Niss Din Gujarna Painda / Jagtar from MITTI movie

ਨਿਸ ਦਿਨ ਗੁਜ਼ਰਨਾ ਪੈਂਦੈ, ਖ਼ੂਨੀ ਬਜ਼ਾਰ ਏਥੇ

ਸਾਡੇ ਸਿਰਾਂ ਦਾ ਹਰ ਇਕ, ਹੈ ਤਲਬਗਾਰ ਏਥੇ ||

ਤਲਵਾਰ ਤਾਂ ਉਠਾਓ, ਦੀਵਾਰ ਤਾਂ ਬਣਾਓ

ਝੁਕਣੇ ਕਦੇ ਫ਼ਤਹਿ, ਨਾ ਮਿਟਣੇ ਜੁਝਾਰ ਏਥੇ ||

ਸਰਮਦ ਨੂੰ ਕਤਲ ਕਰਕੇ, ਹਰ ਰਾਹ ਸਾਫ਼ ਕਰ ਕੇ

ਝੁੰਜਲਾਏ ਫਿਰ ਰਹੇ ਨੇ, ਕਿਓਂ ਤਾਜਦਾਰ ਏਥੇ ||

ਰਖਿਆ ਹੈ ਸਿਰ ਸਦਾ ਹੀ, ਉੱਚਾ ਅਸਾਂ ਨੇ ਭਾਵੇਂ

ਹਰ ਮੋੜ ‘ਤੇ ਸਲੀਬਾਂ, ਹਰ ਪੈਰ ਦਾਰ ਏਥੇ ||

ਕਦ ਤਕ ਰਹੇਗਾ ਆਖ਼ਿਰ, ਖੁਸ਼ਬੂ ਦੇ ਸਿਰ ‘ਤੇ ਪਹਿਰਾ?

ਹੋਵੇਗੀ ਕਤਲ ਕਦ ਤਕ, ਆਖ਼ਿਰ ਬਹਾਰ ਏਥੇ ||

ਚੁੰਝਾਂ ‘ਚ ਲੈ ਸਿਤਾਰੇ, ਗਿੱਧਾਂ ਦੇ ਪਾ ਇਸ਼ਾਰੇ

ਤਾੜੇਗੀ ਬਾਜ਼ ਕਦ ਤਕ, ਕਾਵਾਂ ਦੀ ਡਾਰ ਏਥੇ ?
 
Top