muka diti gal patar saab ne

ਜਦੋਂ ਸ਼ਮਸ਼ੀਰ ਨੰਗੀ ਸੀ
ਗੁਰਾਂ ਨੇ ਸੀਸ ਦੀ ਜਦ ਭੇਟ ਮੰਗੀ ਸੀ
ਤਾਂ ਪਹਿਲੇ ਸੀਸ ਦੀ ਭੇਟਾ ਕਬੂਲਣ ਬਾਅਦ
ਓਹ ਤੰਬੂ ਚੋਂ ਜਦ ਦੀਵਾਨ ਚ ਆਏ
ਕਹਿੰਦੇ ਨੇ ਕੀ ਓਹ ਸ਼ਮਸ਼ੀਰ ਰੱਤ ਦੇ ਨਾਲ ਰੰਗੀ ਸੀ
ਤੇ ਹਰ ਇਕ ਸੀਸ ਭੇਟਾ ਬਾਅਦ
ਸੰਗਤ ਇਹੋ ਤੱਕਦੀ ਸੀ
ਗੁਰੂ ਗੋਬਿੰਦ ਦੀ ਸ਼ਮਸ਼ੀਰ ਦੀ
ਤਿੱਖੀ ਚਮਕਦੀ ਧਾਰ ਤੇ ਹਰ ਵਾਰ
ਸੱਜਰੀ ਰਤ ਟਪਕਦੀ ਸੀ
ਓਹ ਰੱਤ ਕਿਸਦੀ ਸੀ?
ਉਸ ਖਾਤਰ ਗੁਰਾਂ ਨੇ ਘਾਟ ਆਪਣੀ ਤੇਗ ਦੇ ਜੋ ਸਨ ਉਤਾਰੇ
ਕੀ ਕੋਈ ਜਾਨਵਰ ਸਨ ਓਹ ਵਿਚਾਰੇ
ਜਾਂ....... ਗੁਰਾਂ ਦੇ ਓਹੀ ਪਿਆਰੇ
ਨਵਾਂ ਜੀਵਨ ਜਿੰਨ੍ਹਾਂ ਨੂੰ ਸਤਿਗੁਰੁ ਨੇ ਬਖਸ਼ਿਆ ਸੀ
ਜਾਂ ਓਹ ਰੱਤ ਨਹੀ ਸੀ ਤੇਗ ਉੱਤੇ
ਕੋਈ ਰੰਗ ਸੀ.... ਜੋ ਰੱਤ ਜਿਹਾ ਸੀ
ਇਹ ਅਕਸਰ ਬਹਿਸ ਚਲਦੀ ਹੈ
ਤੇ ਏਦਾਂ ਬਹਿਸ ਚਲਦੀ ਹੈ... ਕਿ ਚਲਦੀ ਬਹਿਸ ਚਲਦੀ ਤੇਗ ਵਿਚ ਵੀ ਬਦਲ ਸਕਦੀ ਹੈ
ਮੈਂ ਐਸੀ ਬਹਿਸ ਤੋਂ ਕੀ ਪੁੱਛਣਾ ਸੀ
ਤੇ ਐਸੀ ਬਹਿਸ ਨੇ ਮੈਨੂੰ ਭਲਾ ਕੀ ਦੱਸਣਾ ਸੀ
ਮੈਂ ਡੂੰਘੀ ਚੁੱਪ ਤੋਂ ਪੁੱਛਿਆ
ਜੋ ਬਿਲਕੁਲ ਤੇਗ ਵਰਗੀ ਸੀ
ਤੇ ਡੂੰਘੀ ਚੁੱਪ ਬੋਲੀ
ਇਹਨਾਂ ਤਿਨਾਂ ਚੋਂ ਕੁਝ ਵੀ ਸੱਚ ਨਹੀਂ ਹੇ
ਗੁਰਾਂ ਨੇ ਘਾਟ ਆਪਣੀ ਤੇਗ ਦੇ ਜੋ ਸਨ ਉਤਾਰੇ
ਨਹੀਂ....... ਓਹ ਜਾਨਵਰ ਹਰਗਿਜ਼ ਨਹੀਂ ਸਨ
ਓਹ ਮਾਨਸ ਵੀ ਨਹੀਂ ਸਨ.....ਨਾ ਐਵੇਂ ਰੰਗ ਸੀ ਸੂਹਾ
ਇਹਨਾਂ ਤਿੰਨਾ ਚੋਂ ਜੇਕਰ ਕੁਛ ਨਹੀਂ ਹੇ ਸੱਚ
ਤਾਂ ਓਹ ਕੌਣ ਸਨ ਓਹ
ਜਿਨਾਂ ਦੀ ਰੱਤ ਗੁਰਾਂ ਦੀ ਤੇਗ ਤੋਂ ਟਪਕਦੀ ਸੀ
ਕੌਣ ਸਨ ਓਹ ?
ਓਹ ..........ਇਕ ਤਾਂ ਮੌਤ ਦਾ ਭੈ ਸੀ
ਜੋ ਪਹਿਲੇ ਵਾਰ ਦੇ ਵਿਚ ਸਤਿਗੁਰੁ ਨੇ ਮਾਰਿਆ ਸੀ
ਤੇ ਦੂਜੀ ਵਾਰ ਦੇ ਵਿਚ ਸਤਿਗੁਰੁ ਜਨਮ ਦੀ ਜਾਤ ਵੱਢੀ ਸੀ
