Punjab News Navjot Singh Sidhu ne Bharatiya Janata Party (BJP) cho dita estifa

BaBBu

Prime VIP
ਚੰਡੀਗੜ੍ਹ : ਪੰਜਾਬ ਵਿਚ ਚੌਥਾ ਫਰੰਟ ਬਣਾ ਕੇ ਸਿਆਸਤ ਵਿਚ ਹਲਚਲ ਪੈਦਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਭਾਜਪਾ 'ਚੋਂ ਅਸਤੀਫਾ ਦੇ ਦਿੱਤਾ ਹੈ। ਬੁੱਧਵਾਰ ਨੂੰ ਸਿੱਧੂ ਨੇ ਆਪਣਾ ਅਸਤੀਫਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਭੇਜ ਦਿੱਤਾ। ਭਾਜਪਾ ਦੇ ਰਾਜ ਸਭਾ ਸਾਂਸਦ ਰਹੇ ਸਿੱਧੂ ਨੇ 18 ਜੁਲਾਈ ਨੂੰ ਰਾਜ ਸਭਾ 'ਚੋਂ ਅਸਤੀਫਾ ਦਿੱਤਾ ਸੀ। ਪਹਿਲਾਂ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਅਟਕਲਾਂ ਸਨ ਪਰ ਕੁਝ ਗੱਲਾਂ 'ਚ ਕੇਜਰੀਵਾਲ ਨਾਲ ਸਹਿਮਤੀ ਨਾ ਹੋਣ ਦੇ ਚੱਲਦੇ ਉਨ੍ਹਾਂ 'ਆਪ' ਜੁਆਇਨ ਨਹੀਂ ਕੀਤੀ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸਾਰੀਆਂ ਅਫਵਾਹਾਂ 'ਤੇ ਰੋਕ ਲਗਾਉਂਦੇ ਹੋਏ ਪਿਛਲੇ ਦਿਨੀਂ ਆਜ਼ਾਦ ਵਿਧਾਇਕ ਬੈਂਸ ਭਰਾ ਅਤੇ ਸਾਬਕਾ ਅਕਾਲੀ ਆਗੂ ਪਰਗਟ ਸਿੰਘ ਨਾਲ ਮਿਲ ਕੇ ਆਵਾਜ਼-ਏ-ਪੰਜਾਬ ਨਾਂ ਦੇ ਚੌਥੇ ਮੋਰਚੇ ਦਾ ਗਠਨ ਕੀਤਾ ਸੀ।
 
Top