ਪੰਜਾਬ

Democracy ਹੁਣ ਕਾਗਜਾਂ ਵਿੱਚ ਹੀ ਰਹਿ ਗਈ,
ਪੈਰਾਂ ਥੱਲੇ ਦੱਬ ਦਿੱਤਾ “ ਭਗਤ ਸਿੰਘ” ਦਾ ਖੁਆਬ,
ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਨਸ਼ੇ ਦਾ,
ਜੁੱਤੀਆਂ ਦੀ ਕਸਰ, ਬਾਕੀ ਲੀਡਰਾਂ ਗਲ ਖਿਤਾਬ,
ਕਿਸਾਨ, ਅਧਿਆਪਕ ਅਤੇ ਸਟੂਡੇੰਟ ਸਭ ਧਰਨੇ ਤੇ,
ਹੱਕ ਮੰਗਣ ਤੇ ਲਾਠੀਚਾਰਜ, ਉਂਝ ਕਹਿਣ ਨੂੰ ਅਜ਼ਾਦ,
ਕਿਤਾਬਾਂ ਹੋ ਜਾਣ ਮਹਿੰਗੀਆਂ, ਸਸਤੀ ਹੋਜੇ ਸ਼ਰਾਬ,
ਸਹੀ ਨੁਮਾਇੰਦਾ ਹਲੇ ਤੱਕ ਕੋਈ ਮਿਲਿਆ ਨਹੀ,
ਇਹੋ ਤਰਾਸ਼ਦੀ ਮੇਰੇ ਪੰਜਾਬ, ਇਹੋ ਤਰਾਸ਼ਦੀ ਮੇਰੇ ਪੰਜਾਬ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)






IMG_20230407_215150.jpg
 
Back
Top