ਨੀ ਤੂੰ ਕਰਦੀਂ ਕਿਸਾਨੀ ਉੱਤੇ phd ਤੇ ਫਿਰ ਸੁਣ ਸਾਡੇ ਦ&#2625

KARAN

Prime VIP
ਨੀ ਮੈਂ ਮੁੜਕੇ ਨਾਂ ਭਿੱਜਾਂ,ਜਰਾ ਬੈਠੀਂ ਮੈਥੋਂ ਦੂਰ...
ਬੀਬਾ ਸਾਡੇ ਤਾਂ ਮੁਕੱਦਰਾਂ ਦੇ ਤਾਰੇ ਚੂਰੋ-ਚੂਰ...
ਗੱਲਾਂ ਬਹੁਤ ਨੇ ਲੁਕਾਈਆਂ ਹੌਲੀ-ਹੌਲੀ ਦੱਸਦਾਂ,ਨੀ ਪਹਿਲਾਂ ਚਾਹ ਦੀ ਭਰ ਘੁੱਟ...
ਨੀ ਤੂੰ ਕਰਦੀਂ ਕਿਸਾਨੀ ਉੱਤੇ phd ਤੇ ਫਿਰ ਸੁਣ ਸਾਡੇ ਦੁੱਖ.....

ਸਾਡੇ ਦਾਦਿਆਂ ਨੇ ਜੰਗਾਂ ਵਿਚ ਪਾਇਆ ਯੋਗਦਾਨ..
ਸਾਨੂੰ ਗੋਰਿਆਂ ਨੇ ਇਵਜ ਚ ਦਿੱਤੇ ਸੀ ਮੁਰੱਬੇ..।
ਕਿਵੇਂ ਖੋਹ ਲਏ ਸੀ ਜਗੀਰਦਾਰਾਂ ਰੱਬ ਹੀ ਇਹ ਜਾਣੇ..
ਬਸ ਹਾਲੇ ਤੱਕ ਸਾਨੁੰ ਆਹ ਚਾਰ-ਪੰਜ ਲੱਭੇ..
ਉਹ ਵੀ ਚਾਚਿਆਂ ਤੇ ਤਾਇਆਂ ਦੇ ਵਿਵਾਦ ਕਰਕੇ,ਪਟਵਾਰੀ ਗਏ ਲੁੱਟ...
ਨੀ ਤੂੰ ਕਰਦੀ ਕਿਸਾਨੀ....................................।।

ਕੀਤੀ ਬਾਹਰ ਦੀ ਟਰਾਈ,ਤੇ ਨਕਾਮ ਹੋਇਆ ਛੋਟਾ..
ਬਣੀ ਕਿੱਲੇ ਦੀ ਲਿਮਿਟ,ਜੋ ਸੀ ਸਾਡੇ ਹਿੱਸੇ ਆਈ..
ਕਿੱਥੇ ਭੱਜੇ ਉਹ ਨਾ ਲੱਭੇ,ਸਾਡੇ ਹੱਢ ਗਏ ਚੱਬੇ..
ਮਾਸ ਖਾਲਿਆ ਏਜੰਟਾਂ ਸਾਰੀ ਰੁੜਗੀ ਕਮਾਈ..
ਨਿੱਕਾ ਗਮ ਨਾ ਸਹਾਰਦਾ ਨਸ਼ੇ ਚ ਪੈ ਗਿਆ,ਤੇ ਉਹਨੂੰ ਮੌਤ ਲੈ ਗਈ ਚੁੱਕ..
ਨੀ ਤੂੰ ਕਰਦੀਂ ਕਿਸਾਨੀ ਉੱਤੇ...........................।.।

ਵੱਡੀ ਉਮਰੇ ਵਿਆਹੀ ਭੈਣ ਹੋਇਆ ਨਾ ਨਿਆਣਾ...
ਕੁਝ ਚਿਰ ਪਾਕੇ ਹੋਇਆ ਉਹਦਾ ਛੱਡ ਤੇ ਛੁਡਾਅ..।
ਹੁਣ ਚੁੱਕੀਦੀ ਬੇਗਾਨੀ ਪੈਲੀ ਠੇਕਿਆਂ ਦੇ ਉੱਤੇ..
ਚੱਲੇ ਚਿਰਾਂ ਤੋਂ ਬਿਮਾਰ ਮੇਰੀ ਮਾਂ ਦੀ ਦਵਾ....
ਬੱਸ ਹੋਰ ਦੁੱਖ ਮੈਂਥੋ ਦੱਸੇ ਜਾਣ ਨਾ ਬੁਤਾਲੇ,ਬਾਕੀ ''ਬੱਲ'' ਤੋਂ ਲਈਂ ਪੁੱਛ...
ਨੀ ਤੂੰ ਕਰਦੀ ਕਿਸਾਨੀ ਉਤੇ phd,ਤੇ ਫਿਰ ਲਿਖ ਸਾਡੇ ਦੁੱਖ..
........................ਬੱਲ ਬੁਤਾਲੇ ਵਾਲਾ...28..4..2016
 
Top