ਤੀਜੇ ਵਾਰ ਦੇ ਵਿਚ ਸਤਿਗੁਰ ਹਉਮੇ ਜ਼ਿਬਾਹ ਕੀਤੀ
ਚੋਥੇ ਵਾਰ ਦੇ ਵਿਚ ਸ਼ਾਨ ਝੂਠੇ ਪਾਤਸਾਹਾਂ ਦੀ
ਤੇ ਪੰਜਵੇ ਵਾਰ ਦੇ ਵਿਚ ਵਿਥ ਆਪਣੇ ਖਾਲਸੇ ਤੇ ਆਪਣੇ ਵਿਚਕਾਰ
ਗੁਰਾਂ ਨੇ ਜੋ ਜ਼ਿਬਾਹ ਕੀਤੇ ਸੀ ਓਸ ਦਿਨ
ਓਹ ਮਾਨਸ ਨਹੀਂ ਨਾ ਜਾਨਵਰ ਸਨ
ਓਹ ਤਾ ਕੁਝ ਖੌਫ਼ ਸਨ ਕੁਛ ਭਰਮ ਸਨ ਕੁਛ ਪ੍ਰੇਤ ਸਨ
ਤੂੰ ਪੁਛੇਂਗਾ
ਜ਼ਿਬਾਹ ਕਰੀਏ ਜਦੋਂ ਕੋਈ ਖੌਫ਼....ਕੋਈ ਭਰਮ....ਕੋਈ ਪ੍ਰੇਤ
ਤਾਂ ਕੀ ....... ਸ਼ਮਸ਼ੀਰ ਵਿਚੋਂ ਰੱਤ ਟਪਕਦੀ ਹੈ?
ਨਹੀਂ
ਸ਼ਮਸ਼ੀਰ ਵਿਚੋਂ ਟਪਕਦੀ ਰੱਤ ਤਾਂ ਓਹਨਾਂ ਦੇਖੀ ਸੀ
ਓਹ ਜਿਹੜੇ .....ਸੀਸ ਭੇਟਾ ਕਰਨ ਲੈ ਉੱਠੇ ਨਹੀਂ ਸਨ
ਜੋ ਉੱਠੇ ਸਨ ਓਹਨਾਂ ਕਦ ਟਪਕਦੀ ਰਤ ਵੇਖੀ ਹੈ
ਓਹਨਾ ਨੇ ਤਾਂ ਬਰਸਦਾ ਨੂਰ ਤੱਕਿਆ ਹੈ
ਓਹਨਾ ਨੇ ਕਦ ਗੁਰਾਂ ਦੇ ਹੱਥ ਸ਼ਮਸ਼ੀਰ ਵੇਖੀ ਹੈ
ਉਹਨਾ ਤਾਂ ਗੁਰਾਂ ਦੇ ਹੱਥ ਵਿਚ ਆਬੇ ਹਿਆਤੀ ਚਸ਼ਮਿਆਂ ਦਾ ਨੀਰ ਤੱਕਿਆ ਹੈ
ਰਬਾਬੀ ਤਾਰ ਦੇਖੀ ਹੈ
ਇਲਾਹੀ ਅੱਖਰਾਂ ਦੀ ਡਾਰ ਦੇਖੀ ਹੈ
ਤਾਰਿਆਂ ਦੀ ਕਤਾਰ ਦੇਖੀ ਹੈ
ਰੋਸ਼ਨੀ ਦੀ ਲੀਕ ਦੇਖੀ ਹੈ
ਤੇ ਜਾਂਦੀ ਜਨਮ ਤੇ ਮੌਤ ਦੇ ਦੇਸੋਂ ਪਾਰ
ਸਦੀਆਂ ਤੀਕ ਦੇਖੀ ਹੈ
ਓਹਨਾਂ ਨੇ ਕਦ ਗੁਰਾਂ ਨੂੰ ਦੇਖਿਆ
ਓਹਨਾਂ ਤਾਂ ਦੇਖਿਆ ਇਕ ਛਲਕਦਾ ਹੋਇਆ ਮੁਹੱਬਤ ਦਾ ਸਮੁੰਦਰ
ਤੇ ਦਰਿਆਵਾਂ ਦੇ ਵਾਂਗੂ ਉੱਠ ਤੁਰੇ ਪੰਜੇ
ਮੁਹੱਬਤ ਦਾ ਸਮੁੰਦਰ ਵਿਚ ਮਿਲਣ ਖਾਤਰ
ਏਨਾਂ ਆਖ ਚੁੱਪ ਵਿਚ ਲੀਨ ਹੋ ਗਈ ਚੁੱਪ
ਪਰ ਬਹਿਸ ਹਾਲੇ ਵੀ ਚੱਲੇਗੀ
ਭਲਾ ਬਹਿਸ ਕਦ ਚੁੱਪ ਦੀ ਗੱਲ ਸੁਣਦੀ ਹੈ
.........................................ਡਾ. ਸੁਰਜੀਤ ਪਾਤਰ
 
nice share .......
bapu da laadla
visakha bhajii....
unpvipn.png

:wah:wah:wah...
mere vallo:fkiss
:kiven:kiven
 
Top