next election di tayari

BaBBu

Prime VIP
ਜੇ ਹਾਰ ਗਏ ਤਾਂ ਕੀ ਹੋਇਆ,
ਤੂੰ ਅਗਲੀਆਂ ਚੋਣਾਂ ਚ ਯਕੀਨ ਰੱਖੀਂ
ਮੈਂ ਲੱਭ ਕੇ ਲਿਆਉਣਾ ਪੁਰਾਣੇ ਲੀਡਰ,
ਤੂੰ ਦਲਾਲਾਂ ਦੀ ਟੀਮ ਤਿਆਰ ਰੱਖੀਂ
ਲਾਵਾਂਗੇ ਨਾਹਰਾ ਧਰਮ ਨਿਰਪੱਖਤਾ ਦਾ,
ਪਰ ਤੂੰ ਕੱਟਡਾਂ ਦੀ ਲਿਸਟ ਤਿਆਰ ਰੱਖੀਂ
ਜਾਤ ਪਾਤ ਤੋਂ ਮੁਕਤ ਸਾਡੀ ਰਾਜਨੀਤੀ,
ਤੂੰ ਡਿਪਟੀ CM ਦੀ ਕੁਰਸੀ ਵਾਸਤੇ ਅਨੁਸੂਚਿਤ ਜਾਤੀ ਦਾ NRI ਤਿਆਰ ਰੱਖੀਂ
ਨਸ਼ਾ ਮੁਕਤ ਕਰਾਂਗੇ ਦੇਸ਼ ਅਸੀਂ,
ਤੂੰ ਚੋਣ ਲੜਨ ਵਾਲਾ ਬਲੈਕੀਆ ਤਿਆਰ ਰੱਖੀਂ
ਰਿਸ਼ਵਤ ਖੋਰੀ ਬੰਦ ਦਾ ਲਾਵਾਂਗੇ ਨਾਹਰਾ,
ਤੂੰ ਕੁਰੱਪਟ ਪੁਲਸੀਏ ਤਿਆਰ ਰੱਖੀਂ
ਮੈਂ ਲੱਭ ਕੇ ਲਿਆਉਣਾ Cybergoons,
ਤੂੰ ਕੰਪਿਊਟਰ ਇੰਟਰਨੇਟ ਤਿਆਰ ਰੱਖੀਂ​
 
Top