ਮੈੰ ਓਹਨੂੰ ਪੁੱਛਿਆ :
"ਕੀ ਮੈੰ ਤੇਰੀ ਪਹਿਲੀ ਮੁਹੱਬਤ ਹਾਂ ?"
ਓਸ ਆਖਿਆ :
"ਮੁਹੱਬਤ ਪਹਿਲੀ ਦੂਜੀ ਤੀਜੀ ਨਹੀ ਹੁੰਦੀ
ਤੂੰ ਐਵੇ ਨਾ ਮੁਹੱਬਤ ਨੂੰ ਗਣਿਤ ਨਾਲ ਜੋੜਿਆ ਕਰ
ਮੁਹੱਬਤ ਖੂਬਸੂਰਤ ਅਹਿਸਾਸ ਏ
ਤੇਰੇ ਆਉਣ ਤੋਂ ਪਹਿਲਾਂ ਵੀ ਏਹ ਅਹਿਸਾਸ ਪਣਪੇ
ਕਈ ਵਾਰ
ਜਾਂ ਇੰਝ ਕਹਿ ਲੈ ਕਿੰਨੀਆਂ ਹੀ ਕੁੜੀਆਂ ਮੇਰੀਆਂ ਮੇਹਬੂਬ ਬਣੀਆਂ
ਏਹ ਅਹਿਸਾਸ ਥੋੜਾ ਸਮਾਂ ਸਾਹ ਲੈਂਦੇ ਰਹੇ
ਤੇ ਫਿਰ ਕਮਜ਼ੋਰ ਹੋ ਮੇਰੇ ਰੂਹ ਨੂੰ ਇਕੱਲਾ ਛੱਡ ਗਏ
ਫਿਰ ਤੂੰ ਆਈ
ਓਹੀ ਅਹਿਸਾਸ ਫਿਰ ਵਧਣ ਫੁੱਲਣ ਲੱਗੇ
ਤੇ ਤੂੰ ਮੈੰ ਤੇ ਅਹਿਸਾਸ ਲੁਕਣ ਮਿੱਟੀ ਖੇਡਣ ਲੱਗੇ
ਨਵੀ ਜਿੰਦਗੀ ਦਾ ਆਗਾਜ਼...
ਮੁਹੱਬਤ ਕਰੂੰਬਲਾਂ ਦਾ ਫੁੱਟਣਾ...
ਉਮਰਾਂ ਦੀ ਸਾਂਝ...
ਤੇਰੇ ਮੇਰੇ ਸੁਪਨੇ...
ਹਾਂ ਹੁਣ ਦਾਅਵੇ ਨਾਲ ਕਹਿ ਸਕਦਾ
ਤੂੰ ਮੇਰੇ ਅਖੀਰੀ ਮੁਹੱਬਤ ਏ
ਤੇ ਅਗਲੇ ਸੱਤ ਜਨਮ ਵੀ ਤੂੰ ਹੀ ਮੇਰੀ ਮਹਿਬੂਬ ਰਹੇ !