਾਂ,

ਹਰ ਸੁੱਖ- ਦੁੱਖ ਚ' ਇਕਠਾ ਹੁੰਦਾਂ ਸੀ ਪਿੰਡ ਸਾਰਾ,

ਨਾ ਹੁਣ ਉਹ ਮੋਜ਼ਾਂ ਰਹੀਆਂ, ਨਾ ਉਹ ਰੁੱਤ ਬਹਾਰਾਂ,

ਹੁਣ ਨਾ ਸੁਣਾਉਂਦੀ ਦਾਦੀ ਬੱਚਿਆਂ ਨੂੰ ਕਹਾਣੀ,

ਨਾ ਹੁਣ ਖੂਹ ਤੇ ਮੁਟਿਆਰ ਭਰਦੀ ਪਾਣੀ,

ਨਾ ਹੁਣ ਉਹ ਮੋਜ਼ਾਂ ਰਹੀਆਂ, ਨਾ ਉਹ ਰੁੱਤ ਬਹਾਰਾਂ,

ਕਿ ਹੋ ਗਿਆ ਮੇਰੇ ਸੋਹਣੇ ਪੰਜਾਬ ਨੂੰ,

ਕੋਈ ਤਾਂ ਦਸੋ ਮੇਨੂੰ ਯਾਰਾ,

ਕਿ ਲਿਖਾਂ ਮੈਂ ਹੋਰ ਪੰਜਾਬ ਤੇ ਮੈਨੂੰ,

' ਪੀ੍ਤ ' ਮੈਨੂ ਸਮੱਝ ਨਾ ਆਵੈ ਯਾਰਾ

ਮੈਨੂ ਸਮੱਝ ਨਾ ਆਵੈ ਯਾਰਾ....

5. harjotsinghsandhu


maiN punjabi haaN,
kite majhail, kite malwai, kite duabi haaN,
maiN punjabi haaN.

kite singh haaN, kite kaur haaN,
kite gabru dee mucch dee anakh, kite mutiyar dee tohar haaN,
kite rangla doriya te kite pagg gulabi haan,
maiN punjabi haaN.

jahaan de har kone vich mai jaake laaya dera hai,
mai iss jahaan da, te eh jahaan mera hai,
har taale nu kholan wali chaabi haaN,
maiN punjabi haaN.

kite vaili te kite yaara da yaar haaN,
yaari dushmani har paase ladhan layee tyar haaN,
har ikk "jee" te "oye" dee gall jawabi haaN,
maiN punjabi haaN.

kite hatth jod ke keeti benti, kite gale utte talwar haaN,
kite veerji bhainji da pyar, te kite yuddh dee lalkaar haan,
iss bhaaNt bhaaNt dee phulwari vich, khidya phull gulabi haan,
maiN punjabi haaN.

kite majhail, kite malwai, kite duabi haaN,
kahe singh sandhu, mai punjabi haaN.


6. Rabb da aashiq


ਆਪੇ ਘੁੰਡ ਉੱਠਾ ਕੇ, ਸਿਰ ਮੇਰਾ ਮੇਰਾ ਆਪੇ ਹੀ ਝੁੱਕ ਜਾਵੇ,
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,

ਝੱਟ ਬੈਠ ਫਰੋਲ ਜੇ ਵੇਖੀਏ ਸਾਡੇ ਕੋਲ ਬੱਚਦਾ ਕੁੱਜ ਵੀ ਨਹੀਂ,
ਨਾਂ ਹੀ ਪਿੱਛਲਾ ਪਿਆਰ, ਮੋਹਬੱਤਾਂ, ਸੱਚਦਾ ਕੁੱਜ ਵੀ ਨਹੀਂ,
ਨਾਂ ਹੀ ਓਹ ਨੇਂ ਹੀਰਾਂ ਤੇ ਨਾਂ ਰਾਂਝੇ ਲਭਦੇ ਨੇਂ
ਗੀਤ-ਰਿਕਾਰਡ ਵੀ ਬਹੁਤੇ ਮਤਲਬੋਂ ਵਾਂਝੇ ਲਗਦੇ ਨੇਂ
ਇਹ ਹੁਣ ਢਲਦਾ ਸੂਰਜ ਡਰਾਉਣੇ ਸੁਪਨਿਆਂ ਵਾਂਗ ਸਤਾਵੇ
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,

