Pagg kyu lagdi bhari..writer Gerry

.ਪੱਗ ਕਿਓਂ ?
ਜਵਾਨ ਬੱਚਾ ਆਪਣੀ ਮਾਂ ਨੂੰ ਪੁਛਦਾ ਹੈ,"ਮਾਂ ਮੈਂ ਪੱਗ ਕਿਓਂ ਬੰਨਾ ?
ਕੀ ਇਸ ਤੋ ਬਿਨਾ ...ਮੈਂ ਸਿੱਖ ਨਹੀਂ ਹਾਂ?
ਜਦੋਂ ਮੰਨਦਾ ਮੈਂ ਸਿੱਖ ਹਾਂ ਫੇਰ ਇਹ ਪੱਗ ਵਾਲਾ ਅੜੀਕਾ ਕਿਓਂ?
ਸਿੱਖੀ ਕੀ ਪੱਗ ਨੇ ਕਮਾਉਣੀ ਹੈ?
ਮਾਂ ਸਿਆਣੀ ਸੀ, ਕਹਿੰਦੀ ਬੱਚਾ ਇਸਦਾ ਜਵਾਬ ਸਵੇਰੇ ਦਿਆਂਗੀ

ਬੱਚਾ ਸਵੇਰੇ ਸਕੂਲ ਲੀ ਤਿਆਰ ਹੁੰਦਾ ਕਹਿੰਦਾ ਹੈ,"ਮਾਂ ਵਰਦੀ ਦਿਉ..."
ਮਾਂ ਨੇ ਕਿਹਾ "ਉਹ ਤੇ ਤਿਆਰ ਹੀ ਨਹੀਂ ਕੀੱਤੀ"
ਬੱਚਾ "ਫੇਰ ਮੈਂ ਸਕੂਲ ਕਿਵੇਂ ਜਾਵਾਂਗਾ?

ਮਾਂ ਨੇ ਅਗੋਂ ਜਵਾਬ ਦਿੱਤਾ
"ਮੇਰੇ ਬੱਚੇ, ਸਕੂਲ ਵਰਦੀ ਨੇ ਥੋੜਾ ਜਾਣਾ ਹੈ, ਪੜਨਾ ਤੂੰ, ਦਿਮਾਗ ਤੇਰਾ,
ਏਹ ਵਰਦੀ ਦਾ ਅੜੀਕਾ ਕਿਉਂ?

ਬੱਚਾ ਗੁੱਸੇ 'ਚ ਕਹਿੰਦਾ ਹੈ,"ਹੱਦ ਹੋ ਗਈ ਮਾਂ, ਅਨੁਸ਼ਾਸਨ ਵੀ ਆਖਿਰ ਕੋਈ ਚੀੱਜ਼ ਹੈ".

ਮਾਂ ਨੇ ਜਵਾਬ ਦਿੱਤਾ
"ਤਾਂ ਫੇਰ ਦੱਸ ਮੇਰੇ ਬੱਚੇ, ਗੁਰੂ ਜੀ ਦਾ ਦਿੱਤਾ ਅਨੁਸ਼ਾਸਨ ਅੜੀਕਾ ਕਿਉਂ?
ਤੇਰੇ ਸਿਰ ਤੇ ਬੰਨੀ ਹੋਈ ਦਸਤਾਰ, ੨ ਗੱਜ ਕਪੜਾ ਨਹੀਂ, ਏਹ ਗੁਰੂ ਜੀ ਵਲੋਂ ਦਿੱਤਾ ਹੋਇਆ ਅਨੁਸ਼ਾਸਨ ਹੈ।..


ਜਿਹਦੇ ਲਈ ਕੁਰਬਾਨੀਆਂ ਹੋਈਆਂ
ਕਿੰਨੀਆਂ ਮਾਵਾਂ ਕੁੱਖੋਂ ਓਹਲ੍ਹੇ ਹੋਈਆਂ
ਜਿਸ ਖਾਤਰ ਸਿੰਘਾਂ ਨਾ ਜਾਨ ਸੀ ਵਾਰੀ
ਕਿਉਂ ਹੁਣ ਓਹੀ ਲੱਗਦੀ ਸਿਰ ਤੇ ਭਾਰੀ..( ਪੱਗ )
.
ਸੀਸ ਕਟਾ ਲਿਆ ਪਰ ਕੇਸ ਨਾ ਕਟਵਾਏ
ਅੱਗਾਂ ਲਾ ਸਾਡ਼ਿਆ ਚਰਖਡ਼ੀਆਂ ਵਿੱਚ ਆਏ
ਸਹਿ ਲਈ ਜ਼ਾਲਮਾ ਦੀ ਚਲਾਈ ਆਰੀ
ਕਿਉਂ ਹੁਣ ਓਹੀ ਲੱਗਦੀ ਸਿਰ ਤੇ ਭਾਰੀ...
.
ਹਿੱਕ ਤਾਣ ਕੇ ਜੇ ਜੰਗ ਵਿੱਚ ਸੀ ਖਡ਼ਿਆ
ਕੱਲਾ-ਕੱਲਾ ਸਿੰਘ ਲੱਖਾਂ ਨਾਲ ਸੀ ਲਡ਼ਿਆ
ਸ਼ਹੀਦ ਹੋ ਗਏ ਰਹਿ ਕੇ ਓਹ ਕੇਸਾਧਾਰੀ
ਕਿਉਂ ਹੁਣ ਓਹੀ ਲੱਗਦੀ ਸਿਰ ਤੇ ਭਾਰੀ...
.
ਉੱਠ ਜਾਓ ਸਰਦਾਰੋ ਪੱਗ ਨਾ ਭੁੱਲ ਜਾਇਓ
ਕਿਸੇ ਕੱਖਾਂ ਵਾਗੂੰ ਐਵੇਂ ਨਾ ਹੁਣ ਰੁੱਲ੍ਹ ਜਾਇਓ
ਏਨੀ ਸੋਖੀ ਨਹੀਂ ਮਿਲੀ ਸਿੰਘ ਨੂੰ ਸਰਦਾਰੀ
ਰੱਖ ਲਹਿ ਦਾਡ਼ੀ ਮੁੱਛਾਂ ਕਿਉਂ ਤੂੰ ਸੂਰਤ ਵਿਗਾਡ਼ੀ....ਅਣਖੀਲਾ ਗੈਰੀ।
 

Attachments

  • pagg.JPG
    pagg.JPG
    127.3 KB · Views: 203
Top