Never Blame God ?

  • Thread starter [NagRa]
  • Start date
  • Replies 0
  • Views 349
N

[NagRa]

Guest
ਲਾਅਨ ਟੈਨਿਸ ਦੇ ਵਿਸ਼ਵ ਚੈਂਪੀਅਨ ਆਰਥਰ ਐਸ਼ ਨੂੰ ਜਾਨ ਲੇਵਾ ਰੋਗ ਹੋਣ ਤੇ ਵਿਸ਼ਵ ਭਰ ਵਿਚੋਂ ਟੇਨਿਸ ਪ੍ਰੇਮੀਆਂ ਅਤੇ ਪ੍ਰੰਸ਼ਸਕਾਂ ਦੇ ਹਮਦਰਦੀ ਦੇ ਸੁਨੇਹੇ ਪ੍ਰਾਪਤ ਹੋਏ, ਇੱਕ ਪੱਤਰ ਵਿੱਚ ਲਿਖਿਆ ਸੀ :ਆਖਰ ਪ੍ਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਊ ਚੁੱਣਿਆ, ਐਸ਼ ਨੇ ਉੱਤਰ ਦਿੱਤਾ : ਸੰਸਾਰ ਵਿੱਚ ਹਰ ਸਾਲ ਪੰਜ ਕਰੌੜ ਬੱਚੇ ਟੇਨਿਸ ਖੇਡਣਾ ਸਿਖਦੇ ਹਨ, ਪੰਜਾਹ ਲੱਖ ਸਿਖਦੇ ਰਹਿੰਦੇ ਹਨ, ਪੰਜਾਹ ਹਜ਼ਾਰ ਚੰਗੇ ਖਿਡਾਰੀ ਬਣ ਜਾਂਦੇ ਹਨ, ਪੰਜ ਹਜ਼ਾਰ ਮੁਕਾਬਲੇ ਦੀ ਪੱਧਰ ਤੱਕ ਖੇਡਦੇ ਹਨ ਅਤੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ, ਏਹ ਨਾ ਵਿਚੋ ਪੰਜਾਹ ਅੰਤਰ-ਰਾਸ਼ਟਰੀ ਪੱਧਰ ਤੱਕ ਖੇਡਦੇ ਹਨ, ਜਿਹਨਾਂ ਵਿੱਚੋ ਚਾਰ ਸੈਮੀਫਾਈਨਲ ਅਤੇ ਦੋ ਫਾਈਨਲ ਮੁਕਾਬਲੇ ਵਿਚ ਖੇਡਦੇ ਹਨ, ਅਤੇ ਇੱਕ ਵਿਸ਼ਵ ਚੈਂਪੀਅਨ ਬਣਦਾ ਹੈ
ਜਦੋਂ ਮੈਂ ਵਿਸ਼ਵ ਚੈਂਪੀਅਨ ਬਣਿਆ ਸੀ ਤਾਂ ਮੈਂ ਰੱਬ ਨੂੰ ਨਹੀ ਸੀ ਪੁੱਛਿਆ ਕੀ ਮੈਂ ਹੀ ਕਿਊ ਵਿਸ਼ਵ ਚੈਂਪੀਅਨ ਚੁੱਣਿਆ ਗਿਆ, ਹੁਣ ਮੈਂ ਕਿਊ ਪੁੱਛਾਂ ਕੇ ਮੈਂ ਇਸ ਰੋਗ ਲਈ ਕਿਊ ਚੁੱਣਿਆ ਗਿਆ ਹਾਂ


~ ਖਿੜਕੀਆਂ ~ ਨਰਿੰਦਰ ਸਿੰਘ ਕਪੂਰ
 
Top