ਪੇਂਡੂ ਬਾਪੂ modern ਪੁੱਤਰ

gurpreetpunjabishayar

dil apna punabi
ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ
ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ
ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ
ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ|

ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ
ਬਾਪੂ ਪੱਠੇ ਲਿਆਉਣ ਲਈ ਚੱਲਿਆ ਏ
ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ
ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ

ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ
ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ
ਕਿੱਕ ਮਾਰ Bullet ਦੀ,ਕਾਲੀ ਲਾ ਐਨਕ
ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ ਏ

ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ
ਬਾਪੂ ਨਹਿਰ ਨੂੰ ਪਾਣੀ ਲਾਉਂਦਾ ਰਿਹਾ
ਪੀ ਕੇ ਦੇਸੀ ਬੋਤਲ ਲਾਡਲਾ,ਖਾ ਕੇ ਚਿਕਨ ਚਿਲੀ
ਪੁੱਤਰ ਸੁਪਨਿਆਂ 'ਚ ਹੂਰਾਂ ਬੁਲਾਉਂਦਾ ਰਿਹਾ

ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ
ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ
ਜਾਣਾ Lover ਦੀ b'day party ਵਿੱਚ
ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ

ਅੱਖਾਂ ਬੇਬੇ ਦੀਆਂ ਗਈਆਂ,ਬਾਪੂ ਬੋਲਾ
ਪੈਸੇ ਬਿਨਾਂ ਨਹੀਂ ਕੋਈ ਇਲਾਜ ਕਰਦਾ
ਕੈਮਰੇ ਵਾਲਾ i phone Mobile ਪੁੱਤਰ ਲੈ ਆਇਆ
ਗਾਣੇ ਸੁਣਦਾ ਏ ਐਵੇਂ ਨਹੀਂ ਹੁਣ ਸਰਦਾ
 
Top