ਸ਼ਰਬਤੋਂ ਵੀ ਜੋ ਮਿੱਠਾ ਸੀ, ਅੱਜ ਕੌੜ ਮੰਨ ਗਿਆ ਪਾਣੀ,
ਜੋ ਹੱਸਦੇ-ਵੱਸਦੇ ਸੋਨਾ ਉਘਲੇ, ਚਲੀ ਗਈ ਕਿਰਸਾਣੀ,
ਕਦੇ ਮੇਲੇ-ਢਾਣੀਆਂ ਨਾਲ ਸ਼ੁਰੂ ਸੰਨ, ਵਿਸਾਖੀਆਂ ਬੀਤ ਗਈਆਂ,
ਜੱਟ ਦੇ ਮੂੰਹ ਤੇ ਸੀ ਖੁਸ਼ਹਾਲੀਆਂ, ਬਣ ਇਤਿਹਾਸੀ ਰੀਤ ਗਈਆਂ,
ਬੰਨ੍ਹ ਕੇ ਪੰਡਾਂ ਓਸ ਕਣਕ ਦੀਆਂ ਕੇਹੜੇ ਹੜ੍ਹਅੰਬੇ ਚ' ਲਾਵੇ
ਹੜ੍ਹਅੰਬਾ = (ਜਿਹੜੀ ਮਸ਼ੀਨ ਇੱਕੋ ਸਮੇਂ ਦਾਣੇ ਤੇ ਤੂੜੀ ਬਣਾਉਂਦੀ ਹੈ)
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,

ਗਭਰੂ ਤੇ ਮੁਟਿਆਰਾਂ ਹੁਣ ਹੋ ਗਏ, ਨਵੇਂਪੰਨ ਦੇ ਘੋਰ੍ਹ ਸ਼ਿਕਾਰੀ,
ਇਤਿਹਾਸ ਪੜ੍ਹਨੇ ਦੀ ਥਾਂ ਸਮਾਂ ਲੰਘੇ, ਵਿੱਚ ਝੂਠੀ ਕੌਲ- ਕਰਾਰੀ,
ਮੋਢ੍ਹੀਆਂ ਮੂੰਹੋਂ ਸੁਣੀਏ ਰੋਜ ਤਰੱਕੀ, ਪਰ ਕੋਈ ਵਿਰਸੇ ਵਾਲੀ ਨਹੀਂ,
ਸੋਨ-ਚਿੜੀ ਨੂੰ ਲੱਗਿਆ ਜੰਗਾਲ, ਵਿਦੇਸ਼ੀ ਹਵਾ ਜਾਂਦੀ ਟਾਲੀ ਨਹੀਂ,
ਚਿੱਟੇ ਖੂਨਾਂ ਨੂੰ ਸੁਣਾ ਇੰਕਲਾਬੀ-ਕਿੱਸੇ, ਕਰ ਲਾਲ ਕੌਣ ਫਿਰ ਖੌਲਾਵੇ,
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਪਛਮ ਨੂੰ ਜਾਵੇ,

ਦੋਸਤੋ ਪੜ੍ਹ ਗੱਲਾਂ ਇਹ ਚੁਭਦੀਆਂ, ਕੋਈ ਕਰਿਓ ਨਾ ਦਿਲ ਹੌਲਾ,
ਸਗੋਂ ਸੁਣ ਗੱਲ ਸੱਚੀ ਆਪਣੇ ਮੰਨ ਦੀ, ਪਾਈਏ ਫਿਰ ਤੋਂ ਰੌਲਾ,
ਸ਼ਹੀਦ ਰੂਹਾਂ ਨੂੰ ਫਿਰ ਹੋ ਜੇ ਮਾਣ, ਸੰਧੂ ਦੇ ਛੋਟੇ ਵੀਰ-ਭੈਣਾਂ ਤੇ
ਲਾ ਦਈਏ ਬੰਨ੍ਹ ਕਰ ਕਰੜਾ, ਵੱਗਦੇ ਭ੍ਰਿਸ਼ਟ ਤੇ ਜੁਲ੍ਮੀਂ ਵਹਿਣਾਂ ਤੇ
ਮੋੜ੍ਹ ਲਿਆਉਣਾ ਆਪਾਂ ਦਿਨ ਐਸਾ, ਜਦੋਂ ਬੰਦਾ-ਬੰਦੇ ਨੂੰ ਹੱਸ ਬੁਲਾਵੇ
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,

ਆਪੇ ਘੁੰਡ ਉੱਠਾ ਕੇ, ਸਿਰ ਮੇਰਾ ਮੇਰਾ ਆਪੇ ਹੀ ਝੁੱਕ ਜਾਵੇ,
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,


7. punjabi.munda28


6046-punjab-1.jpg

6047-punjab-2.jpg

6048-punjab-3.jpg



8. #m@nn#


13086d1325068652-poetry-contest-rangla-punjab.jpg

 
Last edited:

Preeto

~Parnaam Shaheeda Nu~
when does voting close? cuz rite now m going to sleep..will read tomorrow nd vote...
 

Preeto

~Parnaam Shaheeda Nu~
Every Singe one of u did VERY gud job............. m sorry mai late hogi reply karan ch but tht's gud tht i didn't vote because saariya da likhiya ik duje ton vadke aa........so hats of to all of u jina de dillan ch ajj bhi punjabi trati darad aa..........
 
Top