Must Read

Arun Bhardwaj

-->> Rule-Breaker <<--
ਸਾਰੇ ਜਰੂਰ ਪੜੋ ਜੀ ਪਸੰਦ ਆਵੇ ਤਾ ਕਮੈਂਟ ਵੀ ਕਰੋ।


੦ ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚਚੜ੍ਹੇ ਤਾਂ ਅਗਲੀ ਸੀਟ ਉਪਰ ਬੈਠ ਗਏ। ਬੱਸ ਵਿਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ। ਬੱਸ ਵਿਚ ਸਵਾਰੀਆਂ ਚੜ੍ਹਦੀਆਂ, ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ। ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ, ਫਿਰ ਮੁਸਕਰਾਇਆ ਤੇ ਫਿਰ ਟੇਪ ਰਿਕਾਰਡ 'ਤੇ ਭੱਦਾ ਜਿਹਾ ਗਾਣਾ ਲਾ ਦਿੱਤਾ। ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿਚ ਉਨ੍ਹਾਂਨੂੰ ਸੁਣਾ ਕੇ ਬੋਲੀ, 'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ, ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ, ਅਵਾਰਾ ਕਿਸੇ ਥਾਂ ਦੇ।' ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾ।
ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ, ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ। ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ। ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ। ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ। ਫਿਰ ਉਹ ਜਾਣ-ਬੁੱਝ ਕੇ ਉੱਚੀ ਆਵਾਜ਼ ਵਿਚ ਬੋਲਿਆ, 'ਭੈਣੇ ਆਪਣਾ ਖਿਆਲ ਰੱਖੀਂ, ਕੀ ਹੋਇਆ ਜੇਬਾਪੂ ਸਾਨੂੰ ਛੱਡ ਕੇ ਤੁਰ ਗਿਐ, ਮੈਂ ਤਾਂ ਜਿੰਦਾ ਹਾਂ ਨਾ ਤੇਰਾ ਵੀਰ, ਭੋਰਾ ਫਿਕਰ ਨਾ ਕਰੀਂ। ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ।'
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ। ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ। ੦
 
Aaj kal ta jawaan bhai bhaan bhi nahi akaleh bazaar jah sakhde.

Mere na vi eho jeha hoya si..mere mama ji di beti te nal bazaar wich turiya jaa reha si. Ohna de pind wich mainu koi jaan da nahi si..kyunki mein sari umaar bahar reha....ajeeb ajeeb bandeh...gandi naazar nal dekh de rahe sanu
 

Mandeep Kaur Guraya

MAIN JATTI PUNJAB DI ..
hunda ji bilkul hunda hai...mera brother mainu bike te kite laike jaan ton bda gurej karda hai...kahnda loki bde bhaide tarike naal vekhde ne..main bike te nahi laike jaana tuhanu ... ajkal ini maadi soch hoyee payee hai janta di ki je ik umer de munda kudi jaa rahe hon tan ohna de dimaag ch eh gall te baad ch ayegi ya ayegi hi nahi ki ohh bhain bhara ho sakde ne..pahlaan apna dimaag chalaan lagg jaande ne..ki eh bajar ch injh hass bol kyun rahe ne...eh ik duje nu ini changi traan kyun jaande ne..pakka koi hor gall hai...:dfm aise lokaan de te ohna di soch de...:dm
 
Top