BaBBu
Prime VIP
ਜਲੰਧਰ : ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿਚ ਵੱਡਾ ਭੂਚਾਲ ਆ ਸਕਦਾ ਹੈ, ਇਹ ਭੂਚਾਲ ਪੰਜਾਬ ਵਿਚ ਚੌਥਾ ਫ੍ਰੰਟ ਲਿਆ ਸਕਦਾ ਹੈ, ਜਿਸ ਦਾ ਗਠਨ ਨਵਜੋਤ ਸਿੰਘ ਸਿੱਧੂ, ਅਕਾਲੀ ਦਲ ਦੇ ਬਾਗੀ ਹੋਏ ਆਗੂ ਪਰਗਟ ਸਿੰਘ ਅਤੇ ਬੈਂਸ ਭਰਾਵਾਂ ਵਲੋਂ ਕੀਤਾ ਜਾ ਸਕਦਾ ਹੈ।
ਦਰਅਸਲ ਸਿਮਰਜੀਤ ਸਿੰਘ ਬੈਂਸ ਅਤੇ ਪਰਗਟ ਸਿੰਘ ਵਲੋਂ ਆਵਾਜ਼-ਏ-ਪੰਜਾਬ ਨਾਂ ਦਾ ਇਕ ਪੋਸਟਰ ਆਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤਾ ਗਿਆ ਹੈ ਜਿਸ ਵਿਚ ਪਰਗਟ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਬੈਂਸ ਭਰਾ ਨਜ਼ਰ ਆ ਰਹੇ ਹਨ। ਇਹ ਹੀ ਨਹੀਂ 'ਆਵਾਜ਼-ਏ-ਪੰਜਾਬ' ਚੌਥੇ ਫ੍ਰੰਟ ਵਜੋਂ ਦੇਖਿਆ ਜਾ ਰਿਹਾ ਹੈ।